Friday, June 21, 2024

ਸ਼ਹਿਰ ਦੇ ਵਿਕਾਸ ਲਈ ਮੇਅਰ ਤੇ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਕੁਮਾਰ ਸੌਰਭ ਰਾਜ ਅਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੀ ਨਗਰ ਨਿਗਮ ਦੇ ਸਿਵਲ ਅਤੇ ਓ.ਐਂਡ ਐਮ.ਵਿਭਾਗ ਦੇ ਅਧਿਕਾਰੀਆਂ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਇਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਮੇਅਰ ਅਤੇ ਕਮਿਸ਼ਨਰ ਵੱਲੋਂ ਸੰਯੁਕਤ ਤੌਰ ਤੇ ਹਦਾਇਤਾਂ ਕੀਤੀਆਂ ਗਈਆਂ ਕਿ ਸ਼ਹਿਰ ਦੇ ਵਿਕਾਸ ਲਈ ਜਿਨ੍ਹੇ ਵੀ ਕੰਮ ਨਿਗਮ ਹਾਉਸ ਵਲੋਂ ਪ੍ਰਵਾਨ ਕੀਤੇ ਗਏ ਹਨ ਉਹਨਾਂ ਕੰਮਾਂ ਨੂੰ ਇਕ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਵਾਇਆ ਜਾਵੇ।ਹਰ ਕੰਮ ਦੀ ਗੁਣਵਤਾ ਨਾਲ ਕੋਈ ਸਮਝੋਤਾ ਨਹੀਂ ਕੀਤਾ ਜਾਵੇਗਾ।
                 ਮੀਟਿੰਗ ਵਿਚ ਮੇਅਰ ਰਿੰਟੂ ਵਲੋਂ ਅਧਿਕਾਰੀਆਂ ਨੂੰ ਸਪੱਸ਼ਟ ਤੌਰ ‘ਤੇ ਹਦਾਇਤਾਂ ਕੀਤੀਆਂ ਗਈਆਂ ਕਿ ਵਿਕਾਸ ਕਾਰਜਾ ਨੂੰ ਨੇਪਰੇ ਚਾੜਨ ਲਈ ਸੁਸਤੀ ਵਾਲਾ ਰਵੱਈਆ ਛੱਡ ਕੇ ਕੰਮਾਂ ਵਿਚ ਤੇਜ਼ੀ ਲਿਆਂਦੀ ਜਾਵੇ।ਇਹਨਾਂ ਕੰਮਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
                  ਇਸ ਤੋਂ ਪਹਿਲਾਂ ਮੇਅਰ ਰਿੰਟੂ ਨੇ ਆਪਣੇ ਸੰਦੇਸ਼ ਵਿਚ ਸ਼ਹਿਰਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਇਹ ਤਿਉਹਾਰ ਮਨਾਉਂਦਿਆਂ ਕਰੋਨਾ ਨਾਲ ਸਬੰਧਤ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਨ ਕੀਤਾ ਜਾਵੇ।
               ਇਸ ਮੀਟਿੰਗ ਵਿਚ ਨਿਗਰਾਨ ਇੰਜੀ. ਅਨੁਰਾਗ ਮਹਾਜਨ, ਦਪਿੰਦਰ ਸੰਧੂ, ਸੰਦੀਪ ਸਿੰਘ, ਕਾਰਜ਼ਕਾਰੀ ਇੰਜੀ. ਭਲਿੰਦਰ ਸਿੰਘ, ਐਸ.ਐਸ.ਮੱਲ੍ਹੀ, ਰਜਿੰਦਰ ਸਿੰਘ ਮਰੜੀ, ਮਨਜੀਤ ਸਿੰਘ, ਐਸ.ਡੀ.ਓ ਮਹੇਸ਼ ਕੁਮਾਰ ਆਦਿ ਮੌਜ਼ੂਦ ਸਨ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …