Sunday, June 23, 2024

ਸੂਬਾ ਪੱਧਰੀ ਮੁਕਾਬਲੇ ਦੇ ਜੇਤੂ ਰੱਤੋੋਕੇ ਸਕੂਲ ਦੇ ਖਿਡਾਰੀਆਂ ਦਾ ਸਨਮਾਨ

ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾਂਦੀਆਂ ਸਕੂਲੀ ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਦੌਰਾਨ ਖੋ ਖੋ ਲੜਕੇ ਅਤੇ ਲੜਕੀਆਂ ਦੇ ਰਾਜ ਪੱਧਰੀ ਮੁਕਾਬਲੇ ਮਾਨਸਾ ਜਿਲ੍ਹੇ ਦੇ ਰੱਲਾ ਪਿੰਡ ਵਿਖੇ ਸੰਪਨ ਹੋਏ।ਲੜਕੇ ਅਤੇ ਲੜਕੀਆਂ ਦੇ ਅੰਡਰ 14 ਦੇ ਦੋਵਾਂ ਮੁਕਾਬਲਿਆਂ ਵਿੱਚ ਸੰਗਰੂਰ ਜਿਲ੍ਹੇ ਨੇ ਬਾਜ਼ੀ ਮਾਰੀ।ਇਹਨਾਂ ਦੋਵੇਂ ਜੇਤੂ ਟੀਮਾਂ ਵਿੱਚ ਰੱਤੋਕੇ ਸਕੂਲ ਦੇ ਖਿਡਾਰੀ ਅਤੇ ਖਿਡਾਰਨਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।ਲੜਕੀਆਂ ਦੀ ਟੀਮ ਵਿੱਚ ਰੱਤੋਕੋ ਸਕੂਲ ਦੀਆਂ ਤਿੰਨ ਹੋਣਹਾਰ ਖਿਡਾਰਨਾਂ ਕੋਮਲਪ੍ਰੀਤ ਕੌਰ, ਜੈਨਮ ਰਾਣੀ ਤੇ ਖੁਸ਼ਪ੍ਰੀਤ ਕੌਰ ਅਤੇ ਲੜਕਿਆਂ ਦੀ ਟੀਮ ਵਿੱਚ ਕੁਲਵਿੰਦਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਬੇਮਿਸਾਲ ਖੇਡ ਦਾ ਪ੍ਰਦਰਸ਼ਨ ਕੀਤਾ।ਇਹਨਾਂ ਰਾਜ ਪੱਧਰੀ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਪਰਤੇੇ ਜੇਤੂ ਖਿਡਾਰੀਆਂ ਅਤੇ ਟੀਮ ਇੰਚਾਰਜ਼ ਸੁਖਪਾਲ ਸਿੰਘ ਦਾ ਪਿੰਡ ਪਹੁੰਚਣ ਤੇ ਪਿੰਡ ਦੀ ਪੰਚਾਇਤ, ਕਲੱਬ, ਗੁਰਦੁਆਰਾ ਸਾਹਿਬ ਕਮੇਟੀ, ਪਿੰਡ ਵਾਸੀਆਂ ਅਤੇ ਪਤਵੰਤੇ ਸੱਜਣਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਸਕੂਲ ਵੈਲਫੇਅਰ ਕਮੇਟੀ ਪ੍ਰਧਾਨ ਗਿਆਨ ਸਿੰਘ ਭੁੱਲਰ ਨੇ ਖਿਡਾਰੀਆਂ ਅਤੇ ਸਕੂਲ ਸਟਾਫ ਦੀ ਤਾਰੀਫ ਕੀਤੀ।ਕਮੇਟੀ ਚੇਅਰਮੈਨ ਬਲਜੀਤ ਬੱਲੀ ਨੇ ਭਵਿੱਖ ਵਿੱਚ ਬਾਕੀ ਵਿਦਿਆਰਥੀਆਂ ਨੂੰ ਇਹੋ ਜਿਹੇ ਮੁਕਾਬਲਿਆਂ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।ਸਕੂਲ ਅਧਿਆਪਕ ਪ੍ਰਦੀਪ ਸਿੰਘ, ਕਰਮਜੀਤ ਕੌਰ, ਪ੍ਰਵੀਨ ਕੌਰ ਅਤੇ ਸੁਰਿੰਦਰ ਸਿੰਘ ਹੋਰਾਂ ਨੇ ਸਭ ਨੂੰ ਵਧਾਈ ਦਿੰਦਿਆਂ ਟੀਮ ਇੰਚਾਰਜ਼ ਸੁਖਪਾਲ ਸਿੰਘ ਦਾ ਉਚੇਚੇ ਯਤਨ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਸਰਪੰਚ ਕੁਲਦੀਪ ਕੌਰ, ਵੀਰਪਾਲ ਸਿੰਘ, ਕੁਲਦੀਪ ਕਾਲੀ, ਗੁਰਮੀਤ ਸਿੰਘ ਕੱਬੇ, ਜਗਪਾਲ ਸਾਹੋਕੇ, ਵਿਜੇ ਮਿੱਤਲ, ਸਾਹਿਬ ਸਿੰਘ, ਮੱਖਣ ਲਾਲ ਅਤੇ ਜਵਾਲਾ ਸਿੰਘ ਤੇ ਜੇ.ਈ ਆਦਿ ਮੌਜ਼ੂਦ ਸਨ।ਵਡਮੁੱਲੀਆਂ ਸੇਵਾਵਾਂ ਬਦਲੇ ਪਾਲੀ ਧਨੌਲਾ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ।ਇਹ ਜਾਣਕਾਰੀ ਮੈਡਮ ਸੱਤਪਾਲ ਕੌਰ ਨੇ ਸਾਂਝੀ ਕੀਤੀ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …