Friday, May 24, 2024

ਜਸਕਰਨ ਸਿੰਘ ਆਈ.ਪੀ.ਐਸ ਨੇ ਸੰਭਾਲਿਆ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਕਾਰਜ਼ਭਾਰ

ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ) – ਜਸਕਰਨ ਸਿੰਘ ਆਈ.ਪੀ.ਐਸ ਨੇ ਅੱਜ ਬਤੌਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਕਾਰਜ਼ਭਾਰ ਸੰਭਾਲ ਲਿਆ ਹੈ।ਕਾਰਜ਼ਭਾਰ ਸੰਭਾਲਣ ਤੋਂ  ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਕ ਹੋਏ।ਇਸ ਉਪਰੰਤ ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਜੋ ਜਿੰਮੇਵਾਰੀ ਸੋਪੀ ਗਈ ਹੈ, ਉਸਨੂੰ ਤਨਦੇਹੀ ਤੇ ਨਿਸ਼ਟਾ ਨਾਲ ਨਿਭਾਉਣਗੇ।ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ‘ਚ ਕਾਨੂੰਨ ਵਿਵੱਸਥਾ ਅਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਣਾ ਉਨਾਂ ਦੀ ਮੁੱਖ ਤਰਜ਼ੀਹ ਹੋਵੇਗੀ।ਕਮਿਸ਼ਨਰ ਪੁਲਿਸ ਨੇ ਕਿਹਾ ਕਿ ਸਮਾਜ ਦੇ ਮਾੜੇ ਅਨਸਰਾਂ, ਗੈਗਸਟਰਾਂ, ਅਤੇ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।ਸਾਈਬਰ ਕਰਾਇਮ ਵੱਲ ਵਿਸ਼ੇਸ਼ ਧਿਆਨ ਦੇ ਕੇ ਆਨਲਾਈਨ ਠੱਗੀ ਕਰਨ ਵਾਲਿਆ ਦੇ ਖਿਲਾਫ਼ ਮੁਹਿੰਮ ਚਲਾਈ ਜਾਵੇਗੀ।ਉਹਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਦੇਣ ਅਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ‘ਪਬਲਿਕ ਵਾਸਤੇ ਤੇ ਪਬਲਿਕ ਦੇ ਨਾਲ’ ਹਰ ਸਮੇਂ ਸੇਵਾ ਲਈ ਤਤਪਰ ਹੈ। ਪਬਲਿਕ ਦੀਆਂ ਸ਼ਿਕਾਇਤਾਂ ਨੂੰ ਤਰਜ਼ੀਹ ਦੇ ਕੇ ਦਰਖਾਸਤਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਸਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ।ਇਸ ਲਈ ਆਵਾਜਾਈ ਨੂੰ ਨਿਰਵਿਘਨ ਚਲਾਉਣ ਵੱਲ ਖਾਸ ਧਿਆਨ ਦਿੱਤਾ ਜਾਵੇਗਾ, ਤਾਂ ਜੋ ਯਾਤਰੀਆਂ ਨੂੰ ਟਰੈਫਿਕ ਸਬੰਧੀ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਦੱਸਣਯੋਗ ਹੈ ਕਿ ਜਸਕਰਨ ਸਿੰਘ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਬਤੌਰ ਪ੍ਰੋਬੇਸ਼ਨਰ ਡੀ.ਐਸ.ਪੀ ਭਰਤੀ ਹੋਏ ਸਨ ਤੇ ਸਾਲ-1998 ਨੂੰ ਬਤੌਰ ਆਈ.ਪੀ.ਐਸ ਤਰੱਕੀਯਾਬ ਹੋਏ ਸਨ।ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਅਹੁੱਦਾ ਸੰਭਾਲਣ ਤੋਂ ਪਹਿਲਾਂ ਉਹ ਆਈ.ਜੀ.ਪੀ ਫਿਰੋਜਪੁਰ ਰੇਂਜ਼ ਫਿਰੋਜਪੁਰ, ਆਈ.ਜੀ.ਪੀ ਪੀ.ਏ.ਪੀ ਜਲੰਧਰ, ਆਈ.ਜੀ.ਪੀ ਬਠਿੰਡਾ ਰੇਂਜ, ਬਠਿੰਡਾ ਅਤੇ ਆਈ.ਜੀ.ਪੀ ਲੁਧਿਆਣਾ ਰੇਂਜ ਲੁਧਿਆਣਾ ਤੋ ਇਲਾਵਾ ਕਈ ਹੋਰ ਅਹਿਮ ਅਹੁੱਦਿਆਂ ‘ਤੇ ਸੇਵਾ ਨਿਭਾਅ ਚੁੱਕੇ ਹਨ।
ਜਸਕਰਨ ਸਿੰਘ ਆਈ.ਪੀ.ਐਸ ਪੰਜਾਬ ਪੁਲਿਸ ਵਿੱਚ ਇਮਾਨਦਾਰੀ ਤੇ ਚੰਗੀਆਂ ਸੇਵਾਵਾ ਨਿਭਾਉਣ ‘ਤੇ ਪੰਜਾਬ ਸਰਕਾਰ ਵਲੋ “Police Medal for Meritorious Service”  ਅਤੇ ਡੀ.ਜੀ.ਪੀ ਪੰਜਾਬ ਵਲੋ ਵੱਖ-ਵੱਖ ਸਮੇਂ Award of “Director General Commendation Disc” ਨਾਲ ਵੀ ਸਨਮਾਨਿਤ ਕੀਤੇ ਗਏ ਹਨ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …