1000 ਦੇ ਕਰੀਬ ਅੱਖਾਂ ਤੇ ਦਿਲ ਦੇ ਰੋਗਾਂ ਤੋਂ ਪੀੜ੍ਹਤ ਮਰੀਜ਼ਾਂ ਦੀ ਕੀਤੀ ਜਾਂਚ
ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ) – ਸਵ. ਗੋਪਾਲ ਕ੍ਰਿਸ਼ਨ ਸੈਂਟੀ ਯਾਦ ‘ਚ ਸਥਾਨਕ ਹਰੀਹਰ ਹਸਪਤਾਲ ਵਿਖੇ ਅੱਖਾਂ ਅਤੇ ਦਿਲ ਦੇ ਰੋਗਾਂ ਕੈਂਪ ਡਾ. ਮੁਨੀਸ਼ ਕੁਮਾਰ ਸ਼ੈਲੂ ਦੀ ਅਗਵਾਈ ਹੇਠ ਲਗਾਇਆ ਗਿਆ।ਮੁੱਖ ਮਹਿਮਾਨ ਵਜੋਂ ਡਾਕਟਰ ਸ਼ੈੰਲੇਦਰ ਜੈਨ ਡਾਇਰੈਕਟਰ ਸਲਾਈਟ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਸਵ. ਗੋਪਾਲ ਕ੍ਰਿਸ਼ਨ ਸਿੰਘ ਸ਼ੈਂਟੀ ਯਾਦਗਾਰੀ ਸਿਹਤ ਕੈਂਪ ਦੌਰਾਨ 1000 ਦੇ ਕਰੀਬ ਅੱਖਾਂ ਅਤੇ ਦਿਲ ਦੇ ਰੋਗਾਂ ਤੋਂ ਪੀੜ੍ਹਤ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ ਗਈ।ਅੱਖਾਂ ਦੇ ਮਾਹਿਰ ਡਾ. ਬ੍ਰਹਮਜੋਤ ਸਿੰਘ ਵਾਲੀਆ ਨੇ ਅੱਖਾਂ ਚ ਲੈਨਜ਼ ਪਵਾਉਣ ਵਾਲੇ ਮਰੀਜ਼ਾਂ ਦੀ ਪਛਾਣ ਕੀਤੀ।
ਇਸ ਮੌਕੇ ਡਾ. ਕੁਲਵੰਤ ਰਾਮ ਬੰਟੀ, ਡਾ. ਮੋਨਿਕਾ ਜੈਨ, ਡਾ. ਮੱਖਣ ਸਿੰਘ, ਡਾ. ਭਗਵਾਨ ਸਿੰਘ, ਪ੍ਰੋ. ਪ੍ਰਦੀਪ ਕੁਮਾਰ, ਪ੍ਰੋ. ਮਨੋਜ ਗੋਇਲ, ਡਾ. ਗੁਰਪ੍ਰੀਤ ਸਿੰਘ ਵਾਲੀਆਂ, ਥਾਣਾ ਮੁਖੀ ਬਲਵੰਤ ਸਿੰਘ, ਰੀਤੂ ਗੋਇਲ ਪ੍ਰਧਾਨ ਨਗਰ ਕੌੰਸਲ, ਅੰਮ੍ਰਿਤਪਾਲ ਸਿੰਘ ਸਿੱਧੂ, ਡਾ. ਅਦਿਤਿਆ ਵਸ਼ਿਸ਼ਟ, ਕਮਲਜੀਤ ਸਿੰਘ ਵਿੱਕੀ, ਬਲਵਿੰਦਰ ਸਿੰਘ ਢਿੱਲੋਂ, ਭਾਜਪਾ ਆਗੂ ਵਿਜੈ ਗੋਇਲ, ਸ਼ਿਸਨਪਾਲ ਗਰਗ, ਨਵਦੀਪ ਗਰਗ, ਕੁਲਦੀਪ ਸਿੰਘ ਲੌਂਗੋਵਾਲ, ਪਰਮਿੰਦਰ ਸਿੰਘ, ਕੌਂਸਲਰ ਗੁਰਮੀਤ ਸਿੰਘ ਲੱਲੀ, ਜਗਜੀਤ ਸਿੰਘ ਕਾਲਾ, ਗੁਰਮੀਤ ਸਿੰਘ ਫੌਜੀ, ਜਸਪ੍ਰੀਤ ਕੌਰ, ਸ਼ੁਕਰਪਾਲ ਸਿੰਘ (ਸਾਰੇ ਕੌਂਸਲਰ) ਵਿਸ਼ਾਲ ਕੁਮਾਰ, ਮਾਸਟਰ ਬਲਵੀਰ ਚੰਦ, ਜੁਝਾਰ ਸਿੰਘ, ਵਿਸ਼ੂ ਜ਼ਿੰਦਲ ਆਦਿ ਹਾਜ਼ਰ ਸਨ।ਕੈਂਪ ਦੌਰਾਨ ਆਏ ਲੋਕਾਂ ਲਈ ਲੰਗਰ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ।