Friday, March 28, 2025

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ 2 ਕਨਵੈਨਸ਼ਨਾਂ

3 ਅਕਤੂਬਰ ਨੂੰ ਲਖੀਮਪੁਰ ਖੀਰੀ ਕਤਲ ਕਾਂਡ ਦੇ ਇੱਕ ਸਾਲ ਬਾਅਦ ਵੀ ਇਨਸਾਫ ਨਾ ਮਿਲਣ ‘ਤੇ ਰੇਲ ਰੋਕੋ ਮੋਰਚੇ ਦਾ ਐਲਾਨ

ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਪੱਧਰੀ ਪ੍ਰੋਗਰਾਮਾਂ ਦੇ ਚੱਲਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਈ ‘ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਕਾਰਪੋਰੇਟ ਘਰਾਣਿਆਂ, ਸਾਮਰਾਜਵਾਦੀ ਅਤੇ ਪੂੰਜੀਪਤੀਆਂ ਖਿਲਾਫ਼ ਸੰਘਰਸ਼ਸ਼ੀਲ ਰਹਿਣ ਦੇ ਸੁਨੇਹੇ ਲਈ ਵਿਸ਼ਾਲ ਕਨਵੈਨਸ਼ਨ ਮਹਿਤਾ ਰੋਡ, ਗਿੱਲ ਦਾਣਾ ਮੰਡੀ ਅੱਡਾ ਡੱਡੂਆਣਾ ਜਿਲ੍ਹਾ ਅੰਮ੍ਰਿਤਸਰ ਅਤੇ ਦੂਜੀ ਗੁਰਦੁਆਰਾ ਸਾਧੂ ਸਿੱਖ ਚਵਿੰਡਾ ਕਲਾਂ ਵਿਖੇ ਕਰਵਾਈ ਗਈ।ਕਨਵੈਨਸ਼ਨਾਂ ਨੂੰ ਸਬੋਧਨ ਕਰਦੇ ਹੋਏ ਕਿਸਾਨ ਆਗੂ ਪੰਧੇਰ ਤੇ ਚੱਬਾ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇਸ਼ ਦੇ ਮਹਾਨ ਸ਼ਹੀਦ ਤੇ ਦੂਰਦ੍ਰਿਸ਼ਟੀ ਰੱਖਣ ਵਾਲੇ ਨੌਜਵਾਨ ਸਨ, ਉਹਨਾਂ ਵਲੋਂ ਅੰਗਰੇਜਾਂ ਦੇ ਭਾਰਤ ਛੱਡ ਕੇ ਜਾਣ ਤੋਂ ਬਾਅਦ ਭਾਰਤੀ ਪੂੰਜੀਪਤੀਆਂ ਦੇ ਕਬਜ਼ੇ ਬਾਰੇ ਪ੍ਰਗਟ ਕੀਤੇ ਖ਼ਦਸ਼ੇ ਸਹੀ ਸਾਬਿਤ ਹੋਏ ਹਨ।ਉਹਨਾਂ ਕਿਹਾ ਕਿ ਅੱਜ ਸਰਕਾਰਾਂ ਸ਼ਹੀਦ ਭਗਤ ਸਿੰਘ ਤੇ ਅੰਬੇਡਕਰ ਜੀ ਦੀ ਫੋਟੋ ਤਾਂ ਦਫਤਰਾਂ ਵਿਚ ਲਾਉਂਦੀਆਂ ਹਨ, ਪਰ ਕੰਮ ਬਿਲਕੁੱਲ ਉਹਨਾਂ ਦੀ ਵਿਚਾਰ ਦੇ ਉਲਟ ਕਰਦੀਆਂ ਹਨ।
ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ, ਜਿਲ੍ਹਾ ਖਜ਼ਾਨਚੀ ਕੰਧਾਰਾ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਜਥੇਬੰਦੀ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਕਿਸਾਨ ਮਜਦੂਰਾਂ ਦੇ ਰਾਜ ਕਾਇਮ ਕਾਰਨ ਲਈ ਲੋਕ ਹਿਤਾਂ ਦੀਆ ਲੜਾਈ ਲੜਦੀ ਰਹੇਗੀ।ਜਿਲ੍ਹਾ ਮੀਤ ਸਕੱਤਰ ਬਾਜ਼ ਸਿੰਘ ਸਾਰੰਗੜਾ ਅਤੇ ਜਿਲ੍ਹਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਨੇ ਮੌਜ਼ੂਦ ਕਿਸਾਨ ਮਜਦੂਰਾਂ ਤੇ ਬੀਬੀਆਂ ਨੇ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ, ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਮੋਦੀ ਸਰਕਾਰ ਵਲੋਂ ਲਿਆਂਦੇ ਬਿਜ਼ਲੀ ਵੰਡ ਲਾਈਸੈਂਸ ਨਿਯਮ 2022 ਦੇ ਖਿਲਾਫ ਵੱਲ੍ਹਾ ਵਿਖੇ ਅੰਮ੍ਰਿਤਸਰ ਦਿੱਲੀ ਰੇਲ ਮਾਰਗ ‘ਤੇ ਰੇਲ ਰੋਕੋ ਦੀਆਂ ਜ਼ੋਰਦਾਰ ਤਿਆਰੀਆਂ ਕਰਨ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਜਥੇਬੰਦੀ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵਚਨਬੱਧ ਹੈ।ਇਸ ਸਮੇ ਪੰਜਾਬ ਸਰਕਾਰ ਵਲੋਂ “ਜੁਮਲਾ ਮੁਸ਼ਤਰਕਾ ਜਮੀਨਾਂ” ਨੂੰ ਪੰਚਾਇਤੀ ਜਮੀਨ ਐਲਾਨਣ ਦੇ ਕਾਨੂੰਨ ਲਿਆਉਣ ਖਿਲਾਫ ਅਤੇ ਕਰਨਾਟਕ ਵਿਚ ਕਿਸਾਨਾਂ ਵਲੋਂ ਵਿਧਾਨ ਸਭਾ ਨੂੰ ਘੇਰਨ ਤੇ ਗ੍ਰਿਫਤਾਰੀਆਂ ਖਿਲਾਫ ਜੈਕਾਰੇ ਲਾ ਕੇ ਮਤੇ ਪਾਸ ਕੀਤੇ ਗਏ।
ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬਗਾ, ਜਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ, ਜਿਲ੍ਹਾ ਆਗੂ ਸਕੱਤਰ ਸਿੰਘ ਕੋਟਲਾ, ਜਿਲ੍ਹਾ ਆਗੂ ਅਮਰਦੀਪ ਗੋਪੀ, ਬਲਵਿੰਦਰ ਸਿੰਘ ਰੁਮਾਣਾਚੱਕ, ਸਵਿੰਦਰ ਸਿੰਘ ਰੂਪੋਵਾਲੀ, ਚਰਨਜੀਤ ਸਿੰਘ ਸਾਫੀਪੁਰ, ਅਮਨਿੰਦਰ ਸਿੰਘ, ਚਰਨ ਸਿੰਘ, ਸਵਰਨ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ ਕਜ਼ੀਕੋਟ, ਗੁਰਭੇਜ ਸਿੰਘ ਝੰਡੇ, ਦਿਲਬਾਗ ਸਿੰਘ, ਕੰਵਲਜੀਤ ਵਨਚੜੀ, ਪ੍ਰਭਜੋਤ ਸਿੰਘ, ਅੰਗਰੇਜ਼ ਸਿੰਘ,ਸੁਖਜਿੰਦਰ ਸਿੰਘ, ਕੁਲਬੀਰ ਸਿੰਘ, ਕੁਲਜੀਤ ਸਿੰਘ, ਮੁਖਵਿੰਦਰ ਸਿੰਘ, ਕੁਲਵੰਤ ਸਿੰਘ ਰਾਜਾਤਾਲ, ਗੁਰਲਾਲ ਸਿੰਘ ਕੱਕੜ ਅਤੇ ਹੋਰ ਜ਼ੋਨ ਤੇ ਪਿੰਡ ਪੱਧਰੀ ਆਗੂ ਹਾਜ਼ਰ ਹੋਏ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …