ਗਰਲਜ਼ ਅਤੇ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਤੈਰਾਕੀ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 24 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਸਕੂਲਾਂ ਦੇ ਕ੍ਰਮਵਾਰ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਅਤੇ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਵਿਦਿਆਰਥੀਆਂ ਦੀ ਇਸ ਜਿੱਤ ’ਤੇ ਮੁਬਾਰਕਬਾਦ ਦਿੱਤੀ।ਗਰਲਜ਼ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਾਗਪਾਲ ਨੇ ਦੱਸਿਆ ਕਿ ਸਿੱਖਿਆ ਬੋਰਡ ਮੋਹਾਲੀ ਵਲੋਂ ਜ਼ਿਲ੍ਹਾ ਸਕੂਲ ਪੱਧਰੀ ਟੂਰਨਾਮੈਂਟ ਤੈਰਾਕੀ ਮੁਕਾਬਲੇ ਖਾਲਸਾ ਕਾਲਜ ਦੇ ਸਵਿਮਿੰਗ ਪੂਲ ’ਚ ਕਰਵਾਏ ਗਏ।ਜਿਸ ਵਿਚ ਜ਼ਿਲ੍ਹੇ ’ਚੋਂ ਅੰਡਰ-17 ਦੀਆਂ 4 ਟੀਮਾਂ ਅਤੇ ਅੰਡਰ-14 ਦੀਆਂ 6 ਟੀਮਾਂ ਨੇ ਭਾਗ ਲਿਆ।
ਉਨ੍ਹਾਂ ਕਿਹਾ ਕਿ ਸਕੂਲ ਦੀ ਅੰਡਰ-17 ਦੀ ਟੀਮ ’ਚੋਂ ਸ੍ਰਿਸ਼ਟੀ ਭਾਰਤੀ ਨੇ 50 ਮੀਟਰ ਫ੍ਰੀ ਸਟਾਇਲ ਤੈਰਾਕੀ ਅਤੇ 50 ਮੀਟਰ ਬੈਕ ਸਟ੍ਰੋਕ ਤੈਰਾਕੀ ’ਚੋਂ ਸੋਨੇ ਦਾ ਤਗਮਾ ਹਾਸਲ ਕੀਤਾ।ਜਦ ਕਿ ਅੰਡਰ-14 ਦੀ ਟੀਮ ’ਚੋਂ ਇਸ਼ਲੀਨ ਕੌਰ ਨੇ 100 ਮੀਟਰ ਬ੍ਰੈਸਟ ਸਟ੍ਰੋਕ ਤੈਰਾਕੀ ’ਚ ਕਾਂਸੇ ਅਤੇ ਸੁਨਿਧੀ ਨੇ 200 ਮੀਟਰ ਫ੍ਰੀ ਸਟਾਇਲ ’ਚ ਸੋਨੇ, 100 ਮੀਟਰ ਫ੍ਰੀ ਸਟਾਇਲ ’ਚ ਸੋਨੇ ਅਤੇ 50 ਮੀਟਰ ਬ੍ਰੈਸਟ ਸਟ੍ਰੋਕ ਤੈਰਾਕੀ ’ਚ ਸਿਲਵਰ ਦਾ ਤਗਮਾ ਜਿੱਤਿਆ।ਇਸ ਤੋਂ ਇਲਾਵਾ ਜਸਮੀਤ ਕੌਰ ਨੇ 200 ਮੀਟਰ ਫ੍ਰੀ ਸਟਾਇਲ ’ਚ ਸਿਲਵਰ, 100 ਮੀਟਰ ਫ੍ਰੀ ਸਟਾਇਲ ’ਚ ਕਾਂਸੇ ਅਤੇ ਖਿਆਤੀ ਨੇ 50 ਮੀਟਰ ਫ੍ਰੀ ਸਟਾਇਲ ’ਚੋਂ ਕਾਂਸੇ ਦਾ ਤਗਮਾ ਹਾਸਲ ਕੀਤਾ।ਅੰਡਰ-17 ਤੇ 14 ਟੀਮਾਂ ’ਚੋਂ ਸਕੂਲ ਦੀ ਟੀਮ ਜਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ।
ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਤੈਰਾਕੀ ’ਚ ਜਿੱਤੇ 13 ਤਗਮੇ
ਸਕੂਲ ਪ੍ਰਿਸੀਪਲ ਅਮਰਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲਾ ਪੱਧਰੀ ਤੈਰਾਕੀ ਦੇ ਮੁਕਾਬਲੇ ’ਚ 13 ਤਗਮਿਆਂ ’ਤੇ ਕਬਜ਼ਾ ਕਰਕੇ ਓਵਰ ਆਲ ਸੈਕਿੰਡ ਚੈਂਪੀਅਨਸ਼ਿਪ ਜੇਤੂ ਰਹੇ।ਉਨ੍ਹਾਂ ਨੇ ਦੱਸਿਆ ਕਿ ਅੰਡਰ-19 ’ਚ ਯੁਵਰਾਜ ਸ਼ਰਮਾ ਨੇ 2 ਸੋਨੇ, 1 ਚਾਂਦੀ ਅਤੇ ਮਨਤੇਜ ਸਿੰਘ ਨੇ 3 ਸੋਨੇ ਦੇ ਤਗਮੇ ਹਾਸਲ ਕੀਤੇ। ਜਦ ਕਿ ਅੰਡਰ-14 ’ਚ ਸਹਿਜਪਾਲ ਨੇ 3 ਚਾਂਦੀ, ਮਾਨਸੀ ਨੇ 2, ਗੁਰਸੇਵਕ ਅਤੇ ਸੁਖਮੇਹਰ ਨੇ 1-1 ਕਾਂਸੇ ਦਾ ਤਗਮਾ ਹਾਸਲ ਕੀਤਾ। ਇਸ ਮੌਕੇ ਪਿ੍ਰੰ: ਸ: ਗਿੱਲ ਨੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਵਾਲੇ ਕੋਚ ਵਿਨੋਦ ਸਾਗਵਾਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਵਾਲੇ ਡੀ.ਪੀ.ਈ ਗੁਰਪ੍ਰੀਤ ਸਿੰਘ ਦੀ ਵੀ ਸ਼ਲਾਘਾ ਕੀਤੀ।
ਵਿਦਿਆਰਥੀਆਂ ਨੇ ਕਿੱਕ ਬਾਕਸਿੰਗ ਅਤੇ ਬਾਕਸਿੰਗ ’ਚ ਜਿੱਤੇ ਸੋਨੇ ਦੇ ਤਗਮੇ
ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਸ੍ਰੀਮਤੀ ਗਿੱਲ ਨੇ ਦੱਸਿਆ ਕਿ ਵਿਦਿਆਰਥਣ ਪਾਵਨੀ ਸ਼ਰਮਾ ਨੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ’ਚ ਕਰਵਾਈਆਂ ਜਾ ਰਹੀਆਂ ਡਿਸਟਿੂਕਟ ਖੇਡਾਂ ’ਚ ‘ਕਿੱਕ ਬਾਕਸਿੰਗ’ ਅਤੇ ‘ਬਾਕਸਿੰਗ’ ਮੁਕਾਬਲੇ ’ਚ ਦੋ ਸੋਨ ਤਗਮੇ ਅਤੇ ਦੀਕਸ਼ਾ ਸ਼ਰਮਾ ਨੇ ਕਿੱਕ ਬਾਕਸਿੰਗ ’ਚ ਇਕ ਸੋਨ ਤਗਮਾ ਜਿੱਤਦਿਆਂ ਸਕੂਲ, ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਜੂਨੀਅਰ ਵਰਗ ’ਚ ਖੇਡਦਿਆਂ ਪਾਵਨੀ ਸ਼ਰਮਾ ਅਤੇ ਦੀਕਸ਼ਾ ਸ਼ਰਮਾ ਨੇ ਫਸਵੇਂ ਮੁਕਾਬਲੇ ’ਚ ਜਿੱਤ ਹਾਸਲ ਕੀਤੀ।