ਵਿਸ਼ਵ ਦਿਵਿਆਂਗਤਾ ਦਿਵਸ 2022 ਦੇ ਮੋਕੇ ਹੋਇਆ ਜਿਲ੍ਹਾ ਪੱਧਰੀ ਸਮਾਗਮ
ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਵਿਸ਼ਵ ਦਿਵਿਆਂਗਤਾ ਦਿਵਸ 2022 ‘ਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਸੀਸਇੰਦਰ ਸਿੰਘ ਅੰਮ੍ਰਿਤਸਰ (ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ) ਵਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸਭਿਆਚਾਰਕ, ਪੇਂਟਿੰਗ/ਡਰਾਇੰਗ ਮੁਕਾਬਲੇ ਅਤੇ ਖੇਡ ਮੁਕਾਬਲੇ ਕਰਵਾਏ ਗਏ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੁਦਨ ਵਲੋਂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਿਵਆਂਗ ਵਿਅਕਤੀ ਸਮਾਜ ਦਾ ਅਨਿਖੜਵਾਂ ਅੰਗ ਹਨ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਇਨ੍ਹਾਂ ਦਾ ਸਹਿਯੋਗ ਕਰੀਏ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਦਿਵਆਂਗ ਵਿਅਕਤੀਆਂ ਦੀ ਸਹੂਲਤ ਲਈ ਵਿਸ਼ੇਸ਼ ਤਵੱਜੋ ਦੇ ਰਹੀ ਹੈ ਅਤੇ ਹਰੇਕ ਸਰਕਾਰੀ ਵਿਭਾਗ ਵਿੱਚ ਕੰਮ ਕਰਵਾਉਣ ਲਈ ਆਏ ਇਸ ਵਰਗ ਨੂੰ ਪਹਿਲ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿਵਆਂਗ ਵਿਅਕਤੀਆਂ ਲਈ ਨੌਕਰੀਆਂ ਵਿੱਚ ਰਾਖਵਾਂ ਕੋਟਾ ਰੱਖਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਦਿਵਆਂਗ ਕਰਮਚਾਰੀਆਂ ਦਾ 1000/-ਰੁਪਏ ਕਨਵੀਨਸ ਅਲਾਉਂਸ ਜਨਵਰੀ 2023 ਤੋਂ ਲਾਗੂ ਕਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰਚਮਾਰੀਆਂ ਦੀ ਨੌਕਰੀ ਨਜ਼ਦੀਕੀ ਸਟੇਸ਼ਨ ‘ਤੇ ਲਗਾਉਣ ਦੀਆਂ ਹਦਾਇਤਾਂ ਵੀ ਸਰਕਾਰ ਵੱਲੋਂ ਕੀਤੀਆਂ ਹਨ।
ਗੁਰਮੋਹਿੰਦਰ ਸਿੰਘ (ਪ੍ਰੈਜੀਡੈਂਟ ਅੰਮ੍ਰਿਤ ਪਰਿਵਾਰ), ਧਰਮਿੰਦਰ ਸਿੰਘ (ਡਿਸਟਿ੍ਰਕ ਕੋਆਰਡੀਨੇਟਰ ਸਰਵ ਸਿੱਖਿਆ ਅਭਿਆਨ), ਪਿ੍ਰੰਸੀਪਲ ਸ੍ਰ ਮਨਜਿੰਦਰ ਸਿੰਘ, ਸ੍ਰੀਮਤੀ ਸਿੰਮੀ ਲੁਥਰਾ (ਪਿ੍ਰੰਸੀਪਲ, ਡੀ.ਏ.ਵੀ. ਸਕੂਲ), ਮਿਸ ਸਵਿਤਾ ਰਾਣੀ (ਸੁਪਰਡੈਂਟ ਹੋਮ ਸਹਿਯੋਗ ਹਾਫ ਵੇਅ ਹੋਮ), ਵੱਖ-ਵੱਖ ਸਕੂਲਾਂ/ ਐਨ.ਜੀ.ਓ ਦੇ ਬੱਚੇ ਅਤੇ ਸਪੈਸ਼ਲ ਟੀਚਰ ਸ਼ਾਮਿਲ ਹੋਏ।ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਲੋਂ ਵਿਸ਼ੇਸ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਵਲੋਂ ਤਿਆਰ ਕੀਤੇ ਗਏ ਵੱਖ-ਵੱਖ ਤਰਾਂ ਦੇ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ।