ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।ਇਹਨਾਂ ਖੇਡਾਂ ਵਿੱਚ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਦੀ ਰਹਿਨੁਮਾਈ ਹੇਠ ਵੱਖ-ਵੱਖ ਵੈਨਿਊ ਉਤੇ ਮਿਉਂਸੀਪਲ ਕਾਰਪੋਰੇਸ਼ਨ ਦੇ ਟੂਰਨਾਮੈਂਟ (ਬਲਾਕ ਪੱਧਰ) 21-40 ਅਤੇ 41-50 ਅਤੇ 50 ਸਾਲ ਤੋ ਵੱਧ ਉਮਰ ਵਰਗ ਵਿੱਚ ਕਰਵਾਏ ਗਏ।ਸ਼੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਮਿਉਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਂਟ (ਬਲਾਕ ਪੱਧਰੀ) ਵਿੱਚ ਗੇਮਾਂ ਐਥਲੈਟਿਕਸ, ਵਾਲੀਬਾਲ, ਟੱਗ ਆਫ ਵਾਰ ਫੁਟਬਾਲ, ਕਬੱਡੀ ਨੈਸ਼ਨਲ ਸਟਾਈਲ, ਖੋਹ-ਖੋਹ ਕਰਵਾਈਆ ਜਾ ਰਹੀਆਂ ਹਨ।ਗੇਮ ਐਥਲੈਟਿਕਸ, ਵਾਲੀਬਾਲ, ਟੱਗ ਆਫ ਵਾਰ ਅਤੇ ਫੁਟਬਾਲ ਦੇ ਟੂਰਨਾਂਮੈਂਟ ਖਾਲਸਾ ਕਾਲਜੀਏਟ ਸੀ:ਸੈ: ਸਕੂਲ ਵਿਖੇ ਕਰਵਾਏ ਗਏ।ਗੇਮ ਐਥਲੈਟਿਕਸ ਦੇ ਮਿਉਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਂਟ ਵਿੱਚ 33 ਲੜਕਿਆਂ ਅਤੇ 17 ਲੜਕੀਆਂ ਨੇ ਭਾਗ ਲਿਆ।ਗੇਮ ਵਾਲੀਬਾਲ ਦੇ ਟੂਰਨਾਂਮੈਂਟ ਵਿੱਚ 12 ਲੜਕੀਆਂ ਨੇ ਭਾਗ ਲਿਆ।ਲੜਕੀਆਂ ਦੇ 21-40 ਉਮਰ ਵਰਗ ਦੇ ਟੂਰਨਾਮੈਂਟ ਵਿੱਚ ਲੜਕੀਆਂ ਦੀ ਖਾਲਸਾ ਕਾਲਜ ਫਾਰ ਵੂਮੈਨ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।ਗੇਮ ਫੁੱਟਬਾਲ ਦੇ ਟੂਰਨਾਮੈਂਟ 47 ਖਿਡਾਰੀਆਂ ਨੇ ਭਾਗ ਲਿਆ।ਫੁੱਟਬਾਲ ਉਮਰ ਵਰਗ 21 ਤੋਂ 40 ਸਾਲ ਲੜਕਿਆਂ ਦੇ ਫੁਟਬਾਲ ਮੈਚ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਨੇ ਪਹਿਲਾ ਸਥਾਨ ਅਤੇ ਯੰਗ ਸਟਾਰ ਫੁੱਟਬਾਲ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …