ਅੰਮ੍ਰਿਤਸਰ, 6 ਅਕਤੂਬਰ (ਜਗਦੀਪ ਸਿੰਘ ਸੱਗੂ)- ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਇਕ ਪ੍ਰਦਰਸ਼ਨੀ ‘ਸਪੀਕਿੰਗ ਬੁੱਧਾ’ ਦਾ ਉਦਘਾਟਨ ਕੀਤਾ ਗਿਆ।ਅਕੈਡਮੀ ਦੇ ਆਨ. ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਲੁਧਿਆਣਾ ਤੋਂ ਦੰਦਾਂ ਦੇ ਡਾਕਟਰ ਹਰਦੀਪ ਸਿੰਘ ਸਿੱਧੂ ਵਲੋਂ ਲਗਾਈ ਗਈ ਹੈ।ਉਨਾਂ ਵਲੋਂ 35 ਦੇ ਕਰੀਬ ਪੇਂਟਿੰਗ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।ਇਹ ਪ੍ਰਦਰਸ਼ਨੀ ਮਹਾਤਮਾ ਬੁੱਧ ਦੇ ਜੀਵਨ ਅਤੇ ਭਾਸ਼ਾ ਪਾਲੀ ‘ਤੇ ਆਧਾਰਿਤ ਹੈ।ਉਨ੍ਹਾਂ ਦੱਸਿਆ ਕਿ ਪਿਛਲੇ 23 ਸਾਲਾਂ ਤੋਂ ਬੁੱਤਤਰਾਸ਼ੀ ਅਤੇ 3 ਸਾਲਾਂ ਤੋਂ ਪੇਂਟਿੰਗ ਦਾ ਕੰਮ ਕਰ ਰਿਹਾ ਕਲਾਕਾਰ ਕਲਾ ਦੇ ਖੇਤਰ ਵਿੱਚ ਇਕ ਉਚ ਮੁਕਾਮ ਹਾਸਿਲ ਕਰ ਚੁੱਕਾ ਹੈ
ਇਸ ਪ੍ਰਦਰਸ਼ਨੀ ਦਾ ਉਦਘਾਟਨ ਡਾ. ਕਵੀਪਾਲ ਸਿੰਘ ਪ੍ਰਿੰਸੀਪਲ ਸ਼੍ਰੀ ਗੁਰੂ ਰਾਮ ਦਾਸ ਡੈਂਟਲ ਸਾਇੰਸ ਅਤੇ ਰਿਸਰਚ ਅੰਮ੍ਰਿਤਸਰ ਨੇ ਕੀਤਾ।ਮੁੱਖ ਮਹਿਮਾਨ ਦਾ ਸਵਾਗਤ ਕਲਾਕਾਰ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਕੀਤਾ।ਮੁੱਖ ਮਹਿਮਾਨ ਅਤੇ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਕਲਾਕਾਰ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ।ਇਹ ਪ੍ਰਦਰਸ਼ਨੀ 6 ਨਵੰਬਰ 2022 ਤੱਕ ਚੱਲੇਗੀ।
ਇਸ ਮੌਕੇ ਆਰਟ ਗੈਲਰੀ ਦੇ ਮੈਂਬਰ ਸੁਭਾਸ਼ ਚੰਦਰ, ਨਰਿੰਦਰ ਸਿੰਘ ਬੁੱਤਤਰਾਸ਼, ਨਰਿੰਦਰਜੀਤ ਸਿੰਘ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਮੌਜ਼ੂਦ ਰਹੇ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …