Thursday, December 26, 2024

“ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ ਤਹਿਤ ਡਾ. ਮਨਜੀਤ ਸਿੰਘ ਬੱਲ ਨਾਲ ਰਚਾਇਆ ਸਾਹਿਤਕ ਸੰਵਾਦ

ਅੰਮ੍ਰਿਤਸਰ, 28 ਅਗਸਤ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਪੰਜਾਬੀ ਸਾਹਿਤ ਸੰਗਮ ਵਲੋਂ ਅਰੰਭੀ “ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ ਤਹਿਤ ਸਿਹਤ ਸਮੱਸਿਆਵਾਂ ਦੇ ਮਾਹਿਰ ਅਤੇ ਪ੍ਰਮੁੱਖ ਸਾਹਿਤਕਾਰ ਡਾ. ਮਨਜੀਤ ਸਿੰਘ ਬੱਲ ਨਾਲ ਸਾਹਿਤਕ ਸੰਵਾਦ ਉਹਨਾਂ ਦੇ ਗ੍ਰਹਿ ਪਾਮ ਗਾਰਡਨ ਵਿਖੇ ਰਚਾਇਆ ਗਿਆ।
ਇਸ ਸਾਹਿਤਕ ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਡਾ. ਬੱਲ ਆਪਣੇ ਕਿੱਤੇ ਵਿਚਲੇ ਦਿਨ ਰਾਤ ਦੇ ਰੁਝੇਵਿਆਂ ਦੇ ਬਾਵਜ਼ੂਦ ਅਗਾਂਹਵਧੂ ਸਾਹਿਤ ਪੜ੍ਹਦੇ ਅਤੇ ਲਿਖਦੇ ਹਨ।ਇਸੇ ਲਈ ਉਹਨਾਂ ਦੀਆਂ ਸਾਹਿਤਕ ਦੋਸਤੀਆਂ ਦਾ ਘੇਰਾ ਵਿਸ਼ਾਲ ਹੈ।ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਡਾ. ਬੱਲ ਨਾਲ ਉਹਨਾਂ ਦੀ ਦਹਾਕਿਆਂ ਪੁਰਾਣੀ ਅਦਬੀ ਸਾਂਝ ਹੈ, ਜਿੰਨਾਂ ਕੋਲ ਸਾਹਿਤਕ ਅਨੁਭਵ ਕਮਾਲ ਦਾ ਹੈ।ਡਾ. ਮੋਹਨ ਬੇਗੋਵਾਲ ਅਤੇ ਡਾ. ਭੁਪਿੰਦਰ ਸਿੰਘ ਫੇਰੂਮਾਨ ਨੇ ਕਿਹਾ ਕਿ ਡਾ. ਬੱਲ ਕੋਲ ਆਪਣੇ ਕਿੱਤੇ ਦੀ ਮੁਹਾਰਤ ਦੇ ਨਾਲ ਨਾਲ ਸਮਾਜਿਕ ਸਮੱਸਿਆਵਾਂ ‘ਤੇ ਵੀ ਗਹਿਰੀ ਪਕੜ ਹੈ।
ਡਾ. ਮਨਜੀਤ ਸਿੰਘ ਬੱਲ ਨੇ ਆਪਣੀਆਂ ਬਹੁ ਚਰਚਿਤ ਰਚਨਾਵਾਂ “ਡੱਬੀਆਂ ਵਾਲਾ ਖੇਸ” ਅਤੇ “ਨਨਕਾਣੇ ਵਾਲੀ ਮਾਸੀ” ਦੇ ਹਵਾਲੇ ਨਾਲ ਦੱਸਿਆ ਕਿ ਸੰਤਾਲੀ ਦੀ ਵੰਡ ਵੇਲੇ ਉਹਨਾਂ ਦੇ ਕਈ ਰਿਸ਼ਤੇਦਾਰ ਉਧਰ ਰਹਿ ਗਏ ਸਨ।ਆਪਣੇ ਵੱਡੇ ਵਡੇਰਿਆਂ ਤੋਂ ਸੁਣੀਆਂ ਉਹਨਾਂ ਦੀਆਂ ਕਹਾਣੀਆਂ ਕਰਕੇ ਉਹਨਾਂ ਅੰਦਰ ਪੜ੍ਹਨ ਲਿਖਣ ਦੀ ਲਾਲਸਾ ਬਣੀ ਸੀ।
ਇਸ ਸਮੇਂ ਚੱਲੇ ਰਚਨਾਵਾਂ ਦੇ ਦੌਰ ਵਿੱਚ ਗਜ਼ਲਗੋ ਜਸਵੰਤ ਧਾਪ, ਗਜ਼ਲਗੋ ਬਲਜਿੰਦਰ ਮਾਂਗਟ, ਅਜੀਤ ਸਿੰਘ ਨਬੀਪੁਰੀ, ਰੁਪਿੰਦਰ ਕੌਰ, ਮੁਕੇਸ਼ ਅਰੋੜਾ, ਆਰਕੀਟੈਕਟ ਸਤਵਿੰਦਰ ਸਿੰਘ, ਜਸਪਾਲ ਬੱਲ, ਮਨਜਿੰਦਰ ਸਿੰਘ ਅਤੇ ਗਾਇਕ ਜੋਰਾ ਬਲ ਨੇ ਕਾਵਿਕ ਰੰਗ ਬਿਖੇਰਿਆ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …