ਅੰਮ੍ਰਿਤਸਰ, 22 ਸਤੰਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਆਯੋਜਿਤ 52ਵੇਂ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ `ਚ ਜੀ. ਐਨ. ਡੀ. ਯੂ ਓਵਰਆਲ ਜਨਰਲ ਸਪੋਰਟਸ ਚੈਂਪੀਅਨਸ਼ਿਪ ਟਰਾਫੀ (ਵੂਮੈਨ) 2021-22 ਨਾਲ ਸਨਮਾਨਿਤ ਕੀਤਾ ਗਿਆ।
ਕੇਂਦਰੀ ਮੰਤਰੀ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਅਨੁਰਾਗ ਠਾਕੁਰ ਨੇ ਕਾਲਜ ਦੀਆਂ 29 ਉੱਤਮ ਖਿਡਾਰਨਾਂ ਨੂੰ ਉਹਨਾਂ ਦੀਆਂ ਖੇਡਾਂ `ਚ ਕਈ ਪ੍ਰਾਪਤੀਆਂ ਸਦਕਾ 21,00,000/- ਦੀ ਨਕਦ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ।ਅੰਤਰਰਾਸ਼ਟਰੀ ਖਿਡਾਰਨ, ਮਿਸ ਤਨਿਕਸ਼ਾ ਖਤਰੀ (ਫੈਂਸਿੰਗ) ਅਤੇ ਮਿਸ ਸੁਸ਼ੀਕਲਾ ਦੁਰਗਾ ਪ੍ਰਸਾਦ ਅਗਾਸ਼ੇ (ਸਾਈਕਲਿੰਗ)) ਨੇ ਵੂਮੈਨ ਖਿਡਾਰਨਾਂ `ਚ ਸਭ ਤੋਂ ਵੱਧ 6,65,000/- ਅਤੇ 3,15,000/- ਦੀ ਨਕਦ ਇਨਾਮ ਰਾਸ਼ੀ ਹਾਸਲ ਕੀਤੀ।
ਜ਼ਿਕਰਯੋਗ ਹੈ ਕਿ ਕਾਲਜ ਨੇ ਕੁੱਲ 32 ਪ੍ਰਤੀਯੋਗਿਤਾਵਾਂ `ਚ ਹਿੱਸਾ ਲਿਆ, ਜਿਨ੍ਹਾਂ `ਚ 24 ਪ੍ਰਤੀਯੋਗਿਤਾਵਾਂ `ਚ ਅਹਿਮ ਸਥਾਨ ਹਾਸਲ ਕੀਤੇ।ਕਾਲਜ ਨੇ ਬਾਸਕਟਬਾਲ, ਟਰੈਕ ਸਾਈਕਲਿੰਗ, ਰੋਡ ਸਾਈਕਲਿੰਗ, ਹੈਂਡਬਾਲ, ਕਬੱਡੀ, ਰੋਈਂਗ, ਕੈਨੋਈਂਗ ਅਤੇ ਕੈਕਿੰਗ `ਚ 8 ਚੈਪੀਅਨਸ਼ਿਪ ਟਰਾਫੀਆਂ ਜਿੱਤੀਆਂ। ਆਰਚਰੀ ਕੰਪਾਊਂਡ, ਆਰਚਰੀ ਰੀਕਰਵ, ਵੇਟ ਲਿਫਟਿੰਗ, ਹਾਕੀ, ਕ੍ਰਿਕਟ, ਫੁਟਬਾਲ, ਪਿਸਟਲ ਸ਼ੂਟਿੰਗ ਅਤੇ ਫੈਂਸਿੰਗ `ਚ 8 ਪ੍ਰਤੀਯੋਗਿਤਾਵਾਂ `ਚ ਪਹਿਲਾ ਰਨਰ-ਅੱਪ ਸਥਾਨ ਅਤੇ ਰਘਬੀ, ਜੂਡੋ, ਕਰਾਟੇ, ਸਾਫਟਬਾਲ, ਰਾਈਫਲ ਸ਼ੂਟਿੰਗ, ਵੁਸ਼ੂ, ਖੋ-ਖੋ ਅਤੇ ਬੌਕਸਿੰਗ `ਚ 8 ਪ੍ਰਤੀਯੋਗਿਤਾਵਾਂ `ਚ ਦੂਜਾ ਰਨਰ-ਅੱਪ ਸਥਾਨ ਹਾਸਲ ਕੀਤਾ।ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਕੇਂਦਰੀ ਮੰਤਰੀ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ।ਪ੍ਰੋ. ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ ਨੂੰ ਵੀ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਟਾਫ ਮੈਂਬਰਾਂ ਅਤੇ ਖਿਡਾਰਨਾਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ।ਉਹਨਾਂ ਨੇ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਹਮੇਸ਼ਾਂ ਹੀ ਖੇਡਾਂ ਨੂੰ ਤਰਜ਼ੀਹ ਦਿੰਦਾ ਹੈ ਅਤੇ ਖਿਡਾਰਨਾਂ ਨੂੰ ਅਤਿ ਆਧੁਨਿਕ ਬੁਨਿਆਦੀ ਢਾਂਚਾ ਮੁੱਹਈਆ ਕਰਾਉਂਦਾ ਹੈ ਅਤੇ ਭਵਿੱਖ ਵਿਚ ਵੀ ਆਪਣੇ ਇਹਨਾਂ ਯਤਨਾਂ ਨੂੰ ਜਾਰੀ ਰੱਖੇਗਾ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …