Saturday, December 9, 2023

ਆਰਮੀ ਭਰਤੀ ਰੈਲੀ ਦਾ ਕਾਮਨ ਦਾਖਲਾ ਇਮਤਿਹਾਨ 16 ਅਕਤੂਬਰ ਨੂੰ

ਅੰਮ੍ਰਿਤਸਰ, 12 ਅਕਤੂਬਰ (ਸੁਖਬੀਰ ਸਿੰਘ) – 1 ਤੋਂ 14 ਸਤੰਬਰ ਤੱਕ ਤਿਬੜੀ ਭਰਤੀ ਰੈਲੀ ਵਿੱਚ ਮੈਡੀਕਲ ਯੋਗ ਉਮੀਦਵਾਰਾਂ ਦੀ ਕਾਮਨ ਦਾਖਲਾ ਇਮਤਿਹਾਨ ਆਰਮੀ ਪਬਲਿਕ ਸਕੂਲ ਖਾਸਾ ਕੈਂਟ ਵਿਖੇ 16 ਅਕਤੂਬਰ 2022 ਨੂੰ ਹੋਵੇਗਾ।ਭਰਤੀ ਰੈਲੀ ਅਧਿਕਾਰੀ ਨੇ ਜਾਰੀ ਬਿਆਨ ‘ਚ ਦੱਸਿਆ ਕਿ ਇਹ ਟੈਸਟ 4 ਸ਼੍ਰੇਣੀਆਂ ਵਿੱਚ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ, ਅਗਨੀਵੀਰ ਕਲਰਕ/ਸਟੋਰ ਕੀਪਰ (ਸਾਰੇ ਹਥਿਆਰ) ਅਤੇ ਅਗਨੀਵਰ ਟਰੇਡਮੈਨ ਦਾ ਹੋਵੇਗਾ।ਯੋਗ ਉਮੀਦਵਾਰ 16 ਅਕਤੂਬਰ ਨੂੰ ਸਵੇਰੇ 6 ਵਜੇ ਟੀ:ਸੀ:ਪੀ 9 ’ਤੇ ਆਪਣਾ ਦਾਖਲਾ ਕਾਰਡ ਸਮੇਤ ਰਿਪੋਰਟ ਕਰਨਗੇ।ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਨਾਲ ਲੋੜੀਂਦੀ ਪਾਣੀ ਦੀ ਬੋਤਲ ਅਤੇ ਖਾਣ-ਪੀਣ ਵਾਲੀਆਂ ਚੀਜਾਂ ਲੈ ਕੇ ਆਉਣ ਤਾਂ ਜੋ ਪ੍ਰੀਖਿਆ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੋਸ਼ਣ ਮਿਲ ਸਕੇ।ਉਮੀਦਵਾਰਾਂ ਨੂੰ ਸਖਤੀ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਕੋਈ ਵੀ ਮੋਬਾਈਲ, ਬਲੂਟੁਥ ਯੰਤਰ ਨਾਲ ਲੈ ਕੇ ਨਾ ਜਾਣ ਅਤੇ ਸਥਾਨ ਦੇ ਅੰਦਰ ਕਿਸੇ ਵੀ ਅਨੁਉਚਿਤ ਢੰਗ ਦੀ ਵਰਤੋਂ ਨਾ ਕਰਨ ਕਿਉਂਕਿ ਉਹਨਾਂ ਨੂੰ ਅੱਗੇ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਜਾਵੇਗਾ।

Check Also

ਪੰਜਾਬ ਪੱਧਰੀ ਕਿੱਕ ਬਾਕਸਿੰਗ ਮੁਕਾਬਲਿਆਂ ‘ਚ ਪੀ.ਪੀ.ਐਸ ਚੀਮਾਂ ਦੇ ਬੱਚਿਆਂ ਨੇ ਜਿੱਤੇ ਮੈਡਲ

ਸੰਗਰੂਰ, 9 ਦਸੰਬਰ (ਜਗਸੀਰ ਲੌਂਗੋਵਾਲ) – ਮਾਲੇਰਕੋਟਲਾ ਵਿਖੇ ਹੋਈਆਂ ਪੰਜਾਬ ਪੱਧਰੀ 67ਵੀਆਂ ਪੰਜਾਬ ਸਕੂਲ ਗੇਮਜ਼ …