Tuesday, December 5, 2023

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਟੂਰਨਾਂਮੈਂਟ ਦੀ ਹੋਈ ਸ਼ੁਰੂਆਤ – ਜਿਲ੍ਹਾ ਖੇਡ ਅਫ਼ਸਰ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।ਇਹਨਾਂ ਖੇਡਾਂ ਵਿੱਚ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਵੱਖ ਵੱਖ ਬਲਾਕਾਂ ਵਿੱਚ ਬਲਾਕ ਪੱਧਰੀ ਟੂਰਨਾਮੈਂਟ ਕਰਵਾਏ ਗਏ।
ਸ਼੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਬਲਾਕ ਪੱਧਰੀ ਟੂਰਨਾਮੈਂਟ ਵਿੱਚ ਕੁੱਲ 6 ਗੇਮਾਂ (ਕਬੱਡੀ ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ, ਖੋਹ-ਖੋਹ, ਟੱਗ ਆਫ ਵਾਰ, ਫੁੱਟਬਾਲ, ਵਾਲੀਬਾਲ, ਐਥਲੈਟਿਕਸ) ਕਰਵਾਈਆਂ ਜਾ ਰਹੀਆਂ ਹਨ।
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਲਾਕ ਅਟਾਰੀ ਵਿੱਚ ਸ:ਸੀ:ਸੈ ਸਕੂਲ ਅਟਾਰੀ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ।ਬਲਾਕ ਅਟਾਰੀ ਵਿੱਚ ਗੁਰਪਾਲ ਸਿੰਘ, ਪੰਚਾਇਤ ਸਕੱਤਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆ ਹੋਇਆ ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ।ਬਲਾਕ ਅਟਾਰੀ ਵਿੱਚ ਕੁੱਲ 162 ਲੜਕੇ ਅਤੇ 60 ਲੜਕੀਆਂ ਨੇ ਭਾਗ ਲਿਆ।
ਇਸੇ ਤਰ੍ਹਾਂ ਬਲਾਕ ਜੰਡਿਆਲਾ ਗੁਰੂ ਵਿੱਚ ਸ:ਸੀ:ਸੈ ਸਕੂਲ ਬੰਡਾਲਾ ਵਿਖੇ ਬਲਾਕ ਪੱਧਰ ਟੂਰਨਾਂਮੈਂਟ ਕਰਵਾਇਆ ਗਿਆ।ਬਲਾਕ ਜੰਡਿਆਲਾ ਵਿਖੇ ਸ਼੍ਰੀਮਤੀ ਸੁਹਿੰਦਰ ਕੌਰ ਪੱਤਨੀ ਸ੍ਰੀ ਹਰਭਜਨ ਸਿੰਘ ਈ.ਟੀ.ਓ ਬਿਜਲੀ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ।ਬਲਾਕ ਜੰਡਿਆਲਾ ਗੁਰੂ ਵਿਖੇ 280 ਲੜਕੇ ਅਤੇ 170 ਲੜਕੀਆਂ ਨੇ ਭਾਗ ਲਿਆ।
ਬਲਾਕ ਅਜਨਾਲਾ ਵਿੱਚ ਬਲਾਕ ਪੱਧਰੀ ਟੂਰਨਾਮੈਂਟ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ ਵਿਖੇ ਕਰਵਾਏ ਗਏ।ਜਿਸ ਵਿੱਚ ਗੁਰਦਿਆਲ ਸਿੰਘ ਪ੍ਰਿੰਸੀਪਲ ਸਕੂਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਬਲਾਕ ਅਜਨਾਲਾ ਵਿਖੇ 238 ਲੜਕੇ ਅਤੇ 210 ਲੜਕੀਆਂ ਨੇ ਭਾਗ ਲਿਆ।
ਬਲਾਕ ਹਰਸ਼ਾ ਛੀਨਾ ਵਿੱਚ ਬਲਾਕ ਪੱਧਰ ਟੂਰਨਾਂਮੈਟਂ ਖੇਡ ਸਟੇਡੀਅਮ ਹਰਸ਼ਾ ਛੀਨਾਂ ਵਿਖੇ ਕਰਵਾਏ ਗਏ।ਬਲਾਕ ਹਰਸ਼ਾ ਛੀਨਾਂ ਵਿੱਚ ਬਲਦੇਵ ਸਿੰਘ ਮਿਆਂਦੀਆਂ ਹਲਕਾ ਇੰਚਾਰੳ ਰਾਜਾਸਾਂਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ। ਬਲਾਕ ਹਰਸ਼ਾ ਛੀਨਾਂ ਵਿੱਚ ਕੁੱਲ 170 ਲੜਕੇ, 108 ਲੜਕੀਆਂ ਨੇ ਭਾਗ ਲਿਆ।
ਬਲਾਕ ਰਈਆ ਵਿੱਚ ਸ:ਸੀ:ਸੈ ਸਕੂਲ ਖਲਚੀਆਂ ਵਿੱਚ ਬਲਾਕ ਪੱਧਰੀ ਟੂਰਨਾਂਮੈਂਟ ਕਰਵਾਏ ਗਏ।ਬਲਾਕ ਰੱਈਆ ਵਿੱਚ ਸੁਖਦੇਵ ਕੁਮਾਰ ਬੰਗੜ ਨਾਇਬ ਤਹਿਸੀਲਦਾਰ ਬਾਬਾ ਬਕਾਲਾ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ ਅਤੇ ਸ੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ ਅੰਮਿ੍ਰਤਸਰ ਵਲੋਂ ਬਲਾਕ ਰਈਆ ਵਿੱਚ ਬਲਾਕ ਪੱਧਰੀ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਗਈ।ਬਲਾਕ ਰਈਆ ਵਿੱਚ 415 ਲੜਕੇ ਅਤੇ 268 ਲੜਕੀਆਂ ਨੇ ਭਾਗ ਲਿਆ।
ਬਲਾਕ ਤਰਸਿੱਕਾ ਵਿੱਚ ਬਲਾਕ ਪੱਧਰ ਟੂਰਨਾਮੈਂਟ ਸ:ਸੀ:ਸੈ ਸਕੂਲ ਤਰਸਿੱਕਾ ਵਿਖੇ ਕਰਵਾਏ ਗਏ।ਬਲਾਕ ਤਰਸਿੱਕਾ ਵਿੱਚ ਸ਼੍ਰੀਮਤੀ ਅਕਵਿੰਦਰ ਕੌਰ ਨਾਇਬ ਤਹਿਸੀਲਦਾਰ ਤਰਸਿੱਕਾ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ।ਬਲਾਕ ਤਰਸਿੱਕਾ ਵਿੱਚ ਕੁੱਲ 200 ਲੜਕੇ ਅਤੇ 150 ਲੜਕੀਆਂ ਨੇ ਭਾਗ ਲਿਆ।
ਬਲਾਕ ਵੇਰਕਾ ਵਿੱਚ ਬਲਾਕ ਪੱਧਰੀ ਟੂਰਨਾਮੈਂਟ ਖੇਡ ਸਟੇਡੀਅਮ ਮਾਨਾਂਵਾਲਾ ਕਲਾਂ ਵਿਖੇ ਕਰਵਾਏ ਗਏ। ਬਲਾਕ ਵੇਰਕਾ ਵਿੱਚ ਸੁਖਰਾਜ ਸਿੰਘ ਰੰਧਾਵਾ, ਸਰਪੰਚ ਗ੍ਰਾਮ ਪੰਚਾਇਤ ਮਾਨਾਂਵਾਲਾ ਕਲਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ ਬਲਾਕ ਚੌਗਾਵਾਂ ਵਿੱਚ ਬਲਾਕ ਪੱਧਰੀ ਟੂਰਨਾਮੈਂਟ ਖੇਡ ਸਟੇਡੀਅਮ ਲੋਪੋਕੇ ਵਿਖੇ ਕਰਵਾਏ ਗਏ ।
ਬਲਾਕ ਚੌਗਾਵਾਂ ਵਿੱੱਚ ਬਲਦੇਵ ਸਿੰਘ ਮਿਆਂਦੀਆਂ ਹਲਕਾ ਇੰਚਾਰਜ਼ ਰਾਜਾਸਾਂਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ।ਜਿਸ ਵਿੱਚ ਕੁੱਲ 52 ਲੜਕੇ ਅਤੇ 45 ਲੜਕੀਆਂ ਨੇ ਭਾਗ ਲਿਆ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …