ਇੱਕ 6750 ਮਿਲੀਲੀਟਰ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ
ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ) – ਪੰਜਾਬ ਪੁਲਿਸ ਨੇ ਵੀਰਵਾਰ ਨੂੰ ਨਿੱਜ਼ਰਪੁਰਾ ਜੰਡਿਆਲਾ ਤੋਂ ਦੋ ਵਿਅਕਤੀਆਂ ਨੂੰ 30 ਗਾ੍ਰਮ ਹੈਰੋਇਨ ਅਤੇ 80,000/- ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ।ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਨਜੀਤ ਸਿੰਘ ਅਤੇ ਲਵਜੀਤ ਸਿੰਘ ਪੁਤਰਾਨ ਦਲਬੀਰ ਸਿੰਘ ਵਾਸੀ ਨਿੱਜ਼ਰਪੁਰਾ ਵਜੋਂ ਹੋਈ ਹੈ।ਇਹਨਾਂ ਖਿਲਾਫ ਥਾਣਾ ਜੰਡਿਆਲਾ ਵਿੱਖੇ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮੁਕੱਦਮਾ ਦਰਜ਼ ਕਰਕੇ ਮੁੱਢਲੀ ਤਫਤੀਸ਼ ਸ਼ੁਰੂ ਕੀਤੀ ਜਾ ਚੁੱਕੀ ਹੈ।
ਇੱਕ ਵੱਖਰੇ ਮੁਕੱਦਮੇ ਵਿੱਚ ਪੰਜਾਬ ਪੁਲਿਸ ਵਲੋਂ ਬੀਤੇ ਦਿਨ ਥਰੀਏਵਾਲ, ਮਜੀਠਾ ਤੋ ਇੱਕ ਵਿਅਕਤੀ ਨੂੰ 4 ਗਾ੍ਰਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ ਬੱਚੂ ਪੁੱਤਰ ਗਾਮਾ ਵਾਸੀ ਭੰਗਾਲੀ ਕਲਾਂ ਵਜੋਂ ਹੋਈ ਹੈ ਅਤੇ ਇਸ ਦੇ ਖਿਲਾਫ ਥਾਣਾ ਮਜੀਠਾ ਵਿਖੇ ਐਨ.ਡੀ.ਪੀ.ਐਸ ਤਹਿਤ ਮੁਕੱਦਮਾ ਦਰਜ਼ ਕਰਕੇ ਮੁੱਢਲੀ ਤਫਤੀਸ਼ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ।
ਇੱਕ ਹੋਰ ਮੁਕੱਦਮੇ ਵਿੱਚ ਪੁਲਿਸ ਵਲੋਂ ਵੀਰਵਾਰ ਨੂੰ ਗੁਰਪੀ੍ਰਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ, ਖਿਲਚੀਆਂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6750 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ ਥਾਣਾ ਖਿਲਚੀਆਂ ਵਿਖੇ ਉਸ ਦੇ ਖਿਲਾਫ ਆਬਕਾਰੀ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ।