ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਡਾਕ ਵਿਭਾਗ ਅੰਮ੍ਰਿਤਸਰ ਡਵੀਜਨ ਵਲੋਂ ਸਥਾਨਕ ਹੈਡ ਪੋਸਟ ਆਫਿਸ ਵਿਖੇ ਡਾਕ ਵਿਭਾਗ ਦੀ ਸੇਵਿੰਗ ਬੈਂਕ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਵਿੱਚ ਅੰਮਿ੍ਰਤਸਰ ਅਤੇ ਤਰਨ ਤਾਰਨ ਦੇ ਬਰਾਂਚ ਪੋਸਟਮਾਸਟਰਾਂ ਨੂੰ ਬੁਲਾਇਆ ਗਿਆ।ਸ੍ਰੀਮਤੀ ਮਨੀਸ਼ਾ ਬੰਸਲ ਬਾਦਲ, ਪੋਸਟਮਾਸਟਰ ਜਨਰਲ ਪੰਜਾਬ ਵੈਸਟ ਰੀਜ਼ਨ ਚੰਡੀਗੜ੍ਹ ਮੌਕੇ ‘ਤੇ ਪਹੁੰਚੇ।ਉਹਨਾਂ ਨੇ ਪਹਿਲੇ ਨਵਰਾਤੇ ਦੇ ਸ਼ੁਭ ਅਵਸਰ ਨੂੰ ਧਿਆਨ ਵਿੱਚ ਰੱਖਦਿਆਂ ਸੁਕੰਨਿਆ ਸਮਰਿਧੀ ਖਾਤਾ ਖੁੱਲਵਾਉਣ ਵਾਲੀਆਂ ਬੱਚੀਆਂ ਨੂੰ ਪਾਸਬੁੱਕ ਅਤੇ ਤੋਹਫਾ ਭੇਂਟ ਕੀਤਾ ਗਿਆ।ਸਭ ਤੋਂ ਛੋਟੀ ਬੱਚੀ ਜੋ ਕਿ ਪੰਜ ਮਹੀਨਿਆਂ ਦੀ ਸੀ ਦਾ ਖਾਤਾ ਖੋਲ ਕੇ ਪਾਸਬੁੱਕ ਉਸ ਦੇ ਪਿਤਾ ਨੂੰ ਦਿੱਤੀ ਗਈ।ਇਸ ਤੋਂ ਇਲਾਵਾ ਪੀ.ਪੀ.ਐਫ ਦਾ ਖਾਤਾ ਖੁੱਲਵਾਉਣ ਵਾਲੇ ਬੱਚਿਆਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ।
ਸ੍ਰੀਮਤੀ ਮਨੀਸ਼ਾ ਬੰਸਲ ਬਾਦਲ ਵਲੋਂ ਸੇਵਿੰਗ ਬੈਂਕ ਦਾ ਖਾਤਾ ਖੁੱਲਵਾਉਣ ਵਾਲੇ ਗ੍ਰਾਹਕਾਂ ਨੂੰ ਆਪਣੇ ਹੱਥੀਂ ਏ.ਟੀ.ਐਮ ਕਾਰਡ ਵੰਡੇ ਗਏ।ਉਹਨਾਂ ਡਾਕ ਵਿਭਾਗ ਦੇ ਸਾਰੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਡਾਕ ਵਿਭਾਗ ਵਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਤਾਂ ਜੋ ਹਰ ਕੋਈ ਡਾਕ ਵਿਭਾਗ ਦੀਆਂ ਸੇਵਾਵਾਂ ਦਾ ਲਾਭ ਲੈ ਸਕੇ।ਇਸ ਮੌਕੇ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਡਾਕ ਮੁਲਾਜ਼ਮਾਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਵੀ ਕੀਤਾ ਗਿਆ।ਦੀਪਕ ਸ਼ਰਮਾ ਸੀਨੀਅਰ ਸੁਪਰਡੈਂਟ ਡਾਕਘਰ ਅੰਮਿ੍ਰਤਸਰ ਡਵੀਜ਼ਨ ਵਲੋਂ ਸਾਰੇ ਮੁਲਾਜਮਾਂ ਨੂੰ ਡਾਕ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਸੇਵਾਵਾਂ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਸਤਿੰਦਰ ਸਿੰਘ ਲਹਿਰੀ ਸੀਨੀਅਰ ਪੋਸਟਮਾਸਟਰ ਅੰਮ੍ਰਿਤਸਰ ਹੈਡ ਪੋਸਟ ਆਫਿਸ, ਗੁਲਸ਼ਨ ਕੁਮਾਰ ਡਿਪਟੀ ਡਾਇਰੈਕਟਰ ਸਮਾਲ ਸੇਵਿੰਗ ਸਕੀਮ ਅੰਮ੍ਰਿਤਸਰ ਸ੍ਰੀਮਤੀ ਮੋਨਿਕਾ ਇੰਸਪੈਕਟਰ ਸਰਕਲ ਆਫਿਸ ਚੰਡੀਗੜ੍ਹ ਅਤੇ ਸਾਰੇ ਸਬ ਡਵੀਜ਼ਨਲ ਅਫਸਰ ਵੀ ਮੌਜ਼ੂਦ ਸਨ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …