Wednesday, February 28, 2024

ਲੜਕੀਆਂ ਦੀ ਦੌੜ ਅਤੇ ਫੁੱਟਬਾਲ ਦਾ ਨੁਮਾਇਸ਼ੀ ਮੈਚ ਕਰਵਾਇਆ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ) – ਪੰਜਾਬ ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਥਾਨਕ ਜਿਲ੍ਹਾ ਖੇਡ ਅਫਸਰ ਦਫਤਰ ਵਲੋਂ ਸੁਤੰਤਰਤਾ ਦਿਵਸ ਸਬੰਧੀ ਲੜਕੀਆਂ ਦਾ ਫੁੱਟਬਾਲ ਨੁਮਾਇਸ਼ੀ ਮੈਚ ਖਾਲਸਾ ਕਾਲਜੀਏਟ ਸ:ਸੀ:ਸੈ:ਸਕੂਲ ਅੰਮਿਤਸਰ ਅਤੇ ਲੜਕੀਆਂ ਦੀ ਰਿਲੇਅ ਰੇਸ (4¿100 ਮੀ:) ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਈ ਗਈ।ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਸ੍ਰੀਮਤੀ ਜਸਮੀਤ ਕੌਰ ਨੇ ਦੱਸਿਆ ਕਿ ਰਿਲੇਅ ਵਿੱਚ ਕੁੱਲ 6 ਟੀਮਾਂ ਨੇ ਭਾਗ ਲਿਆ।ਖਾਲਸਾ ਕਾਲਜੀਏਟ ਸੀ:ਸੈ:ਸਕੂਲ ਦੀ ਟੀਮ ਪਹਿਲੇ ਸਥਾਨ, ਖਾਲਸਾ ਪਬਲਿਕ ਸਕੂਲ ਦੀ ਟੀਮ ਦੂਜੇ ਅਤੇ ਅਤੇ ਗੁੱਡਵਿਲ ਕਲੱਬ ਅੰਮ੍ਰਿਤਸਰ ਦੀ ਟੀਮ ਤੀਜੇ ਸਥਾਨ ‘ਤੇ ਰਹੀ।
                   ਫੁੱਟਬਾਲ ਦਾ ਪ੍ਰਦਰਸ਼ਨੀ ਮੈਚ ਖਾਲਸਾ ਕਾਲਜ ਵੁਮੈਨ ਅੰਮ੍ਰਿਤਸਰ ਅਤੇ ਖਾਲਸਾ ਫੁੱਟਬਾਲ ਕਲੱਬ ਅੰਮ੍ਰਿਤਸਰ ਦਰਮਿਆਨ ਹੋੋਇਆ।ਖਾਲਸਾ ਕਾਲਜ ਫਾਰ ਵੁਮੈਨ ਦੀ ਟੀਮ ਨੇ 2-1 ਦੇ ਅੰਤਰ ਨਾਲ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ।ਜਿਲ੍ਹਾ ਖੇਡ ਅਫਸਰ ਨੇ ਕਿਹਾ ਕਿ ਖੇਡ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਡ ਖੇਤਰ ਨੂੰ ਹੋਰ ਵੀ ਉਤਸ਼ਾਹਿਤ ਤੇ ਚੁਸਤ ਫੁਰਤ ਬਣਾਉਣ ਲਈ ਉਹ ਵਚਨਬੱਧ ਹਨ।ਇਸਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
                   ਇਸ ਮੌਕੇ ਸੀਨੀਅਰ ਸਹਾਇਕ ਸ੍ਰੀਮਤੀ ਨੇਹਾ ਚਾਵਲਾ, ਸਟੈਨੋ ਟਾਈਪਸਿਟ ਸ੍ਰੀਮਤੀ ਨੀਲਮ, ਦਲਜੀਤ ਸਿੰਘ ਫੁਟਬਾਲ ਕੋਚ, ਸਿਮਰਨਜੀਤ ਸਿੰਘ ਜੂਨੀਅਰ ਸਾਈਕਲਿੰਗ ਕੋਚ, ਹਰਜੀਤ ਸਿੰਘ ਜੂਨੀਅਰ ਟੇਬਲ ਟੈਨਿਸ ਕੋਚ, ਵਿਨੋਦ ਸਾਂਗਵਾਨ, ਜੂਨੀਅਰ ਤੈਰਾਕੀ ਕੋਚ, ਸ੍ਰੀਮਤੀ ਨੀਤੂ ਜੂਨੀਅਰ ਕਬੱਡੀ ਕੋਚ, ਜਸਪ੍ਰੀਤ ਸਿੰਘ ਜੂਨੀਅਰ ਬਾਕਸਿੰਗ ਕੋਚ, ਅਕਾਸ਼ਦੀਪ ਸਿੰਘ ਜੂਨੀਅਰ ਜਿਮਨਾਸਟਿਕ ਕੋਚ, ਸ੍ਰੀਮਤੀ ਨੀਤੂ ਬਾਲਾ ਜੂਨੀਅਰ ਜਿਮਨਾਸਟਿਕ ਕੋੋਚ, ਜਸਵੰਤ ਸਿੰਘ ਢਿੱਲੋੋਂ ਹਂੈਡਬਾਲ ਕੋੋਚ, ਕਰਮਜੀਤ ਸਿੰਘ ਜੁਡੋੋ ਕੋੋਚ, ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋੋਚ, ਕਰਨ ਸ਼ਰਮਾ ਕੁਸ਼ਤੀ ਕੋਚ, ਸਾਹਿਲ ਹੰਸ ਕੁਸ਼ਤੀ ਕੋਚ, ਬਸੰਤ ਸਿੰਘ ਕੁਸ਼ਤੀ ਕੋਚ, ਸ੍ਰੀਮਤੀ ਰਾਜਵਿੰਦਰ ਕੌਰ ਤੇ ਵਾਲੀਬਾਲ ਕੋਚ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਨੂੰ ਕੀਤਾ ਯਾਦ

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਮਹਾਨ ਅਜ਼ਾਦੀ ਘੁਲਾਟੀਏ ਚੰਦਰ ਸ਼ੇਖਰ ਅਜ਼ਾਦ ਨੂੰ ਸ਼ਰਧਾਂਜਲੀ ਭੇਂਟ …