Friday, March 1, 2024

ਹਾਈਟਸ ਪਬਲਿਕ ਸਕੂਲ ‘ਚ ਮਨਾਇਆ ਅਧਿਆਪਕ ਦਿਵਸ

ਸੰਗਰੂਰ, 6 ਸਤੰਬਰ (ਜਗਸੀਰ ਲੌਂਗੋਵਾਲ) – ਲਿਟਲ ਸਟਾਰ ਬਚਪਨ ਪਲੇਅ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਲਹਿਰਾਗਾਗਾ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ।ਬੱਚਿਆਂ ਵੱਲੋਂ ਅਲੱਗ-ਅਲੱਗ ਅਧਿਆਪਕਾਂ ਦੇ ਰੋਲ-ਪਲੇਅ ਕੀਤੇ ਗਏ।ਉਨਾਂ ਨੇ ਕਵਿਤਾਵਾਂ, ਭਾਸ਼ਨ, ਡਾਂਸ ਅਤੇ ਅਧਿਆਪਕਾਂ ਦੀ ਨਕਲ ਉਤਾਰੀ ਅਤੇ ਅਧਿਆਪਕਾਂ ਨੂੰ ਤੋਹਫੇ ਵੀ ਦਿੱਤੇ।ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਅਤੇ ਪ੍ਰਿੰਸੀਪਲ ਪ੍ਰਿਅੰਕਾ ਬਾਂਸਲ ਨੇ ਬੱਚਿਆਂ ਨੂੰ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਦਿਨ ਡਾ. ਸ੍ਰੀ ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ‘ਚ ਮਨਾਇਆ ਜਾਂਦਾ ਹੈ।ਕਿਹਾ ਕਿ ਸਾਨੂੰ ਸਾਰੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਅਧਿਆਪਕ ਰੱਬ ਦਾ ਦੂਜਾ ਰੂਪ ਹਨ।
ਇਸ ਮੌਕੇ ਟੀਚਰ ਅਮਨ ਬੇਦੀ, ਹੀਣਾ ਰਾਣੀ, ਆਸ਼ਾ ਰਾਣੀ, ਰਾਜਿੰਦਰ ਕੌਰ , ਸੋਮਾ ਰਾਣੀ, ਜਯੋਤੀ ਰਾਣੀ, ਸੋਨੂੰ ਰਾਣੀ, ਰੇਖਾ ਰਾਣੀ, ਕਰੂਨੇਸ਼, ਬਲਜਿੰਦਰ ਕੌਰ, ਗੀਤੂ ਰਾਣੀ, ਸਨਦੀਪ ਕੌਰ, ਮਨਪ੍ਰੀਤ ਕੌਰ, ਸੋਨਾਲੀ ਰਾਣੀ, ਨੀਤੂ ਰਾਣੀ ਆਦਿ ਹਾਜ਼ਰ ਸਨ।

Check Also

ਮਰਹੂਮ ਸੌਰਵ ਗੋਇਲ ਤੇ ਗਾਇਕ ਪੂਰਨ ਚੰਦ ਯਮਲਾ ਦੀ ਯਾਦ ‘ਚ ਸੱਭਿਆਚਾਰਕ ਮੇਲਾ ਕਰਵਾਇਆ

ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) – ਮਰਹੂਮ ਨੇਤਰਦਾਨੀ ਸੋਰਵ ਗੋਇਲ ਅਤੇ ਗਾਇਕ ਪੂਰਨ ਚੰਦ ਯਮਲਾ …