Wednesday, February 28, 2024

ਪੰਜਾਬੀ ਫਿਲਮ `ਤੇਰੀ ਮੇਰੀ ਗੱਲ ਬਣ ਗਈ 9 ਸਤੰਬਰ ਨੂੰ ਦੁਨੀਆਂ ਭਰ ‘ਚ ਹੋਵੇਗੀ ਰਲੀਜ਼

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜੀ ਸਟੂਡੀਓਜ਼ ਦੇ ਸਹਿਯੋਗ ਨਾਲ ਪ੍ਰੀਤੀ ਸਪਰੂ ਵਲੋਂ ਆਪਣੇ ਪ੍ਰੋਡਕਸ਼ਨ ਬੈਨਰ ਸਾਈ ਸਪਰੂ ਕ੍ਰਿਏਸ਼ਨ ਹੇਠ ਬਣਾਈ ਗਈ ਹਾਸੇ ਦੀ ਰਾਈਡ, ‘ਤੇਰੀ ਮੇਰੀ ਗੱਲ ਬਣ ਗਈ, ਜੋ ਕਿ ਜੀ ਸਟੂਡੀਓਜ਼ ਦੇ ਸਹਿਯੋਗ ਨਾਲ 9 ਸਤੰਬਰ ਨੂੰ ਦੁਨੀਆਂ ਭਰ ‘ਚ ਰਲੀਜ਼ ਹੋਣ ਜਾ ਰਹੀ ਹੈ।ਪ੍ਰੀਤੀ ਸਪਰੂ ਦੀ ਕਹਾਣੀ ‘ਤੇ ਬਣੀ ਫਿਲਮ `ਚ ਜਿਥੇ ਇਕ ਪਾਸੇ ਦਰਸ਼ਕਾਂ ਨੂੰ ਰੁਬੀਨਾ ਬਾਜਵਾ ਅਤੇ ਅਖਿਲ ਦੀ ਨਵੀਂ ਜੋੜੀ ਦੇਖਣ ਨੂੰ ਮਿਲੇਗੀ, ਉਥੇੇ ਦੂਜੇ ਪਾਸੇ ਪ੍ਰੀਤੀ ਸਪਰੂ ਅਤੇ ਗੁੱਗੂ ਗਿੱਲ ਦੀ ਜੋੜੀ ਧਮਾਕੇਦਾਰ ਅੰਦਾਜ਼ `ਚ ਨਜ਼ਰ ਆਵੇਗੀ।
ਪ੍ਰੀਤੀ ਸਪਰੂ ਨਿਰਦੇਸ਼ਿਤ ਫਿਲਮ ਵਿੱਚ ਨਿਰਮਲ ਰਿਸ਼ੀ, ਹਾਰਬੀ ਸੰਘਾ, ਕਰਮਜੀਤ ਅਨਮੋਲ ਅਤੇ ਪੁਨੀਤ ਈਸ਼ਰ ਅਤੇ ਹੋਰ ਕਲਾਕਾਰ ਹਾਸੇ ਨੂੰ ਮੁੜ ਸੁਰਜੀਤ ਕਰਣਗੇ।ਇਸ ਦੇ ਗੀਤਾਂ ਵਿੱਚ ਰੋਮਾਂਟਿਕ, ਪੈਪੀ ਨੰਬਰਾਂ ਅਤੇ ਵਿਆਹ ਦੇ ਮਸਾਲਾ ਸੀਜ਼ਨ ਆਦਿ ਹਰ ਤਰ੍ਹਾਂ ਦੇ ਸਵਾਦ ਹਨ।ਟਾਈਮਜ਼ ਮਿਊਜ਼ਿਕ ਵਲੋਂ ਪੇਸ਼ ਕੀਤੇ ਗਏ ਗੀਤਾਂ ਨੂੰ ਮਨਿੰਦਰ ਕੈਲੇ, ਬਾਬੂ ਸਿੰਘ ਮਾਨ ਅਤੇ ਵੀਤ ਬਲਜੀਤ ਨੇ ਲਿਖਿਆ ਹੈ, ਜਦਕਿ ਸੰਗੀਤ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ।
ਪ੍ਰੀਤੀ ਸਪਰੂ ਨੇ ਕਿਹਾ ਹੈ ਕਿ ਯਕੀਨੀ ਤੌਰ `ਤੇ ਇਸ ਫਿਲਮ ਵਿੱਚ ਕਾਮੇਡੀ, ਡਰਾਮਾ, ਰੋਮਾਂਸ ਦੇ ਨਾਲ ਪਰਿਵਾਰਕ ਮਨੋਰੰਜ਼ਨ ਪੇਸ਼ ਕਰੇਗੀ।ਅਖਿਲ ਆਪਣੀ ਪਹਿਲੀ ਰਲੀਜ਼ ਦੇ ਉਤਸ਼ਾਹ ਵਿੱਚ ਕਹਿੰਦੇ ਹਨ ਕਿ ਸਾਰੇ ਟ੍ਰੈਕਾਂ ਅਤੇ ਟ੍ਰੇਲਰ ਦੀ ਵੀ ਸ਼ਲਾਘਾ ਹੋ ਰਹੀ ਹੈ, ਜੋ ਇੱਕ ਕਲਾਕਾਰ ਆਪਣੇ ਦਰਸ਼ਕਾਂ ਤੋਂ ਉਮੀਦ ਕਰਦਾ ਹੈ।
ਇਸ ਫਿਲਮ ਦੀ ਮੁੱਖ ਅਭਿਨੇਤਰੀ ਰੁਬੀਨਾ ਬਾਜਵਾ ਦਾ ਦਾਅਵਾ ਹੈ ਕਿ ਫਿਲਮ `ਚ ਕਾਮੇਡੀ, ਪਰਿਵਾਰ ਦਾ ਆਪਸੀ ਪਿਆਰ, ਖੂਬਸੂਰਤ ਰਿਸ਼ਤੇ ਦਿਖਣਗੇ।

 

Check Also

ਡੀ.ਏ.ਵੀ ਪਬਲਿਕ ਸਕੂਲ ਨੇ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਨੂੰ ਕੀਤਾ ਯਾਦ

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਮਹਾਨ ਅਜ਼ਾਦੀ ਘੁਲਾਟੀਏ ਚੰਦਰ ਸ਼ੇਖਰ ਅਜ਼ਾਦ ਨੂੰ ਸ਼ਰਧਾਂਜਲੀ ਭੇਂਟ …