Saturday, May 25, 2024

ਸਰਬ ਰੋਗ ਕਾ ਅਉਖਦੁ ਨਾਮੁ ਤੇ ਗਤਕਾ ਮੁਕਾਬਲੇ ਕਰਵਾਉਣ ਸੰਬੰਧੀ ਹੋਈ ਮੀਟਿੰਗ

ਭੀਖੀ, 4 ਸਤੰਬਰ (ਕਮਲ ਜ਼ਿੰਦਲ) – ਨੌਜਵਾਨ ਪੀੜੀ ਨੂੰ ਮੁੜ ਸਿੱਖੀ ਨਾਲ ਜੋੜਨ ਲਈ ਲੜੀਵਾਰ ਚੱਲ ਰਹੇ ਪ੍ਰੋਗਰਾਮ ਸਰਬ ਰੋਗ ਕਾ ਅਉਖਧੁ ਨਾਮੁ ਕੈਂਪ, ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਨਾਲ ਬੱਚਿਆਂ ਨੂੰ ਜੋੜਨ ਅਤੇ ਅੱਜ ਦੀਆਂ ਸਮਾਜਿਕ ਭੈੜੀਆਂ ਕੁਰੀਤੀਆਂ ਤੋਂ ਜਾਗਰੂਕ ਕਰਨ ਲਈ ਅੱਜ ਸਮੂਹ ਪੰਥਕ ਸ਼ਖਸੀਅਤਾਂ ਅਤੇ ਧਰਮਿਕ ਸੋਚ ਰੱਖਣ ਵਾਲੇ ਪਤਵੰਤਿਆਂ ਵਲੋਂ ਖਾਲਸਾ ਸਟੱਡ ਫਾਰਮ ਭੀਖੀ ਵਿਖੇ ਗਿਆਨੀ ਹਰਜਿੰਦਰ ਸਿੰਘ ਨਾਲ ਮੀਟਿੰਗ ਕੀਤੀ ਗਈ।ਇਹ ਮੀਟਿੰਗ ਸਾਢੇ ਤਿੰਨ ਘੰਟੇ ਲੰਬਾ ਸਮਾਂ ਚੱਲੀ।ਇਸ ਮੀਟਿੰਗ ਵਿੱਚ ਵੱਖ-ਵੱਖ ਸਮਾਜਿਕ, ਧਾਰਮਿਕ ਪਤਵੰਤਿਆਂ ਵਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਜਿਥੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਭੈੜੀਆਂ ਕੁਰੀਤੀਆਂ, ਨਸ਼ਾ, ਪੱਛਮੀ ਸੱਭਿਆਚਾਰ, ਲੱਚਰਤਾ ਫੈਲਾਈ ਜਾ ਰਹੀ ਹੈ।ਉਥੇ ਹੀ ਧਰਮ ਪਰਿਵਰਤਨ ਦਾ ਧੰਦਾ ਬੜੇ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹੋ ਜਿਹੇ ਗੰਭੀਰ ਮਸਲਿਆਂ ਲਈ ਸੰਗਤਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ।ਜਿੰਨਾ ਵਿੱਚ ਅਕਤੂਬਰ ਮਹੀਨੇ ਦੇ ਦੂਜੇ ਹਫਤੇ ਵਿੱਚ ਸਰਬ ਰੋਗ ਕਾ ਅਉਖਦੁ ਨਾਮੁ ਗੁਰਮਤਿ ਸਮਾਗਮ ਅਤੇ ਗਤਕੇ ਦੇ ਮੁਕਾਬਲੇ ਕਰਵਾਏ ਜਾਣਗੇ।ਮੁੜ ਸਿੱਖੀ ਵਿੱਚ ਵਾਪਸ ਆਉਣ ਵਾਲੇ 51 ਲੋੜਵੰਦ ਪਰਿਵਾਰਾਂ ਦੀ ਸਹਾਇਤਾ ਅਤੇ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।ਇਨ੍ਹਾਂ ਵਿਚੋਂ ਜਿਹੜੇ ਪਰਿਵਾਰ ਆਪਣੇ ਬੱਚਿਆਂ ਦੀ ਪੜ੍ਹਾਈ ਨਹੀਂ ਕਰਵਾ ਸਕਣਗੇ ਉਨ੍ਹਾਂ ਨੂੰ ਵੀ ਵਿਚਾਰ ਅਧੀਨ ਲਿਆਂਦਾ ਜਾਵੇਗਾ।
ਇਸ ਮੀਟਿੰਗ ਵਿੱਚ ਬਾਬਾ ਜਸਵਿੰਦਰ ਸਿੰਘ ਬੋਹਾ ਸਰਪ੍ਰਸਤ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ, ਬਾਬਾ ਨਰੈਣ ਸਿੰਘ, ਕੁਲਵੰਤ ਸਿੰਘ ਮੋਹਰ ਸਿੰਘ ਵਾਲਾ, ਮਨਪ੍ਰੀਤ ਸਿੰਘ ਮੋਹਰ ਸਿੰਘ ਵਾਲਾ, ਪ੍ਰਧਾਨ ਭੋਲਾ ਸਿੰਘ, ਇਕਬਾਲ ਸਿੰਘ ਭੀਖੀ, ਸੰਦੀਪ ਸਿੰਘ ਭੀਖੀ, ਸੁਖਵਿੰਦਰ ਸਿੰਘ ਮੋਹਰ ਸਿੰਘ ਵਾਲਾ, ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਮਲਕੀਤ ਸਿੰਘ ਮੋਹਰ ਸਿੰਘ ਵਾਲਾ, ਕਾਕਾ ਸਿੰਘ, ਫਤਿਹ ਸਿੰਘ ਬੁੱਗਰਾਂ, ਹਰਸਿਮਰਨ ਸਿੰਘ ਖੁੱਡੀ ਕਲਾਂ, ਮੱਖਣ ਸਿੰਘ ਮੋਹਰ ਸਿੰਘ ਵਾਲਾ, ਗ੍ਰੰਥੀ ਕੁਲਦੀਪ ਸਿੰਘ ਮਾਡਲ ਟਾਊਨ, ਖਜ਼ਾਨਚੀ ਹਰਪਾਲ ਸਿੰਘ ਮਾਡਲ ਟਾਊਨ, ਹਰਮੇਲ ਸਿੰਘ, ਗੁਲਾਬ ਸਿੰਘ ਮਾਨਸਾ, ਭਿੰਦਰ ਸਿੰਘ ਜਵਾਹਰਕੇ, ਪ੍ਰਧਾਨ ਅਮਰੀਕ ਸਿੰਘ ਭੀਖੀ, ਜੰਟਾ ਸਿੰਘ ਭੀਖੀ ਆਦਿ ਹਾਜ਼ਰ ਸਨ।

 

Check Also

ਜੈਵਿਕ ਵਿਭਿੰਨਤਾ ਦੀ ਸੰਭਾਲ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

ਸੰਗਰੂਰ, 24 ਮਈ (ਜਗਸੀਰ ਸਿੰਘ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ …