Tuesday, December 5, 2023

ਫੁੱਟਵੀਅਰ ਡਿਜ਼ਾਇਨ ਤੇ ਵਿਕਾਸ ਸੰਸਥਾ ਮੋਹਾਲੀ ਵਲੋਂ ਸਮੱਸਿਆ ਹੱਲ ਕਰਨ ਅਤੇ ਡਿਜ਼ਾਇਨ ਸੋਚ ਲਈ ਵਰਕਸ਼ਾਪ

ਆਰੀਆ ਰਤਨ ਪਦਮ ਸ਼੍ਰੀ ਡਾ ਪੂਨਮ ਸੂਰੀ ਦੇ ਆਸ਼ੀਰਵਾਦ ਨਾਲ ਅਤੇ ਡਾ. ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ.ਆਈ. ਅਤੇ ਏਡਿਡ ਸਕੂਲ, ਖੇਤਰੀ ਅਧਿਕਾਰੀ ਪੰਜਾਬ ਜ਼ੋਨ (ਏ) ਡਾ. ਨੀਲਮ ਕਾਮਰਾ ਤੇ ਸਕੂਲ ਦੇ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ, ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਸਮੱਸਿਆ ਹੱਲ ਕਰਨ ਅਤੇ ਡਿਜ਼ਾਇਨ ਸੋਚ ਬਾਰੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ।ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਅਤੇ ਹੁਨਰ ਵਿਕਾਸ ਨੂੰ ਵਿਕਸਿਤ ਕਰਨਾ ਅਤੇ ਵਧਾਉਣਾ ਸੀ ਕਿਉਂਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਦੇ ਸਿਰਜਣਾਤਮਕ ਹੁਨਰ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦਾ ਹੈ।
ਵਰਕਸ਼ਾਪ ਦੇ ਮੁੱਖ ਬੁਲਾਰੇ ਸੰਦੀਪ ਕੁਮਾਰ ਗੰਜੇ ਸੀਨੀਅਰ ਫੈਕਲਟੀ ਆਫ ਫੈਸ਼ਨ ਡਿਜ਼ਾਇਨ ਆਪਣੇ ਸੈਂਟਰ ਇੰਚਾਰਜ਼ (ਐਫ਼.ਡੀ.ਡੀ.ਆਈ ਚੰਡੀਗੜ੍ਹ ਸਨ) ਉਦਯੋਗ ਅਤੇ ਅਕਾਦਮਿਕ ਵਿੱਚ 17 ਸਾਲਾਂ ਦੇ ਸ਼ਾਨਦਾਰ ਕਰੀਅਰ ਦੇ ਨਾਲ ਉਹ ਉਦਯੋਗਿਕ ਅਭਿਆਸ ਵਿੱਚ ਮੁਹਾਰਤ ਰੱਖਣ ਵਾਲੇ ਉਦਯੋਗਪਤੀ ਵੀ ਹਨ ਅਤੇ ਰੀਤੇਸ਼ ਕੁਮਾਰ ਰਾਜਕ ਜੋ ਸਹਾਇਕ ਦਫ਼ਤਰ ਇੰਚਾਰਜ ਹਨ।
ਖੇਤਰੀ ਅਫ਼ਸਰ ਪੰਜਾਬ ਜ਼ੋਨ-ਏ ਤੇ ਸਕੂਲ ਪ੍ਰਬੰਧਕ ਨੇ ਅਜਿਹੀ ਸ਼ਾਨਦਾਰ ਵਰਕਸ਼ਾਪ ਆਯੋਜਿਤ ਕਰਨ ‘ਤੇ` ਸਕੂਲ ਨੂੰ ਵਧਾਈ ਦਿੱਤੀ।
ਸਕੂਲ ਪਿ੍ਰੰਸੀਪਲ ਡਾ. ਪਲੱਵੀ ਸੇਠੀ ਨੇ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਦੀ ਪਹਿਚਾਣ` ਕਰਨ ਲਈ ਪ੍ਰੇਰਿਤ ਕੀਤਾ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਦੀ ਅਪੀਲ ਵੀ ਕੀਤੀ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …