ਅੰਮ੍ਰਿਤਸਰ, 12 ਅਕਤੂਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਨਿਰੰਤਰ ਕਾਰਜਸ਼ੀਲ ਕਲਮਾਂ ਦਾ ਕਾਫਲਾ
ਸਾਹਿਤਕ ਗਰੁੱਪ ਵਲੋਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸੂਬੇਦਾਰ ਬਲਕਾਰ ਸਿੰਘ ਦੀ ਯਾਦ ਨੂੰ ਸਮਰਪਿਤ ਹੋਏ ਸਨਮਾਨ ਸਮਾਰੋਹ ਵਿੱਚ `ਹਰਫ਼ਾਂ ਦੇ ਅੰਗ ਸੰਗ`, “ਸੰਦਲੀ ਪੈੜਾਂ” ਅਤੇ `ਨਿੱਕੀ ਜਿਹੀ ਬਾਤ` ਪੁਸਤਕਾਂ ਲੋਕ ਅਰਪਿਤ ਕੀਤਅਿਾਂ ਗਈਆਂ।ਜਦਕਿ ਇਸ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਕਥਾਕਾਰ ਦੀਪ ਦੇਵਿੰਦਰ ਸਿੰਘ, ਸ਼ਾਇਰਾ ਅਰਤਿੰਦਰ ਸੰਧੂ, ਭੁਪਿੰਦਰ ਸੰਧੂ, ਜ਼ਮੀਲ ਅਬਦਾਲੀ, ਕਾਮਰੇਡ ਬਲਜਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਕੀਤੀ।
ਕਲਮਾਂ ਦਾ ਕਾਫਲਾ ਸਾਹਿਤਕ ਗਰੁੱਪ ਦੀ ਸੰਚਾਲਕ ਅਤੇ ਪ੍ਰਮੁਖ ਸਾਹਿਤਕਾਰਾ ਗੁਰਜੀਤ ਕੌਰ ਅਜਨਾਲਾ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਵਲੋਂ ਅਜਿਹੇ ਸਮਾਗਮਾਂ ਰਾਹੀਂ ਆਪਣੇ ਬਾਪ ਦੀ ਯਾਦ ਨੂੰ ਸਦੀਵੀ ਬਣਾਉਣ ਲਈ “ਸੂਬੇਦਾਰ ਬਲਕਾਰ ਸਿੰਘ ਯਾਦਗਾਰੀ ਪੁਰਸਕਾਰ” ਵੀ ਸਥਾਪਿਤ ਕਰਨਗੇ।ਸਮਾਗਮ ਦੌਰਾਨ ਜਾਰੀ ਇਹਨਾਂ ਪੁਸਤਕਾਂ ਉਪਰ ਰਾਜਵਿੰਦਰ ਢਿੱਲੋਂ, ਰਜਨੀ ਤਰਨਤਾਰਨ ਅਤੇ ਸਤਨਾਮ ਕੌਰ ਤੁਗਲਵਾਲਾ ਨੇ ਵਿਦਵਤਾ ਭਰਪੂਰ ਪਰਚੇ ਪੜ੍ਹੇ ਜਿਹਨਾਂ ਉੱਤੇ ਹਾਜਰ ਵਿਦਵਾਨਾਂ ਨੇ ਰਾਏ ਉਸਾਰੀ ਕਰਦਿਆਂ ਕਿਹਾ ਕਿ ਜਿਥੇ ਅਜਿਹੀਆਂ ਪੁਸਤਕਾਂ ਸਮਾਜ ਅੰਦਰ ਬਹੁ-ਮਲੀਆਂ ਮਾਨਵੀ ਕਦਰਾਂ ਕੀਮਤਾਂ ਨਿਰਧਾਰਿਤ ਕਰਦੀਆਂ ਹਨ ਉਥੇ ਅਜਿਹੇ ਸਾਹਿਤਕ ਸਮਾਗਮ ਨਵੇਂ ਲੇਖਕਾਂ ਨੂੰ ਸਾਹਿੱਤਕ ਊਰਜਾ ਵੀ ਬਖਸ਼ਦੇ ਹਨ।
ਨਿਰਮ ਜੋਸ਼ਨ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ
ਰਚਨਾਵਾਂ ਦੇ ਚੱਲੇ ਦੌਰ ਵਿੱਚ ਕੁਲਜੀਤ ਸਿੰਘ ਸੇਖੋਂ ਮੋਗਾ, ਮਨਸਾਵਲਪ੍ਰੀਤ ਸਿੰਘ ਅਜਨਾਲਾ, ਅਨੀਤਾ ਪਟਿਆਲਾ, ਧਰਵਿੰਦਰ ਔਲਖ, ਮਨਜੀਤ ਮੀਸ਼ਾ, ਮਨਦੀਪ ਰਤਨ ਅੰਮ੍ਰਿਤਸਰ, ਨੇਚਰਦੀਪ ਕਾਹਲੋਂ, ਸ਼ਿਵ ਚੌਹਾਨ, ਸਰਿਤਾ ਗੁਰਦਾਸਪੁਰ, ਨਿਰਮ ਜੋਸਨ, ਰਮਨਦੀਪ ਬਟਾਲਾ, ਮਨਦੀਪ ਸਿੰਘ ਹੈਪੀ, ਚਰਨਜੀਤ ਕੌਰ, ਮਨਪ੍ਰੀਤ ਮੱਟੂ, ਜਤਿੰਦਰ ਕੌਰ ਅਤੇ ਬਲਵਿੰਦਰ ਕੌਰ ਪੰਧੇਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media