Friday, June 21, 2024

ਕੇਂਦਰ ਤੇ ਪੰਜਾਬ ਸਰਕਾਰ ਵਲੋਂ ਪੰਡਿਤ ਨਹਿਰੂ ਨੂੰ ਯਾਦ ਨਾ ਕਰਨ ਦਾ ਸ੍ਰੀ ਬ੍ਰਾਹਮਣ ਸਭਾ (ਰਜਿ:) ਪੰਜਾਬ ਵਲੋਂ ਵਿਰੋਧ

ਆਪਣੇ ਪੁਰਖਿਆਂ ਦੇ ਕੀਤੇ ਕੰਮਾਂ ਤੇ ਕੁਰਬਾਨੀਆਂ ਨੂੰ ਜਾਣ ਬੁੱਝ ਕੇ ਭੁਲਾਉਣ ਵਾਲੀਆਂ ਸਰਕਾਰਾਂ ਜਿਆਦਾ ਦੇਰ ਸੱਤਾ ‘ਚ ਨਹੀਂ ਰਹਿ ਸਕਦੀਆਂ – ਬਿਹਾਰੀ ਲਾਲ ਸੱਦੀ

ਸਮਰਾਲਾ, 14 ਨਵੰਬਰ (ਇੰਦਰਜੀਤ ਸਿੰਘ ਕੰਗ) – ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ 17 ਸਾਲ ਬਤੌਰ ਪ੍ਰਧਾਨ ਮੰਤਰੀ ਰਹਿ ਕੇ ਭਾਰਤ ਦੇਸ਼ ਦੀ ਸੇਵਾ ਕੀਤੀ ਦਾ ਅੱਜ 14 ਨਵੰਬਰ ਨੂੰ ਜਨਮ ਦਿਨ ਸੀ, ਜਿਸ ਨੂੰ ‘ਬਾਲ ਦਿਵਸ’ ਵਜੋਂ ਵੀ ਮਨਾਇਆ ਜਾਂਦਾ ਹੈ।ਪਰ ਦੁੱਖ ਵਾਲੀ ਗੱਲ ਹੈ ਕਿ ਨਾ ਮੋਦੀ ਦੀ ਕੇਂਦਰ ਅਤੇ ਨਾ ਹੀ ਪੰਜਾਬ ਦੀ ‘ਆਪ’ ਸਰਕਾਰ ਨੇ ਇਸ ਦਿਨ ਬਾਰੇ ਪ੍ਰੈਸ ਜਾਂ ਸ਼ੋਸ਼ਲ ਮੀਡੀਆ ‘ਤੇ ਯਾਦ ਕੀਤਾ, ਜਦੋਂ ਕਿ ਹੋਰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਦੇ ਜਨਮ/ਮਰਨ ਦਿਨਾਂ ਨੂੰ ਪ੍ਰੈਸ ਵਿੱਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਯਾਦ ਕੀਤਾ ਜਾਂਦਾ ਹੈ।ਇਸ ਗੱਲ ਦਾ ਪ੍ਰਗਟਾਵਾ ਸ੍ਰੀ ਬ੍ਰਾਹਮਣ ਸਭਾ (ਰਜਿ:) ਪੰਜਾਬ ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਨੇ ਇੱਕ ਮੀਟਿੰਗ ਦੌਰਾਨ ਕੀਤਾ।ਮੀਟਿੰਗ ਵਿੱਚ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸੁਨੀਲ ਪ੍ਰਾਸ਼ਰ, ਮੁੱਖ ਸਲਾਹਕਾਰ ਪ੍ਰੇਮ ਸਾਗਰ ਸ਼ਰਮਾ, ਯੂਥ ਵਿੰਗ ਦੇ ਚੇਅਰਮੈਨ ਰਾਜਨ ਸ਼ਰਮਾ ਵੀ ਸ਼ਾਮਲ ਹੋਏ। ਚੇਅਰਮੈਨ ਰਾਜਨ ਸ਼ਰਮਾ ਨੇ ਅਜਿਹੀ ਕੁਤਾਹੀ ‘ਤੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਜਿਹੜੀਆਂ ਕੌਮਾਂ ਆਪਣੇ ਪੁਰਖਿਆਂ ਦੇ ਕੀਤੇ ਕੰਮਾਂ ਅਤੇ ਕੁਰਬਾਨੀਆਂ ਨੂੰ ਜਾਣ ਬੱਝ ਕੇ ਭੁਲਾ ਦਿੰਦੀਆਂ ਹਨ, ਉਹ ਜਿਆਦਾ ਦੇਰ ਸੱਤਾ ਵਿੱਚ ਨਹੀਂ ਰਹਿ ਸਕਦੀਆਂ।ਉਨਾਂ ਨੂੰ ਬਜ਼ੁਰਗਾਂ ਦਾ ਸ਼ਰਾਪ ਪੈ ਜਾਂਦਾ ਹੈ।ਬਾਪੂ ਗਾਂਧੀ ਨਾਲ ਰਲ ਕੇ ਐਸੋ-ਇਸ਼ਰਤ ਦਾ ਜੀਵਨ ਛੱਡ ਕੇ ਪੰਡਿਤ ਜੀ ਨੇ ਜ਼ੰਗੇ ਆਜ਼ਾਦੀ ਦੀ ਲੜਾਈ ਲੜੀ ਅਤੇ ਭਾਰਤ ਨੂੰ ਅੰਗਰੇਜ਼ਾਂ ਦੀ ਹਕੂਮਤ ਤੋਂ ਆਜ਼ਾਦ ਕਰਵਾਇਆ, ਜੇਲ੍ਹਾਂ ਕੱਟੀਆਂ ਅਤੇ ਜੇਲ੍ਹ ਵਿੱਚ ਰਹਿੰਦੇ ਹੋਏ ਭਾਰਤ ਏਕ ਖੋਜ਼ ਵਰਗੇ ਇਤਿਹਾਸਕ ਗ੍ਰੰਥ ਲਿਖੇ, ਅੱਜ ਉਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਐਨ.ਸੀ.ਆਈ ਕਾਂਗਰਸ ਵੀ ਭੁੱਲ ਗਈ।ਇਸ ਬਾਲ ਦਿਵਸ ਮੌਕੇ ਸਭਾ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਨੇ ਸਕੂਲ ਵਿੱਚ ਜਾ ਕੇ ਬੱਚਿਆਂ ਨੂੰ ਲੱਡੂ, ਬਰਫ਼ੀ, ਗੁਲਾਬ ਜਾਮਣਾ ਅਤੇ ਰਸਗੁੱਲੇ ਵੰਡ ਕੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਮਨਾਇਆ ਅਤੇ ਉਨ੍ਹਾਂ ਦੀ ਸਿੱਖਿਆ ‘ਤੇ ਚਲਣ ਦਾ ਸੁਨੇਹਾ ਦਿੱਤਾ।ਪ੍ਰਧਾਨ ਸੁਨੀਲ ਪ੍ਰਾਸ਼ਰ ਨੇ ਕਿਹਾ ਕਿ ਮੋਦੀ ਸਰਕਾਰ ਪਟੇਲ ਜੀ ਦਾ ਵੱਡਾ ਬੁੱਤ ਤਾਂ ਬਣਾ ਸਕਦੀ ਹੈ, ਪਰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਯਾਦ ਤੱਕ ਨਹੀਂ ਕਰ ਸਕਦੀ।ਇਹ ਸਾਰਾ ਕੁੱਝ ਸਿਆਸੀ ਕਿੜ ਕੱਢਣ ਵਾਲੀ ਗੱਲ ਹੈ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …