Saturday, December 21, 2024

ਸੁਦੇਸ਼ ਸ਼ਰਮਾ ਦੀ ਮੌਤ ‘ਤੇ ਵੱਖ-ਵੱਖ ਸੰਸਥਾਵਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸਮਰਾਲਾ, 21 ਅਗਸਤ (ਇੰਦਰਜੀਤ ਸਿੰਘ ਕੰਗ) – ਇਕ ਨਾਮੀ ਪੰਜਾਬੀ ਅਖਬਾਰ ਦੇ ਪੱਤਰਕਾਰ ਅਤੇ ਉਘੇ ਸਾਹਿਤਕਾਰ ਸੁਰਜੀਤ ਵਿਸ਼ਦ ਦੇ ਨੌਜਵਾਨ ਜਵਾਈ  ਸੁਦੇਸ਼ ਸ਼ਰਮਾ ਦੀ ਬੀਤੇ ਦਿਨੀਂ ਅਸਟ੍ਰੇਲੀਆ ਵਿਖੇ ਅਚਾਨਕ ਮੌਤ ਹੋ ਗਈ ਸੀ।ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਅਗਵਾਈ ਹੇਠ ਵੱਖ-ਵੱਖ ਸੰਸਥਾਵਾਂ ਵਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਸ਼ੌਕ ਮੀਟਿੰਗ ਕੀਤੀ ਗਈ।ਸਭਾ ਦੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਇਸ ਸੋਗ ਮੀਟਿੰਗ ਵਿੱਚ ਪੰਜਾਬੀ ਸਾਹਿਤ ਸਭਾ ਸਮਰਾਲਾ, ਅਧਿਆਪਕ ਚੇਤਨਾ ਮੰਚ ਸਮਰਾਲਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਅਹੁੱਦੇਦਾਰਾਂ ਨੇ ਭਾਗ ਲਿਆ ਅਤੇ ਬੀਤੇ ਦਿਨੀਂ ਕੁੱਝ ਸਮਾਂ ਬੀਮਾਰ ਰਹਿਣ ਪਿੱਛੋਂ ਸਦਾ ਲਈ ਅਲਵਿਦਾ ਕਹਿ ਗਏ ਸੁਦੇਸ਼ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਸਮੇਂ ਆਸਟ੍ਰੇਲੀਆ ਵਿਖੇ ਹੀ ਅਚਾਨਕ ਸਭ ਦਾ ਸਾਥ ਛੱਡ ਗਏ ਸਰਵਪ੍ਰੀਤ ਸਿੰਘ ਪ੍ਰਤੀ ਹਮਦਰਦੀ ਜ਼ਾਹਿਰ ਕਰਦੇ ਹੋਏ, ਸੁਰਜੀਤ ਵਿਸ਼ਦ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਭ ਨੇ ਅਰਦਾਸ ਕੀਤੀ ਕਿ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਮੀਟਿੰਗ ਵਿੱਚ ਕਮਾਂਡੈਂਟ ਰਸ਼ਪਾਲ ਸਿੰਘ, ਅਮਰਜੀਤ ਸਿੰਘ ਬਾਲਿਓਂ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ, ਬਿਹਾਰੀ ਲਾਲ ਸੱਦੀ ਸਰਪ੍ਰਸਤ, ਲੈਕ: ਵਿਜੈ ਕੁਮਾਰ                     ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ ਸਮਰਾਲਾ, ਕਮਲਜੀਤ ਨੀਲੋਂ, ਹੈਡਮਾਸਟਰ ਮੇਘ ਸਿੰਘ ਜਵੰਦਾ, ਪੁਖਰਾਜ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ, ਪ੍ਰੇਮ ਨਾਥ, ਕਹਾਣੀਕਾਰ ਅਮਨਦੀਪ ਕੌਸ਼ਲ, ਇੰਦਰਜੀਤ ਸਿੰਘ ਕੰਗ, ਦੀਪ ਦਿਲਬਰ, ਕਹਾਣੀਕਾਰ ਸੰਦੀਪ ਸਮਰਾਲਾ, ਹਰੀ ਚੰਦ, ਮਨਦੀਪ ਡਡਿਆਣਾ, ਗੁਰਭਗਤ ਸਿੰਘ ਗਿੱਲ, ਗੁਰਦੀਪ ਮਹੌਣ, ਅਨਿਲ ਫਤਹਿਗੜ੍ਹ ਜੱਟਾਂ, ਬਲਵੰਤ ਮਾਂਗਟ, ਹਰਬੰਸ ਮਾਲਵਾ, ਡਾ. ਹਰਜਿੰਦਰਪਾਲ ਸਿੰਘ, ਲਖਬੀਰ ਸਿੰਘ ਬਲਾਲਾ ਗੁਰਮਤਿ ਪ੍ਰਚਾਰ ਸਮਰਾਲਾ ਆਦਿ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਦੇ ਅਹੁੱਦੇਦਾਰ ਅਤੇ ਵਰਕਰ ਹਾਜ਼ਰ ਸਨ।
                    ਦੱਸਣਯੋਗ ਹੈ ਕਿ ਸਮਰਾਲਾ ਹਲਕੇ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਵੈਦ ਪਰਿਵਾਰ ਦੇ ਮੁੱਢ ਅਤੇ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੇ ਵੱਡੇ ਭਰਾ ਸੁਦੇਸ਼ ਸ਼ਰਮਾ ਦੀ ਸਾਰੀ ਉਮਰ ਸੰਘਰਸ਼ਾਂ ਵਿੱਚ ਲੰਘੀ।ਉਨਾਂ ਇੱਕ ਨਿਧੜਕ ਆਗੂ ਦੀ ਤਰ੍ਹਾਂ ਆਮ ਲੋਕਾਂ ਦੀ ਅਗਵਾਈ ਕੀਤੀ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …