Wednesday, April 24, 2024

ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਖੇਡ ਸਮਾਗਮ ਦਾ ਆਯੋਜਨ

ਸੰਗਰੂਰ, 1 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਕਿੰਡਰ ਗਾਰਟਨ ਵਿੰਗ ਦੇ ਬੱਚਿਆਂ ਦਾ ਖੇਡ ਸਮਾਗਮ ਆਯੋਜਿਤ ਕੀਤਾ ਗਿਆ।ਇਸ ਵਿੱਚ ਐਸ.ਡੀ.ਐਸ ਸਕੂਲ ਸੰਗਰੂਰ ਦੇ ਪ੍ਰਿੰਸੀਪਲ ਸ੍ਰੀਮਤੀ ਨਵਰੀਤ ਕੌਰ ਸੇਖੋਂ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਗੈਸਟ ਆਫ ਆਨਰ ਵਜੋਂ ਫਾਦਰ ਡੈਮੋਨਿੰਕ ਪੋਸਕੋ (ਵਾਇਸ ਪ੍ਰਧਾਨ ਸ਼ਿਮਲਾ ਚੰਡੀਗੜ੍ਹ ਐਜੂਕੇਸ਼ਨ ਸੁਸਾਇਟੀ) ਵਿਸ਼ੇਸ਼ ਤੌਰ ‘ਤੇ ਪਹੁੰਚੇ।
600 ਦੇ ਕਰੀਬ ਛੋਟੇ ਸਕੂਲੀ ਬੱਚਿਆ ਵਲੋਂ ਸ਼ਾਨਦਾਰ ਸਕੂਲ ਬੈਂਡ, ਭੰਗੜਾ, ਮਾਰਚ ਪਾਸਟ, ਮਾਰਚ ਡ੍ਰਿਲ, 100 ਅਤੇ 50 ਮੀਟਰ ਦੌੜ ਆਦਿ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।ਮੁੱਖ ਮਹਿਮਾਨ ਨੇ ਬੱਚਿਆਂ ਦੇ ਨਾਮ ਸੰਦੇਸ਼ ‘ਚ ਅਹਿਮ ਗੱਲਾਂ ਸਾਝੀਆਂ ਕੀਤੀਆਂ ਅਤੇ ਸਮਾਗਮ ਦੀ ਸਮਾਪਤੀ ਉਪਰੰਤ ਬੱਚਿਆਂ ਨੂੰ ਮੁੱਖ ਮਹਿਮਾਨ ਨੇ ਮੈਡਲ ਵੀ ਵੰਡੇ।ਅੰਤ ‘ਚ ਸਕੂਲ ਦੇ ਮੈਨੇਜਰ ਫਾਦਰ ਫਰਾਂਸਿਸ ਅਤੇ ਪ੍ਰਿੰਸੀਪਲ ਸਿਸਟਰ ਰੂਥ ਮਰੀਅਮ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …