Thursday, March 27, 2025

ਸਰਕਾਰੀ ਸਕੂਲ ਕਿਲਾ ਭਰੀਆਂ ਵਿਖੇ ਐਸ.ਐਸ ਅਤੇ ਇੰਗਲਿਸ਼ ਮੇਲਾ ਕਰਵਾਇਆ

ਸੰਗਰੂਰ, 14 ਸਤੰਬਰ (ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਸ.ਹ.ਸ ਸਕੂਲ ਕਿਲਾ ਭਰੀਆਂ ਮੁੱਖ ਅਧਿਆਪਕਾ ਸ੍ਰੀਮਤੀ ਪੰਕਜ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ ਐਸ.ਐਸ ਅਤੇ ਇੰਗਲਿਸ਼ ਮੇਲਾ ਲਗਾਇਆ ਗਿਆ।ਮੇਲੇ ਵਿਚ ਬੱਚਿਆਂ ਨੇ ਆਪਣੇ ਵਲੋਂ ਬਣਾਏ ਹੋਏ ਚਾਰਟ ਅਤੇ ਮਾਡਲ ਦੀ ਪੇਸ਼ਕਾਰੀ ਕੀਤੀ।ਬੱਚਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਹਰੇਕ ਕਿਰਿਆ ਦੀ ਵਿਆਖਿਆ ਕੀਤੀ ਤੇ ਸ੍ਰੀਮਤੀ ਮਨਜੀਤ ਕੌਰ ਐਸ.ਐਸ ਮਿਸਟ੍ਰੈਸ ਅਤੇ ਸ੍ਰੀਮਤੀ ਰੁਚੀ ਜਿੰਦਲ ਅੰਗਰੇਜ਼ੀ ਮਿਸਟ੍ਰੈਸ ਨੇ ਬੱਚਿਆਂ ਨੂੰ ਵਧੀਆ ਢੰਗ ਨਾਲ ਤਿਆਰੀ ਕਾਰਵਾਈ।ਵਿਦਿਅਰਥੀਆਂ ਦੇ ਮਾਪਿਆਂ ਨੇ ਮੇਲੇ ਵਿਚ ਆ ਕੇ ਓਹਨਾ ਦਾ ਹੌਸਲਾ ਵਧਾਇਆ।ਬਲਾਕ ਮੈਂਟਰ ਯਸ਼ਮੀਤ ਸਿੰਘ ਨੇ ਬੱਚਿਆਂ ਦੀਆਂ ਐਕਟੀਵਿਟੀਜ਼ ਦੀ ਬਹੁਤ ਪ੍ਰਸ਼ੰਸਾ ਕੀਤੀ।ਮੇਲੇ ਵਿੱਚ ਬਣਾਈ ਟ੍ਰੇਨ ਦਾ ਮਾਡਲ ਤੇ ਸੈਲਫੀ ਪੁਆਇੰਟ ਖਿੱਚ ਦਾ ਕੇਂਦਰ ਰਹੇ।
ਇਸ ਮੌਕੇ ਹੈਡ ਮਿਸਟ੍ਰੈਸ ਸ਼੍ਰੀਮਤੀ ਪੰਕਜ ਨੇ ਬੱਚਿਆਂ ਦੀ ਪ੍ਰਤਿੱਭਾ ਦੇਖਦੇ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਭਾਗ ਵਲੋਂ ਉਲੀਕੇ ਇਹਨਾ ਮੇਲਿਆਂ ਦਾ ਅਸਲੀ ਮਨੋਰਥ ਵੀ ਸਮਝਾਇਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …