ਸਮਰਾਲਾ, 14 ਅਕਤੂਬਰ (ਇੰਦਰਜੀਤ ਸਿੰਘ ਕੰਗ) – ਲਛਮਣ ਸਿੰਘ ਗਿੱਲ ਸਰਕਾਰ ਨੇ ਮਹਿੰਗਾਈ ਭੱਤਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂਵਾਂਗ ਪੰਜਾਬ ਵਿੱਚ ਵੀ ਆਪਣੇ ਪੈਨਸ਼ਨਰਾਂ ਅਤੇ ਕਰਮਚਾਰੀਆਂ ਲਈ ਲਿੰਕ ਕਰਨ ਦੇ ਹੁਕਮ ਕੀਤੇ ਸਨ, ਪਰ ਪੰਜਾਬ ਸਰਕਾਰ ਉਦੋਂ ਤੋਂ ਹੀ ਤਕੜੇ ਸੰਘਰਸ਼ਾਂ ਉਪਰੰਤ ਹੀ ਲੰਗੜਾ ਮਹਿੰਗਾਈ ਭੱਤਾ ਦਿੰਦੀ ਆ ਰਹੀ ਹੈ।ਹੁਣ ਕੇਂਦਰ ਸਰਕਾਰ ਨੇ 1 ਜਨਵਰੀ ਤੋਂ 34 ਪ੍ਰਤੀਸ਼ਤ ਅਤੇ 1 ਜੁਲਾਈ ਤੋਂ 38 ਪ੍ਰਤੀਸ਼ਤ ਮਹਿੰਗਾਈ ਰਾਹਤ ਆਪਣੇ ਪੈਨਸ਼ਨਰਾਂ ਤੇ ਕਰਮਚਾਰੀਆਂ ਨੂੰ ਦਿੱਤੀ ਹੈ।ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪ੍ਰਿੰਸੀਪਲ ਸਕੱਤਰ ਵਿੱਤ ਨਾਲ ਹੋਰ ਹੱਕੀ ਮੰਗਾਂ ਤੋਂ ਇਲਾਵਾ ਮਹਿੰਗਾਈ ਰਾਹਤ ਦਿੱਤੇ ਜਾਣ ਲਈ ਮੰਗ ਕਾਣ ਦੇ ਬਾਵਜ਼ੂਦ ਨਤੀਜ਼ਾ ਨਦਾਰਦ ਰਿਹਾ।ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਦੇ ਪ੍ਰਧਾਨ ਅਤੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰ ਅਤੇ ਪੰਜਾਬ ਯੂ-ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਕਨਵੀਨਰ ਅਤੇ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ (ਸੰਘਰਸ਼ੀ) ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ
ਉਨਾਂ ਦੀ ਮੰਗ ਹੈ ਕਿ ਦੀਵਾਲੀ ਤੋਂ ਪਹਿਲਾਂ 10 ਫੀਸਦੀ ਮਹਿੰਗਾਈ ਰਾਹਤ ਦੇ ਹੁਕਮ ਤੁਰੰਤ ਜਾਰੀ ਕਰਕੇ ਬਣਦਾ ਹੱਕ ਦਿੱਤਾ ਜਾਵੇ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਬਾਰੇ ਪਹਿਲ ਦੇ ਆਧਾਰ ’ਤੇ ਕਾਰਵਾਈ ਕਰਨ।ਉਨਾਂ ਆਖਿਆ ਕਿ ਜੇ ਤੁਰੰਤ ਹੁਕਮ ਜਾਰੀ ਨਾ ਹੋਏ ਤਾਂ ਤੁਰੰਤ ਮੀਟਿੰਗ ਬੁਲਾ ਕੇ ਮੌਜ਼ੂਦਾ ਸਰਕਾਰ ਖਿਲਾਫ਼ ਮੁੜ ਸੰਘਰਸ਼ ਛੇੜਿਆ ਜਾਵੇਗਾ।ਇਹ ਮੁੱਦਾ ਚੇਅਰਮੈਨ ਪੈਨਸ਼ਨਰਜ਼ ਭਵਨ ਸੁਸ਼ੀਲ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮਹੀਨਾਵਾਰ ਮੀਟਿੰਗ ਵਿੱਚ ਵੀ ਵਿਚਾਰਿਆ ਗਿਆ ਅਤੇ ਮੀਟਿੰਗ ਨੇ ਸਖਤ ਨੋਟਿਸ ਲੈਂਦੇ ਹੋਏ ਸਰਕਾਰ ਦੀ ਨਿਖੇਧੀ ਕੀਤੀ ਸੀ।ਮੀਟਿੰਗ ਦੀ ਕਾਰਵਾਈ ਨਿਰਮਲ ਸਿੰਘ ਜਨਰਲ ਸਕੱਤਰ ਅਤੇ ਮੱਖਣ ਸਿੰਘ ਲੀਗਲ ਐਡਵਾਈਜ਼ਰ ਨੇ ਫੋਟੋਆਂ ਖਿੱਚ ਕੇ ਸੁਚਾਰੂ ਢੰਗ ਨਾਲ ਨਿਭਾਈ।
ਮੀਟਿੰਗ ਵਿੱਚ ਪ੍ਰੇਮ ਨਾਥ, ਕੁਲਭੂਸ਼ਣ, ਦਰਸ਼ਨ ਸਿੰਘ ਲਾਡਲਾ, ਦਰਸ਼ਨ ਸਿੰਘ ਉਟਾਲ, ਮਾਂਗਟ, ਪ੍ਰਧਾਨ ਪਵਿੱਤਰ ਸਿੰਘ, ਹਰਦੁਆਰੀ ਲਾਲ ਸ਼ਰਮਾ ਅਤੇ ਹੋਰ ਜਥੇਬੰਦੀਆਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਸ਼ਮੂਲੀਅਤ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …