Tuesday, April 30, 2024

1039ਵੇਂ ਮੁਫ਼ਤ ਮੈਡੀਕਲ ਕੈਂਪ ਦਾ ਸਾਬਕਾ ਉਪ ਮੁੱਖ ਮੰਤਰੀ ਸੋਨੀ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਪੀਪਲ ਵੈਲਫੇਅਰ ਸੋਸਾਇਟੀ ਰਜਿ. ਨੇ ਕੰਵਰ ਰਜਿੰਦਰ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਅੱਜ ਕੰਵਰ ਹਸਪਤਾਲ ਕਟਰਾ ਮੋਤੀ ਰਾਮ ਵਿਖੇ 1039ਵੇਂ ਜਨਰਲ ਮੈਡੀਕਲ ਅਤੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ।ਇਸ ਦਾ ਉਦਘਾਟਨ ਓ.ਪੀ ਸੋਨੀ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਕੀਤਾ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਅਸ਼ਵਨੀ ਪੱਪੂ ਤੇ ਸੰਜੀਵ ਪੁੰਜ ਕੌਮੀ ਪ੍ਰਧਾਨ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋਸੀਏਸ਼ਨ ਵਿਸ਼ੇਸ਼ ਤੋਰ ‘ਤੇ ਪੁੱਜੇ।ਮਾਹਿਰ ਡਾਕਟਰਾਂ ਦੀ ਟੀਮ ਨੇ ਲਗਭਗ 450 ਮਰੀਜ਼ਾਂ ਦੀ ਜਾਂਚ ਕੀਤੀ ਅਤੇ 350 ਮਰੀਜ਼ਾਂ ਦੇ ਕੰਪਿਊਟਰ ਨਾਲ ਅੱਖਾਂ ਦਾ ਚੈਕਅੱਪ ਕਰਕੇ ਉਹਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ।ਸ਼ੁਗਰ ਅਤੇ ਹੱਡੀਆਂ ਦੇ ਮਾਹਿਰ ਡਾਕਟਰਾਂ ਵਲੋਂ 100 ਸ਼ੂਗਰ ਟੈਸਟ ਅਤੇ ਹੱਡੀਆਂ ਦੀ ਜਾਂਚ ਵੀ ਕੀਤੀ ਗਈ।
ਡਾ: ਪਰਮਿੰਦਰ ਸੰਧੂ, ਡਾ. ਸੂਰਜ ਦੀਵਾਨ ਦੀ ਟੀਮ ਡਾ: ਹਰੀ ਓਮ ਧਵਨ ਡਾ: ਬਲਬੀਰ ਡਾ: ਗਗਨ ਅਤੇ ਡਾ: ਸੁਮਨ ਏ.ਐਸ.ਜੀ ਆਈ ਕੇਅਰ ਦੀ ਟੀਮ ਨੇ ਬਹੁਤਕਨੀਕੀ ਮਸ਼ੀਨਾਂ ਅਤੇ ਕੰਪਿਊਟਰ ਨਾਲ ਅੱਖਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ।
ਇਸ ਮੌਕੇ ਕੁਲਦੀਪ ਸਿੰਘ ਕਾਕਾ, ਗਗਨ ਦੀਪਕ ਪਸਰੀਚਾ ਰਵਿੰਦਰ ਖਾਨ ਵਿਨੋਦ ਧਵਨ, ਹਰਭਜਨ ਬੱਗਾ ਡੀ.ਐਸ ਪਠਾਣੀਆ, ਸੁਰਿੰਦਰ ਸ਼ਰਮਾ, ਸ਼ੋਭਾ ਭਾਰਦਵਾਜ ਸਿੰਗਲ, ਆਰ.ਸੀ ਗੁਪਤਾ ਜਗਜੀਤ ਸਿੰਘ, ਸੁਨੀਲ ਮਹਿਰਾ, ਰਮੇਸ਼, ਸੰਜੀਵ ਸ਼ਰਮਾ, ਹਰਜੀਤ ਸਿੰਘ, ਹਰਨੀਤ ਸਿੰਘ, ਪ੍ਰਭਜੋਤ ਸਿੰਘ, ਮਨੀ ਖੋਸਲਾ, ਸਾਹਿਲ, ਸਤੀਸ਼ ਗੁਲਾਟੀ ਨੇ ਸ਼ਿਰਕਤ ਕੀਤੀ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …