ਹਲਕਾ ਵਿਧਾਇਕ ਗੋਲਡੀ ਕੰਬੋਜ਼ ਨੇ ਦਿੱਤੀਆਂ ਮੁਬਾਰਕਾਂ
ਸੰਗਰੂਰ, 13 ਨੰਵਬਰ (ਜਗਸੀਰ ਲੌਂਗੋਵਾਲ) – ਪਿੰਡ ਜੌੜਕੀ ਅੰਧੇ ਵਾਲੀ ਵਿਖੇ ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾਂ ਸਰਬਸੰਮਤੀ ਨਾਲ ਕਰਵਾਈਆਂ ਗਈਆਂ।ਇਸ ਸਬੰਧੀ ਸੈਕਟਰੀ ਜਗਵੀਰ ਸਿੰਘ ਤੇ ਸੈਕਟਰੀ ਬੋਹੜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦੀ 11 ਮੈਂਬਰੀ ਕਮੇਟੀ ਦੀ ਚੋਣ ਪਿਛਲੇ ਹਫਤੇ ਕੀਤੀ ਗਈ ਸੀ।ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਚੋਣ ਪ੍ਰਕਿਰਿਆ ਨੂੰ ਸੈਕਟਰੀ ਜਗਵੀਰ ਸਿੰਘ ਜੌੜਕੀ ਅੰਧੇ ਵਾਲੀ ਤੇ ਸੈਕਟਰੀ ਬੋਹੜ ਸਿੰਘ ਬਾਘੇ ਵਾਲਾ ਦੀ ਦੇਖ-ਰੇਖ ‘ਚ ਬਹੁਤ ਹੀ ਸ਼ਾਂਤੀ ਪੂਰਨ ਤਰੀਕੇ ਨਾਲ ਸੰਪੰਨ ਹੋਈ।ਇਨ੍ਹਾਂ ਚੁਣੇ ਗਏ ਮੈਂਬਰਾਂ ਨੇ ਸੈਕਟਰੀ ਸਾਹਿਬਾਨਾਂ ਦੀ ਮੌਜ਼ੂਦਗੀ `ਚ ਅੰਗਰੇਜ ਸਿੰਘ ਢਿੱਲੋਂ ਨੂੰ ਆਪਣੀ ਪੂਰਨ ਸਹਿਮਤੀ ਦੇ ਕੇ ਦੁਬਾਰਾ ਤੋਂ ਸਰਬਸੰਮਤੀ ਨਾਲ ਪ੍ਰਧਾਨ ਤੇ ਮੀਤ ਪ੍ਰਧਾਨ ਬਚਿੱਤਰ ਸਿੰਘ ਨੂੰ ਚੁਣਿਆ ਗਿਆ।
ਇਸ ਮੌਕੇ ਨਵਨਿਯੁੱਕਤ ਕੋਆਪਰੇਟਿਵ ਸੋਸਾਇਟੀ ਮੈਂਬਰ ਜਸਵੀਰ ਸਿੰਘ ਢਿੱਲੋਂ, ਗੁਰਦੀਪ ਸਿੰਘ ਢਿੱਲੋਂ, ਸੁਖਚਰਨ ਸਿੰਘ ਬੋਪਾਰਾਏ, ਗੁਰਚਰਨ ਸਿੰਘ ਪਟਵਾਰੀ, ਗੁਰਦੀਪ ਸਿੰਘ, ਕੁਲਵੰਤ ਸਿੰਘ, ਜੋਗਿੰਦਰ ਕੌਰ ਮੈਂਬਰ ਨੇ ਆਪਣੀ ਪੂਰਨ ਸਹਿਮਤੀ ਪ੍ਰਗਟ ਕੀਤੀ।ਚੁਣੇ ਗਏ ਪ੍ਰਧਾਨ, ਮੀਤ ਪ੍ਰਧਾਨ ਸਮੇਤ ਸਾਰੇ ਮੈਂਬਰਾਂ ਨੂੰ ਵਿਧਾਇਕ ਗੋਲਡੀ ਕੰਬੋਜ ਨੇ ਮੁਬਾਰਕਾਂ ਦਿੱਤੀਆਂ।ਅੱਜ ਦੀ ਇਸ ਚੋਣ ਮੌਕੇ ਮਹਿਪਾਲ ਸਿੰਘ (ਗੋਰਾ) ਸਰਪੰਚ, ਪੰਚ ਗੋਰਾ ਬਾਬਾ, ਪੰਚ ਗੁਰਮੀਤ ਸਿੰਘ, ਪੰਚ ਜਗਦੀਪ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਅੰਗਰੇਜ ਸਿੰਘ, ਗੁਰਤੇਜ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਡਾਕਟਰ ਜੰਗੀਰ ਕੰਬੋਜ਼, ਰਜਿੰਦਰ ਸਿੰਘ, ਛਿੰਦਰ ਸਿੰਘ, ਚੱਗੜ ਸਿੰਘ, ਸੋਨੂੰ ਢਿੱਲੋਂ ਅਤੇ ਹੋਰ ਪਤਵੰਤੇ ਮੌਜ਼ੂਦ ਸਨ।