Monday, December 23, 2024

ਬਲਾਕ ਪੱਧਰੀ ਖੇਡਾਂ ‘ਚ ਸਮਰਾਲਾ (ਕ) ਸੈਂਟਰ ਦਾ ਸ਼ਾਨਦਾਰ ਪ੍ਰਦਰਸ਼ਨ

ਸਮਰਾਲਾ, 18 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਆਸ਼ਾ ਰਾਣੀ ਬੀ.ਪੀ.ਈ.ਓ ਸਮਰਾਲਾ ਅਤੇ ਸੰਤੋਸ਼ ਕੁਮਾਰੀ ਬਲਾਕ ਖੇਡ ਅਫ਼ਸਰ ਸਮਰਾਲਾ ਦੀ ਯੋਗ ਅਗਵਾਈ ਅਤੇ ਪੁਸ਼ਵਿੰਦਰ ਸਿੰਘ ਸੈਂਟਰ ਇੰਚਾਰਜ ਕੋਟਾਲਾ ਦੇ ਯੋਗ ਪ੍ਰਬੰਧਾਂ ਹੇਠ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਟਾਲਾ ਦੇ ਖੇਡ ਮੈਦਾਨ ਵਿਖੇ ਕਰਵਾਈਆਂ ਗਈਆਂ।ਇਹਨਾਂ ਖੇਡਾਂ ਵਿੱਚ ਬਲਾਕ ਦੇ ਲਗਭਗ 55 ਸਕੂਲਾਂ ਦੇ 500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।
ਸੈਂਟਰ ਸਮਰਾਲਾ (ਕੁੜੀਆਂ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਬੱਡੀ ਨੈਸ਼ਨਲ ਲੜਕੀਆਂ ਵਿੱਚ ਪਹਿਲਾ ਸਥਾਨ ਅਤੇ ਫੁੱਟਬਾਲ (ਲੜਕੇ/ਲੜਕੀਆਂ) ਵਿੱਚ ਦੂਜਾ ਸਥਾਨ ਹਾਸਲ ਕੀਤਾ।ਸ਼ਤਰੰਜ (ਲੜਕੀਆਂ) ਵਿੱਚ ਮਾਨੂੰਨਗਰ ਸਕੂਲ ਦੀ ਪ੍ਰਿਆ, ਮਨਦੀਪ ਕੌਰ, ਕਿਰਤਦੀਪ ਕੌਰ, ਗੋਰੀ ਅਤੇ ਗੁੰਜ਼ਨ ਨੇ ਪਹਿਲਾ ਸਥਾਨ ਹਾਸਲ ਕੀਤਾ।ਸ਼ਤਰੰਜ (ਲੜਕਿਆਂ) ਵਿੱਚ ਮਾਨੂੰਨਗਰ ਸਕੂਲ ਦੇ ਕਬੀਰ ਕੁਮਾਰ, ਅਵਨਦੀਪ, ਸੁਖਪ੍ਰੀਤ, ਸਰਨਜੀਤ ਸਾਹਿਬ ਅਤੇ ਢਿੱਲੋਂ ਪੱਤੀ ਸਕੂਲ ਦੇ ਗੌਰਵ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਯੋਗਾ (ਰਿਦਮਿਕ) ਵਿੱਚ ਮਾਨੂੰਨਗਰ ਸਕੂਲ ਦੀ ਪ੍ਰਿਆ ਅਤੇ ਸ਼ਰਨਜੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਰੱਸਾਕਸ਼ੀ (ਲੜਕੇ) ਵਿੱਚ ਮਾਨੂੰਨਗਰ ਸਕੂਲ ਦੇ ਗਗਨਦੀਪ ਸਿੰਘ, ਜੋਨ ਅਤੇ ਲਵਪ੍ਰੀਤ ਸਿੰਘ, ਸਮਰਾਲਾ ਲੜਕੇ ਸਕੂਲ ਦੇ ਮਾਨਵ ਰਾਜ ਸਿੰਘ, ਮੁਹੰਮਦ ਬਸ਼ਰ, ਬੌਂਦਲੀ ਸਕੂਲ ਦੇ ਸੁਖਵੀਰ ਸਿੰਘ, ਸ਼ੁਭਪ੍ਰੀਤ ਸਿੰਘ, ਬਸਤੀ ਬਾਜ਼ੀਗਰ ਸਕੂਲ ਤੋਂ ਜੋਨ ਮਸ਼ਾਲ, ਸਮਰਾਲਾ ਕੁੜੀਆਂ ਸਕੂਲ ਦੇ ਰਣਵੀਰ ਸਿੰਘ ਅਤੇ ਮਹਿਕਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।ਕੁਸ਼ਤੀ 30 ਕਿਲੋ ਵਿੱਚ ਮੰਨਤ ਅਤੇ ਕੁਸ਼ਤੀ 28 ਕਿਲੋ ਵਿੱਚ ਜੈ ਕਿਸ਼ਨ ਸ਼ਾਮਗੜ੍ਹ ਸਕੂਲ ਪਹਿਲਾ ਸਥਾਨ ਹਾਸਲ ਕੀਤਾ।ਕੁਸ਼ਤੀ 25 ਕਿਲੋ ਵਿੱਚ ਵਿਨੋਦ ਯਾਦਵ ਸਮਰਾਲਾ ਲੜਕੇ ਦੂਜੇ ਸਥਾਨ ’ਤੇ ਰਿਹਾ।ਸਮਰਾਲਾ (ਲੜਕੇ) ਦੇ ਵਿਨੋਦ ਯਾਦਵ ਨੇ 100 ਮੀਟਰ ਅਤੇ 200 ਮੀਟਰ ਵਿੱਚ ਪਹਿਲਾ ਸਥਾਨ, ਰੱਸੀ ਫ੍ਰੀ ਸਟਾਇਲ (ਲੜਕੀਆਂ) ਵਿੱਚ ਆਰੂਸ਼ੀ ਕੁਮਾਰੀ ਨੇ ਪਹਿਲਾ ਸਥਾਨ ਅਤੇ ਲੜਕਿਆਂ ਵਿੱਚ ਕ੍ਰਿਸ਼ ਨੇ ਦੂਜਾ ਸਥਾਨ, ਲੰਬੀ ਛਾਲ (ਲੜਕੀਆਂ) ਵਿੱਚ ਆਰੂਸ਼ੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਬਸਤੀ ਬਾਜ਼ੀਗਰ ਦੀ ਹੁਸਨਪ੍ਰੀਤ ਕੌਰ ਨੇ ਫ੍ਰੀ ਸਟਾਇਲ ਰੱਸੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਰਿਲੇਅ ਦੌੜ ਵਿਚ ਲੜਕੇ ਅਤੇ ਲੜਕੀਆਂ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਦਲਜੀਤ ਕੌਰ ਸੈਂਟਰ ਇੰਚਾਰਜ਼, ਜੈਦੀਪ ਹੈਡ ਟੀਚਰ, ਸੱਤਿਆ ਕੌਰ ਹੈਡ ਟੀਚਰ, ਜਗਵਿੰਦਰ ਸਿੰਘ ਹੈਡ ਟੀਚਰ, ਸੰਦੀਪ ਕੌਰ ਹੈਡ ਟੀਚਰ, ਗੀਤਾ ਰਾਣੀ ਹੈਡ ਟੀਚਰ, ਸੁਖਵਿੰਦਰ ਕੌਰ ਈ.ਟੀ.ਟੀ, ਸ਼ੁਸ਼ਮਾ ਰਾਣੀ ਈ.ਟੀ.ਟੀ, ਮਨਦੀਪ ਕੌਰ ਈ.ਟੀ.ਟੀ, ਗੁਰਸ਼ਰਨ ਸਿੰਘ ਈ.ਟੀ.ਟੀ ਅਤੇ ਮੀਸ਼ਾ ਦੱਤਾ ਸਿੱਖਿਆ ਪ੍ਰੋਵਾਈਡਰ ਆਦਿ ਹਾਜ਼ਰ ਸਨ।ਖੇਡਾਂ ਦੇ ਆਖਰੀ ਦਿਨ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਬੱਚਿਆਂ ਨੂੰ ਇਨਾਮ ਵੰਡੇ ਅਤੇ ਅਸ਼ੀਰਵਾਦ ਦਿੱਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …