Saturday, December 21, 2024

ਬਹੁ-ਰਾਸ਼ਟਰੀ ਸੂਚਨਾ ਤਕਨਾਲੋਜੀ ਕੰਪਨੀਆਂ ਨੇ ਚੁਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 79 ਵਿਦਿਆਰਥੀ

ਅੰਮ੍ਰਿਤਸਰ, 15 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕੈਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵਲੋਂ ਪ੍ਰਸਿੱਧ ਬਹੁ-ਰਾਸ਼ਟਰੀ ਆਈ.ਟੀ ਕੰਪਨੀਆਂ ਐਕਸੈਂਚਰ ਅਤੇ ਨਾਗਰੋ ਵਲੋਂ ਆਨਲਾਈਨ ਕੈਂਪਸ ਪਲੇਸਮੈਂਟ ਡਰਾਈਵ ਤਹਿਤ 79 ਵਿਦਿਆਰਥੀ ਚੁਣੇ ਗਏ।
ਐਕਸੇਂਚਰ ਨੇ 43 ਵਿਦਿਆਰਥੀਆਂ ਨੂੰ 4.50 ਲੱਖ ਪ੍ਰਤੀ ਸਾਲ ਅਤੇ ਅਤੇ ਨਾਗਰੋ ਨੇ 36 ਵਿਦਿਆਰਥੀਆਂ ਨੂੰ 5.00 ਲੱਖ ਪ੍ਰਤੀ ਸਾਲ ਦੇ ਤਨਖਾਹ ਪੈਕੇਜ `ਤੇ ਚੁਣਿਆ।ਇਨ੍ਹਾਂ ਵਿਚ ਬੀ.ਟੈਕ ਸੀ.ਐਸ.ਈ, ਬੀ.ਟੈਕ ਈ.ਸੀ.ਈ, ਬੀ.ਟੈਕ ਮਕੈਨੀਕਲ ਇੰਜੀ, ਐਮ.ਟੈਕ ਮੁੱਖ ਕੈਂਪਸ ਅੰਮ੍ਰਿਤਸਰ ਦੇ ਨਾਲ-ਨਾਲ ਜਲੰਧਰ ਅਤੇ ਗੁਰਦਾਸਪੁਰ ਦੇ ਖੇਤਰੀ ਕੈਂਪਸਾਂ ਦੇ ਸੀ.ਐਸ.ਈ ਅਤੇ ਐਮ.ਸੀ.ਏ ਕੋਰਸ ਦੇ ਵਿਦਿਆਰਥੀ ਸ਼ਾਮਿਲ ਹਨ।
ਡਾ. ਬੀ.ਐਸ ਬਾਜਵਾ, ਪ੍ਰੋਫੈਸਰ ਇਨ-ਚਾਰਜ (ਪਲੇਸਮੈਂਟ) ਨੇ ਕਿਹਾ ਕਿ ਹੁਣ ਤੱਕ, ਅਕਾਦਮਿਕ ਸੈਸ਼ਨ 2023 ਦੇ ਬੈਚ ਵਿਚੋਂ ਸਿਰਫ਼ 1 ਮਹੀਨੇ ਵਿੱਚ ਕੁੱਲ 231 ਵਿਦਿਆਰਥੀ ਪਲੇਸ ਹੋਏ ਹਨ।ਇਹ ਵਿਦਿਆਰਥੀ ਜੁਲਾਈ 2023 ਵਿੱਚ ਆਪੋ-ਆਪਣੇ ਕੋਰਸਾਂ ਨੂੰ ਪਾਸ ਕਰਨ ਤੋਂ ਬਾਅਦ ਆਪਣੀ ਨੌਕਰੀ ਜੁਆਇਨ ਕਰ ਲੈਣਗੇ। ਇਨ੍ਹਾਂ ਵਿਦਿਆਰਥੀਆਂ ਲਈ ਔਸਤ ਤਨਖਾਹ ਪੈਕੇਜ਼ 5.92 ਲੱਖ ਪ੍ਰਤੀ ਸਾਲ ਅਤੇ ਸਭ ਤੋਂ ਵੱਧ ਪੈਕੇਜ਼ 17.40 ਲੱਖ ਪ੍ਰਤੀ ਸਾਲ ਦੀ ਪੇਸ਼ਕਸ਼ ਕੀਤੀ ਗਈ ਹੈ।
ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਇਸ ਸਫਲਤਾ ਲਈ ਵਿਦਿਆਰਥੀਆਂ ਅਤੇ ਸਬੰਧਤ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ।ਡਾ. ਬੀ.ਐਸ ਬਾਜਵਾ ਨੇ ਕਿਹਾ ਕਿ ਐਮਡੌਕਸ, ਕੈਪਜੇਮਿਨੀ, ਵਿਪਰੋ ਅਤੇ ਹੋਰ ਬਹੁਤ ਸਾਰੀਆਂ ਹੋਰ ਕੰਪਨੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਨਿਕਟ ਭਵਿੱਖ ਵਿੱਚ ਆਪਣੇ ਦੌਰੇ ਦੀ ਪੁਸ਼ਟੀ ਕੀਤੀ ਹੈ।ਡਾ. ਅਮਿਤ ਚੋਪੜਾ, ਸਹਾਇਕ ਪਲੇਸਮੈਂਟ ਅਫਸਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਨੌਕਰੀ ਦੇਣ ਲਈ ਕੰਪਨੀਆਂ ਦਾ ਪਸੰਦੀਦਾ ਸਥਾਨ ਹੈ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …