Monday, May 20, 2024

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਨਗਰ ਕੀਰਤਨ

ਸੰਗਰੂਰ, 13 ਨਵੰਬਰ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਲੌਂਗੋਵਾਲ ਦੇ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਰਸਭਿੰਨੇ ਕੀਰਤਨ ਦੀ ਸੇਵਾ ਬਾਬਾ ਕੁਲਵੰਤ ਸਿੰਘ ਕਾਂਤੀ, ਮੋਹਨ ਸਿੰਘ ਤੇ ਰਾਗੀ ਢਾਡੀ ਜਥਿਆਂ ਵਲੋਂ ਨਿਭਾਈ ਗਈ।ਵੱਖ-ਵੱਖ ਢਾਡੀ ਜਥਿਆਂ ਵਲੋਂ ਗੁਰੂ ਇਤਿਹਾਸ ਸੁਣਾਇਆ ਗਿਆ।ਸੰਗਤਾਂ ਵਲੋਂ ਚਾਹ, ਪਕੌੜੇ, ਬਰੈਡਾਂ ਅਤੇ ਫਲਾਂ ਦੇ ਲੰਗਰ ਲਗਾਏ ਗਏ।ਸਥਾਨਕ ਵਿਸ਼ਵਕਰਮਾ ਚੌਕ ਵਿਖੇ ਪੰਜਾਬ ਪੁਲੀਸ ਦੀ ਟੁਕੜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ।ਥਾਣਾ ਮੁੱਖੀ ਸਬ ਇੰਸਪੈਕਟਰ ਬਲਵੰਤ ਸਿੰਘ ਵਲੋਂ ਸ਼ਰਧਾ ਤੇ ਸਤਿਕਾਰ ਸਹਿਤ ਰੁਮਾਲਾ ਸਾਹਿਬ ਭੇਟ ਕੀਤਾ ਗਿਆ।ਇਸ ਸਮੇਂ ਨਗਰ ਕੌਂਸਲ ਪ੍ਰਧਾਨ ਮੈਡਮ ਰੀਤੂ ਗੋਇਲ, ਭਾਜਪਾ ਆਗੂ ਵਿਜੈ ਗੋਇਲ, ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਲੌਂਗੋਵਾਲ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ, ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਪੱਤੀ ਰੰਧਾਵਾ ਆਦਿ ਸੰਸਥਾਵਾਂ ਵਲੋਂ ਪੰਜਾਂ ਪਿਆਰਿਆਂ ਦਾ ਸਨਮਾਨ ਕੀਤਾ ਗਿਆ।ਕੈਬਨਿਟ ਮੰਤਰੀ ਅਮਨ ਅਰੋੜਾ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਤੇ ਨਗਰ ਕੀਰਤਨ ਪੱਤੀ ਗਾਹੂ, ਪੱਤੀ ਰੰਧਾਵਾ, ਵਿਸ਼ਵਕਰਮਾ ਚੌਕ, ਪੱਤੀ ਝਾੜੋਂ, ਬੱਸ ਸਟੈਂਡ ਪੱਤੀ ਜੈਦ, ਪੱਤੀ ਦੁੱਲਟ ਅਤੇ ਬਾਜ਼ਾਰ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸਮਾਪਤ ਹੋਇਆ।
ਇਸ ਸਮੇਂ ਗੁਰਦੁਆਰਾ ਸ਼ਾਹਿਬ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਜੰਟ ਸਿੰਘ ਦੁੱਲਟ, ਸਕੱਤਰ ਅਵਤਾਰ ਸਿੰਘ ਦੁੱਲਟ, ਸਮੂਹ ਕਮੇਟੀ ਮੈਂਬਰ, ਜਥੇਦਾਰ ਉਦੇ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ,ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਪ੍ਰਧਾਨ ਤੇ ਮੌਜ਼ੂਦਾ ਕੌਂਸਲਰ, ਸੂਬੇਦਾਰ ਮੇਲਾ ਸਿੰਘ, ਪਰਮਜੀਤ ਸਿੰਘ ਜੱਸੇਕਾ, ਸਰਪੰਚ ਪਰਮਜੀਤ ਸਿੰਘ ਦੁੱਲਟ, ਮਹਿੰਦਰ ਸਿੰਘ ਦੁੱਲਟ, ਕੁਲਦੀਪ ਸਿੰਘ ਦੂਲੋ, ਜਗਜੀਤ ਸਿੰਘ ਕਾਲਾ ਕੌਂਸਲਰ, ਗੁਰਮੀਤ ਸਿੰਘ ਲੱਲੀ ਕੌਂਸਲਰ, ਬਲਵਿੰਦਰ ਸਿੰਘ ਸਿੱਧੂ ਕੌਂਸਲਰ, ਪਰਮਿੰਦਰ ਕੌਰ ਬਰਾੜ ਕੌਸ਼ਲਰ, ਪ੍ਰਿੰਸੀਪਲ ਜੋਰਾ ਸਿੰਘ ਵਾਲੀਆ, ਮੈਨੇਜਰ ਭੁਪਿੰਦਰ ਸਿੰਘ ਜੋਸ਼ੀ, ਬਾਬਾ ਮੱਖਣ ਸਿੰਘ, ਮਾਸਟਰ ਗੁਰਵਿੰਦਰ ਸਿੰਘ, ਜੱਸੀ ਲੌਂਗੋਵਾਲੀਆ, ਪ੍ਰੈਸ ਕਲੱਬ (ਰਜਿ:) ਲੌਂਗੋਵਾਲ ਦੇ ਜਨਰਲ ਸਕੱਤਰ ਸ਼ੇਰ ਸਿੰਘ ਖੰਨਾ, ਕਾਨੂੰਗੋ ਗੁਰਜੀਤ ਸਿੰਘ ਦੁੱਲਟ, ਹਰਪ੍ਰੀਤ ਸ਼ਰਮਾ ਨਕਸ਼ਾ ਨਵੀਸ, ਿਮਸਤਰੀ ਜਗਸੀਰ ਸਿੰਘ ਬਬਲਾ,ਮਾਸਟਰ, ਸੈਕਟਰੀ ਅਮਨਦੀਪ ਸਿੰਘ ਚਹਿਲ, ਚਮਕੌਰ ਸਿੰਘ ਕਲਾਸ, ਗੁਰਜੰਟ ਸਿੰਘ ਸਾਰੋਂ ਵਾਲਾ, ਹਰਦੀਪ ਸਿੰਘ ਖਹਿਰਾ, ਸਮਾਜ ਸੇਵਕ ਕਾਲਾ ਮਿੱਤਲ, ਸਮਾਜ ਸੇਵੀ ਸੰਜੇ ਪਾਲ, ਡਾਕਟਰ ਦਰਸ਼ਨ ਸਿੰਘ, ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ, ਬਲਵੰਤ ਸਿੰਘ ਸੀਵਰੇਜ਼ ਬੋਰਡ, ਗੁਰਜੰਟ ਸਿੰਘ ਢਾਬੇ ਵਾਲਾ, ਪਾਲ ਸਟੂਡੀਓ, ਡੈਮੋਕਰੈਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਦੇ ਸੂਬਾਈ ਮੀਤ ਪ੍ਰਧਾਨ ਤਰਨਪ੍ਰੀਤ ਸਿੰਘ ਤੇਜੀ ਬਲਿੰਗ, ਗੁਰਦੁਆਰਾ ਕਮੇਟੀ ਦੇ ਮੈਂਬਰ ਪੂਰਨ ਸਿੰਘ ਦੁੱਲਟ, ਡਾ. ਗੁਰਪ੍ਰੀਤ ਸਿੰਘ ਵਾਲੀਆ, ਚੇਅਰਮੈਨ ਜਗਤਾਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਚਹਿਲ ,ਅਮਨਦੀਪ ਸ਼ਰਮਾ, ਅਮਰ ਸਿੰਘ, ਏਕਨੂਰ ਸਿੰਘ ਹੀਰਾ, ਗੁਰਮੇਲ ਸਿੰਘ ਚੋਟੀਆਂ, ਲੈਕਚਰਾਰ ਮਨਜੀਤ ਸ਼ਰਮਾ, ਮਨਦੀਪ ਕੌਰ, ਸਤਬੀਰ ਕੌਰ ਸਿੱਧੂ, ਰਣਵੀਰ ਕੌਰ ਚਹਿਲ, ਬਲਜਿੰਦਰ ਕੌਰ, ਬਿੰਦਰ ਕੌਰ ਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …