Sunday, April 28, 2024

ਖ਼ਾਲਸਾ ਕਾਲਜ ਨਰਸਿੰਗ ਦੇ ਨਵੇਂ ਪ੍ਰਿੰਸੀਪਲ ਵਜੋਂ ਡਾ: ਅਮਨਪ੍ਰੀਤ ਨੇ ਸੰਭਾਲਿਆ ਅਹੁੱਦਾ

ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ਡਾ. ਅਮਨਪ੍ਰੀਤ ਕੌਰ ਨੂੰ ਨਵੀਂ ਪ੍ਰਿੰਸੀਪਲ ਵਜੋਂ ਨਿਯੁੱਕਤ ਕੀਤਾ ਗਿਆ ਹੈ, ਜੋ ਕਿ ਉਸੇ ਸੰਸਥਾ ’ਚ ਕਾਫ਼ੀ ਲੰਮੇਂ ਸਮੇਂ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੀ ਸੀ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹੋਰ ਮੈਂਬਰਾਂ ਤੇ ਦਫ਼ਤਰੀ ਅਧਿਕਾਰੀਆਂ ਦੀ ਮੌਜ਼ੂਦਗੀ ’ਚ ਡਾ. ਅਮਨਪ੍ਰੀਤ ਕੌਰ ਨੇ ਆਪਣਾ ਅਹੁਦਾ ਸੰਭਾਲਿਆ।ਡਾ. ਅਮਨਪ੍ਰੀਤ ਕੌਰ, ਜੋ ਕਿ ਨਾਮਵਰ ਸਿੰਬਾਇਓਸਿਸ ਇੰਟਰਨੈਸ਼ਨਲ ਯੂਨੀਵਰਸਿਟੀ, ਪੂਣੇ, ਮਹਾਰਾਸ਼ਟਰ ਦੀ ਸਾਬਕਾ ਵਿਦਿਆਰਥਣ ਹੈ, ਨੇ ਪੀ.ਐਚ.ਡੀ ਕੀਤੀ ਹੋਈ ਹੈ ਅਤੇ ਅਧਿਆਪਨ ਵਜੋਂ ਖਾਸਾ ਤਜ਼ਰਬਾ ਹੈ।
ਕਾਲਜ ਦੀ ਮੌਜ਼ੂਦਾ ਡਾ. ਕਮਲਜੀਤ ਕੌਰ ਜੋ ਸੇਵਾਮੁਕਤੀ ਤੋਂ ਬਾਅਦ ਐਕਸਟੈਂਸ਼ਨ ’ਤੇ ਸਨ, ਨੂੰ ਇਸ ਦੌਰਾਨ ਨਿੱਘੀ ਵਿਦਾਇਗੀ ਦਿੱਤੀ ਗਈ।ਨਵੇਂ ਪ੍ਰਿੰਸੀਪਲ ਡਾ: ਅਮਨਪ੍ਰੀਤ ਕੌਰ ਦਾ ਸਵਾਗਤ ਕਰਦੇ ਹੋਏ ਉਮੀਦ ਜ਼ਾਹਿਰ ਕਰਦਿਆਂ ਛੀਨਾ ਨੇ ਕਿਹਾ ਕਿ ਨਰਸਿੰਗ ਸਿੱਖਿਆ ਦੇ ਖੇਤਰ ’ਚ ਕਾਲਜ ਇਕ ਨਾਮਵਰ ਸੰਸਥਾ ਹੈ ਅਤੇ ਡਾ. ਅਮਨਪੀਤ ਕੌਰ ਇਸ ਕਾਲਜ ਨੂੰ ਬੁਲੰਦੀਆਂ ’ਤੇ ਲਿਜਾਣਗੇ।ਉਨ੍ਹਾਂ ਕਿਹਾ ਕਿ ਅਕਾਦਮਿਕ ਖੇਤਰ ’ਚ ਡਾ. ਅਮਨਪ੍ਰੀਤ ਦਾ ਤਜਰਬਾ ਸੰਸਥਾ ਲਈ ਇਕ ਵਡਮੁੱਲਾ ਯੋਗਦਾਨ ਹੋਵੇਗਾ, ਕਿਉਂਕਿ ਇਹ ਕਾਲਜ ਕਈ ਪੇਸ਼ੇਵਰ ਨਰਸਿੰਗ ਕੋਰਸ ਪ੍ਰਦਾਨ ਕਰਦਾ ਹੈ।ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨਫਰੰਸਾਂ ’ਚ ਭਾਗ ਲਿਆ ਹੈ, ਬਹੁਤ ਸਾਰੇ ਖੋਜ ਪੱਤਰ ਲਿਖੇ ਹਨ ਅਤੇ ਉਨ੍ਹਾਂ ਨੇ ਸਾਈਕੈਟਰਿਕ ਮੈਂਟਲ ਹੈਲਥ ’ਚ ਡਾਕਟਰੇਟ ਕੀਤੀ ਹੋਈ ਹੈ।
ਇਸ ਮੌਕੇ ਕੌਂਸਲ ਜੁਆਇੰਟ ਸਕੱਤਰ ਪਰਮਜੀਤ ਸਿੰਘ ਬੱਲ, ਸਰਦੂਲ ਸਿੰਘ ਮੰਨਨ, ਅਜਮੇਰ ਸਿੰਘ ਹੇਰ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ. ਰੋਡ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ, ਨੀਲਮ ਹੰਸ, ਮੋਨਿਕਾ ਸ਼ਰਮਾ ਅਤੇ ਹੋਰ ਸਟਾਫ਼ ਹਾਜ਼ਰ ਸੀ।

Check Also

ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਲਈ ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ ’ਤੇ ਵਰਕਸ਼ਾਪ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …