Sunday, December 22, 2024

ਖ਼ਾਲਸਾ ਕਾਲਜ ਵੂਮੈਨ ਵਿਖੇ ‘ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਹੌਸਟਲ ਦੀਆਂ ਵਿਦਿਆਰਥਣਾਂ ਵਲੋਂ ਰੰਗਾ-ਰੰਗ ਪ੍ਰੋਗਰਾਮ ‘ਹੌਸਟਲ ਨਾਈਟ’ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦੀ ਸ਼ੁਰੂਆਤ ਲਵਪ੍ਰੀਤ ਅਤੇ ਅਮਨਜੋਤ ਕੌਰ ਨੇ ਸ਼ਬਦ ਗਾਇਨ ਕਰਕੇ ਕੀਤੀ।
ਹੌਸਟਲ ਵਾਰਡਨ ਗੀਤਾ ਨੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਤੇ ਹਾਜ਼ਰੀਨ ਦਾ ਸਵਾਗਤ ਕੀਤਾ।ਡਾ. ਸੁਰਿੰਦਰ ਕੌਰ ਨੇ ਸਮਾਂ ਰੌਸ਼ਨ ਕਰਨ ਦੀ ਰਸਮ ਅਦਾ ਕਰਨ ਉਪਰੰਤ ਆਪਣੇ ਸੰਬੋਧਨ ’ਚ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੀਆਂ ਵਿਦਿਆਰਥਣਾਂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਵਿਦਿਆਰਥੀ ਜੀਵਨ ’ਚ ਹੌਸਟਲ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ਜ਼ਿੰਦਗੀ ’ਚ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।
ਵਿਦਿਆਰਥਣਾਂ ਵਲੋਂ ਤਿਆਰ ਕੀਤੇ ਗਏ ਗੀਤ, ਨੌਟੰਕੀ, ਐਕਸ਼ਨ ਸੌਂਗ, ਭੰਗੜਾ ਅਤੇ ਵਿਸ਼ੇਸ਼ ਤੌਰ ’ਤੇ ਪਹਿਰਾਵਾ ਪ੍ਰਦਰਸ਼ਨ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੇ।ਸੁਪ੍ਰੀਤ ਕੌਰ ਮਿਸ ਚਾਰਮਿੰਗ, ਕੋਮਲਪ੍ਰੀਤ ਮਿਸ ਇਨੋਂਸੈਂਟ ਅਤੇ ਸੁਰਖ਼ਸ਼ਾ ਨੂੰ ਮਿਸ ਫਰੈਸ਼ਰ ਚੁਣਿਆ ਗਿਆ।ਇਸ ਤੋਂ ਇਲਾਵਾ ਹੌਸਟਲ ’ਚ ਆਪਣੇ ਕਮਰਿਆਂ ਨੂੰ ਸਾਫ਼ ਅਤੇ ਸੁੰਦਰ ਰੱਖਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਹੌਸਟਲ ਹੈਡ ਗਰਲ ਗੁਰਬੀਰ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਅਨੁਰਾਗ ਅਤੇ ਅਨਮੋਲ ਦੇ ਨਿਭਾਈ।
ਇਸ ਮੌਕੇ ਮਨਬੀਰ ਕੌਰ, ਡਾ. ਸੁਮਨ ਨਈਅਰ, ਡਾ. ਰੰਜਨਦੀਪ ਕੌਰ, ਡਾ. ਕਮਲਪ੍ਰੀਤ ਕੌਰ ਸੰਧੂ, ਡਾ. ਰਾਜਵਿੰਦਰ ਕੌਰ, ਡਾ. ਪ੍ਰਦੀਪ ਕੌਰ, ਡਾ. ਬਲਜੀਤ ਕੌਰ ਰਿਆੜ, ਰਾਜਬੀਰ ਕੌਰ, ਵਰੁਣ ਬੱਲ, ਰਜਨੀ ਅਤੇ ਵੱਡੀ ਗਿਣਤੀ ’ਚ ਵਿਦਿਆਰਥਣਾਂ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …