Tuesday, December 5, 2023

ਬੀ.ਕੇ.ਯੂ (ਦੋਆਬਾ) ਦੀ ਮਾਸਿਕ ਮੀਟਿੰਗ ‘ਚ ‘ਲਿੰਪੀ ਸਕਿਨ’ ਨਾਲ ਮਰੀਆਂ ਗਊਆਂ ਦੇ ਮੁਆਵਜ਼ੇ ਦੀ ਕੀਤੀ ਮੰਗ

ਸਿਮਰਨਜੀਤ ਸਿੰਘ ਮੁਸ਼ਕਾਬਾਦ ਨੂੰ ਬਲਾਕ ਮਾਛੀਵਾੜਾ ਦਾ ਮੀਤ ਪ੍ਰਧਾਨ ਨਿਯੁੱਕਤ

ਸਮਰਾਲਾ, 6 ਸਤੰਬਰ (ਇੰਦਰਜੀਤ ਸਿੰਘ ਕੰਗ) – ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਚੰਡੀਗੜ੍ਹ ਰੋਡ ਸਮਰਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਇਕਾਈ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਬਲਾਕ ਪ੍ਰਧਾਨ ਮਾਛੀਵਾੜਾ ਦੀ ਅਗਵਾਈ ਹੇਠ ਹੋਈ।ਜਿਸ ਦੌਰਾਨ ਬਲਬੀਰ ਸਿੰਘ ਪ੍ਰਧਾਨ ਖੀਰਨੀਆਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਕਿਸਾਨੀ ਮਸਲਿਆਂ ਸਬੰਧੀ ਵਿਚਾਰ ਚਰਚਾ ਕੀਤੀ।ਉਨ੍ਹਾਂ ਝੋਨੇ ਦੀ ਫਸਲ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ ਕਣਕ ਦੀ ਤਰ੍ਹਾਂ ਝੋਨੇ ਦੀ ਫਸਲ ਦਾ ਝਾੜ ਘਟਣ ਦਾ ਖਦਸ਼ਾ ਪੈਦਾ ਹੋ ਗਿਆ ਹੈ, ਇਸ ਵਾਰ ਬਿਮਾਰੀ ਕਾਰਨ ਝੋਨੇ ਦੀ ਫਸਲ ਦਾ ਬੂਝਾ ਬਹੁਤ ਛੋਟਾ ਰਹਿ ਗਿਆ ਹੈ, ਜਿਸ ਨਾਲ 4 ਤੋਂ 5 ਕੁਇੰਟਲ ਪ੍ਰਤੀ ਏਕੜ ਝਾੜ ਘਟਣ ਦਾ ਖਦਸ਼ਾ ਹੈ। ਇਸ ਨਾਲ ਕਿਸਾਨੀ ਹੋਰ ਬੋਝ ਥੱਲੇ ਦੱਬ ਜਾਵੇਗੀ।ਸਰਕਾਰ ਨੂੰ ਚਾਹੀਦਾ ਹੈ ਕਿ ਝੋਨੇ ਦੀ ਫਸਲ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਫਸਲ ਆਉਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਝੋਨੇ ਤੇ ਪ੍ਰਤੀ ਏਕੜ ਮੁਆਵਜ਼ਾ ਤੈਅ ਕਰੇ।
ਬਲਾਕ ਪ੍ਰਧਾਨ ਬਿੱਕਰ ਸਿੰਘ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਦਾ ਕੁਦਰਤ ਵੀ ਇਮਤਿਹਾਨ ਲੈ ਰਹੀ ਹੈ, ਫਸਲਾਂ ਦੇ ਝਾੜ ਘਟਣ ਕਾਰਨ ਕਿਰਸਾਨੀ ਕਰਜ਼ੇ ਦੇ ਮਕੜਜਾਲ ਵਿੱਚ ਹੋਰ ਧਸਦੀ ਜਾ ਰਹੀ ਹੈ। ਪਿਛਲੇ ਕੁੱਝ ਸਮੇਂ ਤੋਂ ਗਊਆਂ ਅਤੇ ਬਲਦਾਂ ਵਿੱਚ ‘ਲਿੰਪੀ ਸਕਿੰਨ’ ਦੀ ਨਾਮੁਰਾਦ ਬਿਮਾਰੀ ਨੇ ਪਸ਼ੂਆਂ ਦੇ ਦੁੱਧ ਦੇ ਸਿਰ ‘ਤੇ ਆਪਣੀ ਰੋਜ਼ੀ ਰੋਟੀ ਤੋਰਨ ਵਾਲੇ ਕਿਸਾਨਾਂ, ਮਜ਼ਦੂਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਹਜਾਰਾਂ ਦੀ ਗਿਣਤੀ ਵਿੱਚ ਗਊਆਂ ਮਰ ਚੁੱਕੀਆਂ।ਉਨ੍ਹਾਂ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀ ਹਾਲਤ ਵਿੱਚ ਇਸ ਬਿਮਾਰੀ ਕਾਰਨ ਮਰੀਆਂ ਗਊਆਂ ਅਤੇ ਬਲਦਾਂ ਦੇ ਮਾਲਕਾਂ ਨੂੰ ਯੋਗ ਮੁਆਵਜ਼ੇ ਦਾ ਐਲਾਨ ਕਰੇ ਤਾਂ ਜੋ ਗਰੀਬ ਪਰਿਵਾਰ ਮੁੜ ਆਪਣਾ ਕਾਰੋਬਾਰ ਕਰ ਸਕਣ। ਮੀਟਿੰਗ ਦੌਰਾਨ ਹੀ ਬਲਾਕ ਮਾਛੀਵਾੜਾ ਬਲਾਕ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਗਿੱਲ ਨੂੰ ਹਟਾ ਕੇ ਉਸਦੀ ਜਗ੍ਹਾ ਤੇ ਸਿਮਰਨਜੀਤ ਸਿੰਘ ਖੀਰਨੀਆਂ ਨੂੰ ਬਲਾਕ ਮਾਛੀਵਾੜਾ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ।
ਮੀਟਿੰਗ ਵਿੱਚ ਜਰਨੈਲ ਸਿੰਘ ਕਟਾਣਾ ਸਾਹਿਬ ਜ਼ਿਲ੍ਹਾ ਜਨ: ਸਕੱਤਰ, ਜੀਵਨ ਸਿੰਘ ਮੱਲ ਮਾਜਰਾ ਸਕੱਤਰ, ਹਰਪ੍ਰੀਤ ਸਿੰਘ ਮੱਲ ਮਾਜਰਾ, ਜਸਵੀਰ ਸਿੰਘ ਪਵਾਤ, ਜਸਵਿੰਦਰ ਸਿੰਘ ਪਵਾਤ, ਅਵਤਾਰ ਸਿੰਘ ਅਜਲੌਦ, ਚਰਨ ਸਿੰਘ ਸਮਰਾਲਾ, ਕਰਮਜੀਤ ਸਿੰਘ ਕੋਟਲਾ ਸਮਸ਼ਪੁਰ, ਅਮਰੀਕ ਸਿੰਘ ਮੁਸ਼ਕਾਬਾਦ, ਦਰਸ਼ਨ ਸਿੰਘ ਮੁਸ਼ਕਾਬਾਦ, ਹਰਜੀਤ ਸਿੰਘ ਕਟਾਣਾ ਸਾਹਿਬ, ਜੀਤ ਸਿੰਘ ਟੋਡਰਪੁਰ, ਅਮਰਜੀਤ ਸਿੰਘ ਟੋਡਰਪੁਰ, ਗੁਰਜਪਾਲ ਸਿੰਘ ਜਲਣਪੁਰ, ਦਲਜੀਤ ਸਿੰਘ ਮਾਨੂੰਪੁਰ, ਅਮਨਦੀਪ ਸਿੰਘ ਮੰਜਾਲੀਆਂ, ਰਿਹਾਨ ਸਿੰਘ ਸਮਰਾਲਾ ਆਦਿ ਹਾਜ਼ਰ ਸਨ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …