Tuesday, December 5, 2023

ਨਾਗਰਾ ਦੇ ਛਿੰਝ ਮੇਲੇ ’ਚ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਗੱਗੂ ਲੱਲੀਆਂ ਨੂੰ ਅੰਕਾਂ ਦੇ ਅਧਾਰ ‘ਤੇ ਹਰਾਇਆ

ਸਮਰਾਲਾ, 6 ਸਤੰਬਰ (ਇੰਦਰਜੀਤ ਸਿੰਘ ਕੰਗ) – ਪਿੰਡ ਨਾਗਰਾ ਵਿਖੇ ਸਮੂਹ ਗਰਾਮ ਪੰਚਾਇਤ, ਨੌਜਵਾਨ ਸਭਾ, ਦੰਗਲ ਕਮੇਟੀ, ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਸ਼ਾਨਦਾਰ ਵਿਸ਼ਾਲ ਕੁਸਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਸਾਬਕਾ ਸਰਪੰਚ ਕੇਸਰ ਸਿੰਘ, ਮਨਜੀਤ ਸਿੰਘ ਸਰਪੰਚ ਅਤੇ ਰਜਿੰਦਰ ਸਿੰਘ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਦਾ ਉਦਘਾਟਨ ਸੇਵਾਦਾਰ ਹਰਵਿੰਦਰ ਸਿੰਘ ਸੰਤ ਰਾਮ ਕੁਟੀਆਂ ਨਾਗਰਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਉਨ੍ਹਾਂ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 120 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ। ਇਸ ਛਿੰਝ ਦੀ ਕੁਮੈਂਟਰੀ ਹਰਜੀਤ ਸਿੰਘ ਲੱਲ ਕਲਾਂ, ਕਰਮਦੀਨ ਨੇ ਕੀਤੀ।ਰੈਫਰੀ ਦੀ ਭੂਮਿਕਾ ਹਰਪ੍ਰੀਤ ਸਿੰਘ ਬੂਥਗੜ੍ਹ, ਸੂਬੇਦਾਰ ਗੁਰਲਾਲ ਸਿੰਘ ਢੋਲੇਵਾਲ ਨੇ ਨਿਭਾਈ।ਇਸ ਤੋਂ ਇਲਾਵਾ ਪਹਿਲਵਾਨਾਂ ਦੇ ਜੋੜੇ ਬਣਾਉਣ ਦੀ ਸੇਵਾ ਬਹਾਦਰ ਸਿੰਘ ਮਲਕਪੁਰ, ਗੋਲਡੀ ਗਿੱਲ ਨੇ ਬਾਖੂਬੀ ਨਿਭਾਈ।
ਇਸ ਵਾਰ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਅਤੇ ਗੱਗੂ ਲੱਲੀਆਂ ਪਹਿਲਵਾਨਾਂ ਵਿਚਕਾਰ ਹੋਈ।ਇਹ ਕੁਸ਼ਤੀ ਕਰੀਬ 15 ਮਿੰਟ ਗਹਿਗੱਚ ਮੁਕਾਬਲੇ ਦਾ ਹਜਾਰਾਂ ਦੀ ਗਿਣਤੀ ’ਚ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।ਪ੍ਰੰਤੂ ਕਿਸੇ ਵੀ ਪਹਿਲਵਾਨ ਨੇ ਆਪਣੀ ਈਨ ਨਹੀਂ ਮੰਨੀ, ਅਖੀਰ ਪ੍ਰਬੰਧਕਾਂ ਨੇ ਤਿੰਨ ਮਿੰਟ ਹੋਰ ਦਿੱਤੇ ਅਤੇ ਇਸ ਕੁਸ਼ਤੀ ਨੂੰ ਪੁਆਇੰਟਾਂ ਦੇ ਅਧਾਰ ਤੇ ਕਰਵਾਉਣ ਦਾ ਫੈਸਲਾ ਕੀਤਾ, ਜਿਸ ਵਿੱਚ ਤਾਲਿਬ ਬਾਬਾ ਫਲਾਹੀ ਨੇ ਆਪਣਾ ਪੁਆਇੰਟ ਬਣਾ ਕੇ ਇਸ ਝੰਡੀ ਦੀ ਕੁਸ਼ਤੀ ਤੇ ਜਿੱਤ ਪ੍ਰਾਪਤ ਕੀਤੀ।
ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਜੋਤ ਮਲਕਪੁਰ ਅਤੇ ਗਾਮਾ ਚਮਕੌਰ ਸਾਹਿਬ ਦਰਮਿਆਨ ਕਾਂਟੇ ਦੀ ਟੱਕਰ ਤੋਂ ਬਾਅਦ ਬਰਾਬਰ ਰਹੀ।
ਇਸ ਤੋਂ ਇਲਾਵਾ ਕਾਲੂ ਉਟਾਲਾਂ ਨੇ ਬੱਬਲ ਨੂੰ, ਹਰਸ਼ ਢਿੱਲਵਾਂ ਨੇ ਜਸਕਰਨ ਮਾਲੋ ਮਰਜ਼ਾਰਾ ਨੂੰ, ਹਰਕ੍ਰਿਸ਼ਨ ਮਲਕਪੁਰ ਨੇ ਕਰਨ ਲੱਲੀਆਂ ਨੂੰ ਕ੍ਰਮਵਾਰ ਚਿੱਤ ਕੀਤਾ।
ਇਸ ਤੋਂ ਇਲਾਵਾ ਪਵਿੱਤਰ ਮਲਕਪੁਰ ਤੇ ਚੰਨ੍ਹਾਂ ਲੱਲੀਆਂ, ਸਿੰਮਾ ਮਲਕਪੁਰ ਤੇ ਜਗਰਾਜ ਮੁਸ਼ਕਾਬਾਦ, ਅਜੈ ਦੋਰਾਹਾ ਤੇ ਬਲਰਾਮ ਮਲਕਪੁਰ ਕ੍ਰਮਵਾਰ ਬਰਾਬਰ ਰਹੇ।ਇਸ ਸਮੇਂ ਛੋਟੇ ਬੱਚਿਆਂ ਦੇ ਕਬੱਡੀ ਮੁਕਾਬਲੇ ਵੀ ਕਰਵਾਏ ਗਏੇ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ, ਤੇਜਿੰਦਰ ਸਿੰਘ ਗਰੇਵਾਲ, ਮੇਜਰ ਸਿੰਘ ਬਾਲਿਓ, ਬੀਬੀ ਗੁਰਜੀਤ ਕੌਰ ਵੱਡੀ ਕੁਟੀਆ ਵਾਲੇ, ਪ੍ਰੇਮ ਵੀਰ ਉਟਾਲਾਂ, ਸੁਖਵਿੰਦਰ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ, ਮਨਸਾ ਸਿੰਘ ਕੋਚ, ਭਗਵਾਨ ਸਿੰਘ ਰੁਪਾਲੋਂ ਸਾਬਕਾ ਚੇਅਰਮੈਨ, ਮਨਜੀਤ ਸਿੰਘ ਸਰਪੰਚ, ਰਾਜੂ ਨਾਗਰਾ, ਮੋਹਣ ਸਿੰਘ ਨਾਗਰਾ, ਡਾ. ਰਤਨ ਸਿੰਘ, ਮਦਨ ਸਿੰਘ ਸਾਬਕਾ ਸਰਪੰਚ, ਅਜਮੇਰ ਸਿੰਘ ਸਾਬਕਾ ਸਰਪੰਚ, ਜਗਦੇਵ ਸਿੰਘ ਢਿੱਲਵਾਂ, ਸੋਮਾ ਸਿੰਘ ਸਰਪੰਚ ਸਮਸ਼ਪੁਰ, ਨੀਟਾ ਸਮਰਾਲਾ, ਕੇਸਰ ਸਿੰਘ ਸਾਬਕਾ ਸਰਪੰਚ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਛਿੰਝ ਮੇਲੇ ਨੂੰ ਨੇਪਰੇ ਚਾੜਨ ਲਈ ਪ੍ਰਮੁੱਖ ਤੌਰ ‘ਤੇ ਮਨਜੀਤ ਸਿੰਘ ਸਰਪੰਚ, ਕੇਸਰ ਸਿੰਘ ਸਾਬਕਾ ਸਰਪੰਚ, ਪ੍ਰਿਤਪਾਲ ਸਿੰਘ ਪੰਚ, ਰਾਜਿੰਦਰ ਸਿੰਘ, ਅਵਤਾਰ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਅਵਤਾਰ ਸਿੰਘ ਪੰਚ, ਅਮਨਦੀਪ ਸਿੰਘ ਬਿੱਲੂ , ਗੁਰਮੀਤ ਸਿੰਘ, ਨਵਦੀਪ ਸਿੰਘ, ਜਸਪਾਲ ਸਿੰਘ, ਜਗਰੂਪ ਸਿੰਘ, ਗੁਰਜਿੰਦਰ ਸਿੰਘ, ਰਾਜ ਖਾਨ, ਬੂਟਾ ਸਿੰਘ, ਜੁਗਰਾਜ ਸਿੰਘ ਆਦਿ ਨੇ ਦਿਨ ਰਾਤ ਇੱਕ ਕੀਤੀ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …