Monday, December 23, 2024

ਅੰਮ੍ਰਿਤਸਰ ਦੇ ਕਨਵ ਕਲਿਆਣੀ ਨੇ ਥਾਈਲੈਂਡ ਦੇ ਯੋਗਾ ਮੁਕਾਬਲਿਆਂ ਚ` ਜਿੱਤਿਆ ਗੋਲਡ ਮੈਡਲ

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਦੇ ਹੁਸੈਨਪੁਰਾ ਚੌਂਕ ਇਲਾਕੇ ‘ਚ ਰਹਿਣ ਵਾਲੇ ਕਨਵ ਕਲਿਆਣੀ ਨਾਮਕ ਨੌਜਵਾਨ ਨੇ ਥਾਈਲੈਂਡ ਚ` ਹੋਏ ਇੰਟਰਨੈਸ਼ਨਲ ਚੈਂਪੀਅਨਸ਼ਿਪ ਯੋਗਾ ਮੁਕਾਬਲਿਆਂ ਚ` ਗੋਲਡ ਮੈਡਲ ਹਾਸਲ ਕਰਕੇ ਪੰਜਾਬ ਅਤੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।ਗੋਲਡ ਮੈਡਲ ਜਿੱਤਣ ਤੋਂ ਬਾਅਦ ਕਨਵ ਆਪਣੇ ਜੱਦੀ ਘਰ ਪਹੁੰਚਣ ‘ਤੇ ਇਲਾਕਾ ਵਾਸੀਆਂ ਵਲੋਂ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਕਨਵ ਦੇ ਪਿਤਾ ਰਾਜੂ ਕਲਿਆਣੀ ਅਤੇ ਮਾਤਾ ਰੋਹਿਨੀ ਕਲਿਆਣੀ ਦਾ ਕਹਿਣਾ ਹੈ ਕੇ ਉਹ ਆਪਣੇ ਪੁੱਤ ਨੂੰ ਪੁਲਿਸ ਮਹਿਕਮੇ ਚ` ਨੌਕਰੀ ਕਰਦੇ ਹੋਏ ਵੇਖਣਾ ਚਾਹੁੰਦੇ ਹਨ ਤਾਂ ਕਿ ਉਹ ਪੰਜਾਬ ਪੁਲਿਸ ਚ` ਰਹਿ ਕੇ ਯੋਗਾ ਦੇ ਮੁਕਾਬਲੇ ਜਿੱਤ ਕੇ ਮੈਡਲ ਪੰਜਾਬ ਪੁਲਿਸ ਮਹਿਕਮੇ ਦੀ ਝੋਲੀ ਪਾਵੇ।
ਇਸ ਮੌਕੇ ਭਰਾ ਗਗਨਦੀਪ ਕਲਿਆਣੀ, ਕੋਚ ਨਰਪਿੰਦਰ ਸਿੰਘ, ਗਗਨ, ਸਾਹਿਲ, ਬਾਵਕ ਸਾਹਿਲ ਠੁਕਰਾਲ ਸੰਜੂ ਅਤੇ ਸੁਮੀਤ ਆਦਿ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …