ਅੰਮ੍ਰਿਤਸਰ, 22 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ), ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਅਤੇ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਨਾਲ ਸਬੰਧਤ ਮਾਨਤਾ ਪ੍ਰਾਪਤ ਦੇ ਸਾਰੇ ਐਜੂਕੇਸ਼ਨ ਕਾਲਜਾਂ `ਚ ਬੀ.ਐਡ ਕਲਾਸ `ਚ ਦਾਖਲੇ ਲਈ ਕਾਊਂਸਲਿੰਗ ਦਾ ਪਹਿਲਾ ਦੌਰ ਸਫਲਤਾਪੂਰਵਕ ਸੰਪਨ ਹੋ ਗਿਆ।ਬੀ.ਐਡ ਦਾਖਲਾ-2022 ਦੇ ਕੋਆਰਡੀਨੇਟਰ ਪ੍ਰੋ. (ਡਾ.) ਅਮਿਤ ਕੌਟਸ ਨੇ ਦੱਸਿਆ ਕਿ ਦੂਜੀ ਕਾਉਂਸਲਿੰਗ ਲਈ ਮੇਜਰ ਵਿਸ਼ਿਆਂ ਦੇ ਕੰਬੀਨੇਸ਼ਨ ਅਤੇ ਕਾਲਜਾਂ ਲਈ ਆਨਲਾਈਨ ਚੁਆਇਸ ਫਿਲਿੰਗ 23 ਸਤੰਬਰ 2022 ਤੱਕ ਕੀਤੀ ਜਾ ਸਕਦੀ ਹੈ।ਉਮੀਦਵਾਰਾਂ ਨੂੰ ਸੀਟਾਂ ਦੀ ਅੰਤਿਮ ਵੰਡ 28 ਸਤੰਬਰ 2022 ਨੂੰ ਕੀਤੀ ਜਾਵੇਗੀ ਅਤੇ ਉਹਨਾਂ ਨੂੰ 3 ਅਕਤੂਬਰ, 2022 ਤੱਕ ਅਲਾਟ ਕੀਤੇ ਕਾਲਜਾਂ ਨੂੰ ਰਿਪੋਰਟ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਸੈਲਫ-ਫਾਈਨਾਂਸ ਕਾਲਜ ਔਨਲਾਈਨ ਅਲਾਟਮੈਂਟ ਸਮਾਪਤ ਹੋਣ ਤੋਂ ਬਾਅਦ ਆਪਣੇ ਪੱਧਰ `ਤੇ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਇਸ਼ਤਿਹਾਰ ਰਾਹੀਂ 29 ਸਤੰਬਰ 2022 ਤੋਂ ਭਰਨਾ ਸ਼ੁਰੂ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਦੇ ਲਈ ਇਹ ਦਾਖਲਾ ਤਰਜ਼ੀਹੀ ਤੌਰ `ਤੇ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ, ਜੋ ਸਾਂਝੇ ਦਾਖਲਾ ਟੈਸਟ ਵਿ ਚ ਸ਼ਾਮਲ ਹੋਏ ਅਤੇ ਯੋਗਤਾ ਪੂਰੀ ਕਰਦੇ ਹਨ।ਜਿਹੜੇ ਉਮੀਦਵਾਰ ਕਾਮਨ ਐਂਟਰੈਂਸ ਟੈਸਟ ਲਈ ਅਪਲਾਈ ਨਹੀਂ ਕਰ ਸਕੇ ਜਾਂ ਯੋਗਤਾ ਪੂਰੀ ਨਹੀਂ ਕਰ ਸਕੇ, ਉਹ ਮੈਨੇਜਮੈਂਟ ਕੋਟੇ ਦੀਆਂ ਸੀਟਾਂ `ਤੇ ਦਾਖਲਾ ਲੈ ਸਕਦੇ ਹਨ, ਜੇਕਰ ਸਬੰਧਤ ਕਾਲਜ ਵਿੱਚ ਸੀਟਾਂ ਖਾਲੀ ਹਨ ਅਤੇ ਕੋਈ ਯੋਗ ਉਮੀਦਵਾਰ ਉਪਲੱਬਧ ਨਹੀਂ ਹੈ।ਸ਼ਡਿਊਲ ਅਨੁਸਾਰ ਅਜਿਹੇ ਉਮੀਦਵਾਰਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ `ਤੇ ਉਪਲਬਧ ਹੋਵੇਗੀ।
ਉਨ੍ਹਾਂ ਦੱਸਿਆ ਕਿ ਦੂਜੀ ਕਾਉਂਸਲਿੰਗ ਖਤਮ ਹੋਣ ਤੋਂ ਬਾਅਦ, ਜੇਕਰ ਕਿਸੇ ਉਮੀਦਵਾਰ ਨੇ ਕਾਮਨ ਐਂਟਰੈਂਸ ਪ੍ਰੀਖਿਆ ਲਈ ਯੋਗਤਾ ਪੂਰੀ ਕੀਤੀ ਹੈ, ਪਰ ਕਿਸੇ ਵੀ ਤਰ੍ਹਾਂ ਕੋਈ ਕਾਲਜ (ਸਾਰੀਆਂ ਸ਼੍ਰੇਣੀਆਂ) ਅਲਾਟ ਨਹੀਂ ਕੀਤਾ ਜਾ ਸਕਿਆ ਹੈ, ਤਾਂ ਅਜਿਹੇ ਉਮੀਦਵਾਰ ਨੂੰ ਐਜੂਕੇਸ਼ਨ ਕਾਲਜਾਂ ਦੀਆਂ ਸਾਰੀਆਂ ਸ਼਼੍ਰੇਣੀਆਂ ਦੁਆਰਾ ਆਪਣੇ ਪੱਧਰ `ਤੇ 6 ਅਕਤੂਬਰ 2022 ਤੱਕ ਦਾਖਲਾ ਦਿੱਤਾ ਜਾ ਸਕਦਾ ਹੈ ਅਤੇ ਇਸ ਸਬੰਧੀ ਸ਼ਾਮ 5 ਵਜੇ ਤੱਕ ਪੋਰਟਲ `ਤੇ ਰਿਪੋਰਟ ਕੀਤੀ ਜਾਣੀ ਹੈ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …