27 ਸਤੰਬਰ ਨੂੰ ਹੋਵੇਗਾ ਐਸੋਸੀਏਸ਼ਨ ਦਾ ਜਨਰਲ ਇਜਲਾਸ – ਭਾਰਦਵਾਜ
ਅੰਮ੍ਰਿਤਸਰ, 21 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਕਾਰਜ਼ਕਾਰਨੀ ਦੀ ਇਕੱਤਰਤਾ ਵਿਚ ਲਏ ਫੈਸਲੇ ਅਨੁਸਾਰ ਪ੍ਰੈਸ ਨੋਟ ਜਾਰੀ ਕਰਦਿਆਂ ਸਕੱਤਰ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਸਾਲ 2022-23 ਲਈ ਐਸੋਸੀਏਸ਼ਨ ਦੀਆਂ ਚੋਣਾਂ 31 ਅਕਤੂਬਰ 2022 ਨੂੰ ਹੋਣਗੀਆਂ, ਜਿਸ ਲਈ ਵੋਟਰ ਸੂਚੀ ਤਿਆਰ ਹੋ ਚੁੱਕੀ ਹੈ ਅਤੇ ਲਗਭਗ 1000 ਦੇ ਕਰੀਬ ਵੋਟਰ 31.10.2022 ਨੂੰ ਵਪਟਾਂ ਪਾਉਣਗੇ।ਐਸੋਸੀਏਸ਼ਨ ਦਾ ਜਨਰਲ ਇਜਲਾਸ 27 ਸਤੰਬਰ 2022 ਨੂੰ ਸਵੇਰੇ 8:45 ਤੇ ਪ੍ਰਬੰਧਕੀ ਬਲਾਕ ਦੇ ਬਾਹਰ ਹੋਵੇਗਾ।ਇਸ ਜਨਰਲ ਇਜਲਾਸ ਵਿਚ ਸਾਲ 2021-22 ਦੌਰਾਨ ਨਾਨ-ਟੀਚਿੰਗ ਐਸੋਸੀਏਸ਼ਨ ਵਲੋਂ ਕਰਵਾਏ ਕੰਮਾਂ ਦਾ ਵੇਰਵਾ ਯੂਨੀਵਰਸਿਟੀ ਕਰਮਚਾਰੀਆਂ ਸਾਹਮਣੇ ਰੱਖਿਆ ਜਾਵੇਗਾ।ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸਨ ਵਲੋਂ ਇਸ ਸਾਲ ਹਰ ਕੇਡਰ, ਹਰ ਵਰਗ ਦੇ ਕੰਮ ਕਰਵਾਏ ਹਨ।ਜਿਨ੍ਹਾਂ ਦਾ ਵੇਰਵਾ ਇਸ ਜਨਰਲ ਇਜਲਾਸ ਵਿਚ ਦਿੱਤਾ ਜਾਵੇਗਾ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਇਤਰਾਜ਼ ਦੇ ਕਾਰਨ ਜਿਹੜੇ ਵਰਗਾਂ ਦੀ ਪ੍ਰੋਮੋਸ਼ਨਾਂ ਰੁਕੀਆਂ ਹਨ, ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰਨ ਦੀ ਰੂਪ ਰੇਖਾ ਤਿਆਰ ਕਰਨ ਬਾਰੇ ਕਰਮਚਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਜੇਕਰ ਸਰਕਾਰ ਜਲਦ ਇਨ੍ਹਾਂ ਕਰਮਚਾਰੀਆਂ ਦੀਆਂ ਪ੍ਰੋਮੋਸ਼ਨਾਂ ਨਹੀਂ ਕਰਦੀ ਤਾਂ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।ਉਨਾਂ ਕਿਹਾ ਕਿ ਨਾਨ-ਟੀਚਿੰਗ ਸਟਾਫ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।