ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) – ਸਥਾਨਕ ਸਰਕਾਰੀ ਆਈ.ਟੀ.ਆਈ ਵਿੱਚ ਕਰਨਲ ਕਰਨੈਲ ਸਿੰਘ ਕਮਾਂਡਿੰਗ ਅਫਸਰ ਦੀ ਅਗਵਾਈ ਵਿੱਚ ਚੱਲ ਰਹੇ ਸੀ.ਏ.ਟੀ.ਸੀ ਕੈਪ ਵਿੱਚ ਦੂਸਰੇ ਅਤੇ ਤੀਸਰੇ ਦਿਨ ਵਿੱਚ ਅਨੇਕਾਂ ਪ੍ਰਕਾਰ ਦੇ ਕੈਡਿਟਾਂ ਦੇ ਮੁਕਾਬਲੇ ਕਰਵਾਏ ਗਏ।ਜਿਨਾਂ ਵਿੱਚ ਡਰਾਇੰਗ ਅਤੇ ਪਬਲਿਕ ਸਪੀਕਿੰਗ ਦੇ ਮੁਕਾਬਲੇ ਕਰਵਾਏ ਗਏ ਤਾਂ ਜੋ ਬੱਚਿਆ ਦਾ ਸਰਵਪੱਖੀ ਵਿਕਾਸ ਹੋ ਸਕੇ।ਕੈਡਿਟਾਂ ਨੇ ਬੜੇ ਹੀ ਉਤਸਾਹ ਨਾਲ ਇਹਨਾਂ ਸਾਰੇ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਆਪਣੀ ਸਖਸ਼ੀਅਤ ਦਾ ਵਿਕਾਸ ਕੀਤਾ।ਇਸ ਤੋਂ ਇਲਾਵਾ ਕੈਡਿਟਾਂ ਨੂੰ ਦੋ ਮਾਹਿਰ ਬੁਲਾ ਕੇ ਸਿਹਤ ਅਤੇ ਸਵਾਸਥ ਸੰਬੰਧੀ ਅਤੇ ਚੰਗੀ ਖੁਰਾਕ ਨੂੰ ਆਪਣੀ ਜਿੰਦਗੀ ‘ਚ ਕਿਵੇਂ ਹਿੱਸਾ ਬਣਾਉਣਾ ਹੈ, ਸੰਬੰਧੀ ਵੀ ਪ੍ਰੇਰਿਤ ਕੀਤਾ ਗਿਆ।ਬੱਚਿਆਂ ਵਿੱਚ ਖੇਡਾਂ ਸੰਬੰਧੀ ਭਾਵਨਾ ਵਿਕਸਿਤ ਕਰਨ ਲਈ ਅਨੇਕਾਂ ਪ੍ਰਕਾਰ ਦੀਆਂ ਖੇਡਾ ਦੇ ਮੁਕਾਬਲੇ ਵੀ ਕਰਵਾਏ ਗਏ ਜਿਵੇ ਕਿ ਫੁੱਟਬਾਲ, ਰੱਸਾਕਸ਼ੀ ਅਤੇ ਦੌੜਾਂ।ਕੈਡਿਟਾਂ ਨੇ ਬੜੇ ਹੀ ਉਤਸ਼ਾਹ ਨਾਲ ਇਹਨਾਂ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਇਸ ਤੋਂ ਇਲਾਵਾ ਅੱਜ ਚੌਥੇ ਦਿਨ ਗਰੁੱਪ ਕਮਾਡਰ ਬ੍ਰਿਗੇਡੀਅਰ ਰੋਹਿਤ ਕੁਮਾਰ ਨੇ ਵੀ ਕੈਂਪ ਦਾ ਦੌਰਾ ਕੀਤਾ ਅਤੇ ਕੈਡਿਟਾਂ ਨੂੰ ਆਪਣੀ ਸ਼ਖਸੀਅਤ ਦੇ ਵਿਕਾਸ ਕਰਨ ਸੰਬੰਧੀ ਵੀ ਦੱਸਿਆ ਗਿਆ ਅਤੇ ਚੰਗੇ ਨਾਗਰਿਕ ਬਣਨ ਵਾਸਤੇ ਵੀ ਪ੍ਰੇਰਿਤ ਕੀਤਾ ਗਿਆ।ਇਸ ਕੈਪ ਦੀ ਟਰੇਨਿੰਗ ਵਿੱਚ ਸ਼ਾਮਲ ਸਾਰੇ ਅਧਿਕਾਰੀ ਹਾਜ਼ਰ ਰਹੇ।
Check Also
ਟੀ.ਬੀ ਮਰੀਜ਼ਾਂ ਨੂੰ ਘਰ-ਘਰ ਉੱਚ ਪ੍ਰੋਟੀਨ ਖੁਰਾਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਨੇ ਤੋਰੀਆਂ ਗੱਡੀਆਂ
ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸ਼ਾਸਨ ਨੇ ਇਕ ਹੋਰ ਪੁਲਾਂਘ ਪੁਟਦਿਆਂ ਹੋਇਆ ਜਿਲ੍ਹੇ …