ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਖੁਰਮਣੀਆਂ) – ਖਾਲਸਾ ਕਾਲਜ ਦੇ ਕੰਪਿਊਟਰ ਵਿਭਾਗ ਵਿਖੇ ਟੈਕ ਇਰਾ ਕੰਪਿਊਟਰ ਸੁਸਾਇਟੀ ਵਲੋਂ ‘ਇੰਟਰ ਨੈਸ਼ਨਲ ਵਰਕਸ਼ਾਪ ਆਨ ਈ-ਕਾਮਰਸ’ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕੰਪਿਊਟਰ ਸਾਇੰਸ ਵਿਭਾਗ ਵਲੋਂ ਕਰਵਾਈ ਇਸ ਵਰਕਸ਼ਾਪ ’ਚ ਆਈਕੁਈਨਾਕਸ ਲਿਮਿ. ਲੰਡਨ ਯੂ.ਕੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਨੇ ਪ੍ਰਿੰ: ਡਾ. ਮਹਿਲ ਸਿੰਘ ਵਲੋਂ ਪ੍ਰੋ. ਹਰਭਜਨ ਸਿੰਘ, ਕੋ-ਆਰਡੀਨੇਟਰ ਕੰਪਿਊਟਰ ਵਿਭਾਗ ਅਤੇ ਡਾ. ਮਨੀ ਅਰੋੜਾ ਕੋ-ਕੋਆਰਡੀਨੇਟਰ ਟੈਕ-ਇਰਾ ਕੰਪਿਊਟਰ ਸੁਸਾਇਟੀ ਨੇ ਆਏ ਹੋਏ ਮਹਿਮਾਨ ਦਾ ਮੋਮੈਂਟੋ ਅਤੇ ਲਿਵਿੰਗ ਪਲਾਂਟ ਦੇ ਕੇ ਸੁਆਗਤ ਕੀਤਾ।
ਡਾ. ਭਾਟੀਆ ਨੇ ਵਰਕਸ਼ਾਪ ਕਰਵਾਉਣ ’ਤੇ ਕੰਪਿਊਟਰ ਸਾਇੰਸ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਵਰਕਸ਼ਾਪ ਬੱਚਿਆਂ ਨੂੰ ਈ-ਕਾਮਰਸ ਬਾਰੇ ਜਾਗਰੂਕ ਕਰਦੇ ਹਨ।ਇਸ ਵਰਕਸ਼ਾਪ ’ਚ ਇੰਦਰਜੀਤ ਸਿੰਘ ਨੇ ਈ-ਕਾਮਰਸ ’ਚ ਵਰਤੇ ਜਾਣ ਵਾਲੇ ਟੂਲਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ।ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਕਿਵੇਂ ਅਸੀਂ ਆਨਲਾਈਨ ਆਪਣੀਆਂ ਚੀਜ਼ਾਂ ਸੈਪ ਈ.ਆਰ.ਪੀ ਅਤੇ ਹੋਰ ਐਪਸ ਰਾਹੀਂ ਪ੍ਰਮੋਟ ਕਰ ਸਕਦੇ ਹਾਂ।ਉਨ੍ਹਾਂ ਨੇ ਆਪਣੀ ਲੰਡਨ ਬੇਸਡ ਕੰਪਨੀ ਬਾਰੇ ਬੱਚਿਆਂ ਨੂੰ ਦੱਸਿਆ ਅਤੇ ਉਨ੍ਹਾਂ ਨੂੰ ਇੰਨਟਰਨਸ਼ਿਪ ਅਤੇ ਜੋਬ ਲਈ ਅਪਲਾਈ ਕਰਨ ਨੂੰ ਪ੍ਰੇਰਿਤ ਕੀਤਾ। ਡਾ. ਅਰੋੜਾ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ।
ਇਹ ਵਰਕਸ਼ਾਪ ਕਰਵਾਉਣ ’ਚ ਪ੍ਰੋ. ਸਿਮਰਨਜੀਤ ਕੌਰ, ਪ੍ਰੋ. ਗੁਨੀਤ ਕੌਰ, ਪ੍ਰੋ. ਕੀਰਤੀ ਬਾਲਾ ਅਤੇ ਪ੍ਰੋ. ਵਿਸ਼ਾਲ ਗੁਪਤਾ ਨੇ ਸਹਿਯੋਗ ਦਿੱਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …