Friday, March 28, 2025

ਬੀ.ਐਸ.ਐਫ, ਸੀ.ਆਰ.ਪੀ.ਐਫ, ਸੀ.ਆਈ.ਐਸ.ਐਫ ਅਤੇ ਐਸ.ਐਸ.ਸੀ ਦੀ ਮੁਫਤ ਟਰੇਨਿੰਗ ਸ਼ੁਰੂ

ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਸਿੰਘ) – ਇੰਚਾਰਜ਼ ਰਵਿੰਦਰ ਸਿੰਘ ਨੇ ਦੱਸਿਆ ਕਿ ਆਈ.ਟੀ.ਆਈ ਰਣੀਕੇ (ਸੀ-ਪਾਈਟ) ਕੈਂਪ ਅੰਮ੍ਰਿਤਸਰ ਵਿਖੇ ਬੀ.ਐਸ.ਐਫ, ਸੀ.ਆਰ.ਪੀ.ਐਫ, ਸੀ.ਆਈ.ਐਸ.ਐਫ ਅਤੇ ਐਸ.ਐਸ.ਸੀ ਦੀ ਮੁਫਤ ਟਰੇਨਿੰਗ 7 ਦਸੰਬਰ 2022 ਤੋਂ ਸ਼ੁਰੂ ਹੈ।ਇਸ ਵਿਚ ਕੇਵਲ ਜਿਲ੍ਹਾ ਅੰਮ੍ਰਿਤਸਰ ਦੇ ਯੁਵਕ ਹੀ ਟਰੇਨਿੰਗ ਲੈ ਸਕਦੇ ਹਨ। ਟਰੇਨਿੰਗ ਦੇ ਚਾਹਵਾਨ ਯੁਵਕ ਸਵੇਰੇ 10.00 ਵਜੇ ਤੋਂ ਆਪਣੇ ਅਸਲ ਸਾਰੇ ਸਰਟੀਫਿਕੇਟ ਨਾਲ ਲੈ ਕੇ ਪਹੁੰੰਚ ਸਕਦੇ ਹਨ। ਯੁਵਕ 10ਵੀਂ ਜਾ 10+2 ਪਾਸ ਤੇ ਉਮਰ ਸਾਢੇ 18 ਸਾਲ ਤੋਂ 23 ਸਾਲ ਹੋਵੇ। ਟਰੇਨਿੰਗ ਲਈ ਕਿਸੇ ਕਿਸਮ ਦੀ ਫੀਸ ਨਹੀ ਲਈ ਜਾਵੇਗੀ, ਜਦਕਿ ਟਰੇਨਿੰਗ ਦੌਰਾਨ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ।ਵਧੇਰੇ ਜਾਣਕਾਰੀ ਲਈ ਇਹਨਾਂ ਮੋਬਾਇਲ ਨੰਬਰਾਂ 9876030372, 7009317626 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …