Thursday, July 18, 2024

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੀਟਿੰਗ ‘ਚ ਐਲਾਨੀਆਂ ਜ਼ੋਨ ਇਕਾਈਆਂ

ਸੰਗਰੂਰ, 11 ਦਸੰਬਰ (ਜਗਸੀਰ ਲੌਂਗੋਵਾਲ) – ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਸੁਨਾਮ ਦੀ ਮੀਟਿੰਗ ਮਨਜੀਤ ਸਿੰਘ ਕੁੱਕੂ ਦੀ ਅਗਵਾਈ ਵਿਚ ਹੋਈ।ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਜ਼ੋਨ ਇਕਾਈਆਂ ਐਲਾਨੀਆਂ ਗਈਆਂ ਅਤੇ ਸੈਂਟਰ ਸਰਕਾਰ ਵਲੋਂ ਮਿਲਣ ਵਾਲੀ ਗ੍ਰਾਂਟ ਅਤੇ ਤਮਾਮ ਸੋਸ਼ਲ ਵੈਲਫੇਅਰ ਸਕੀਮਾਂ ਬਾਰੇ ਚਰਚਾ ਕੀਤੀ ਗਈ।ਸੁਨਾਮ ਸ਼ਹਿਰ ਨੂੰ ਵਾਰਡਾਂ ਮੁਤਾਬਕ 6 ਜ਼ੋਨਾਂ ਵਿੱਚ ਵੰਡ ਕੇ ਜ਼ੋਨ ਇੰਚਾਰਜਾਂ ਦੀ ਚੋਣ ਕੀਤੀ ਗਈ।ਜਿਸ ਵਿੱਚ ਚਾਰ ਪੰਚਾਇਤਾਂ ਵੀ ਹਨ।1 ਨੰਬਰ ਤੋਂ ਜ਼ੋਨ ਇੰਚਾਰਜ਼ ਸਤਪਾਲ ਸਿੰਘ ਫੌਜੀ, 2 ਤੋਂ ਪਰਵਿੰਦਰ ਸਿੰਘ, 3 ਤੋਂ ਮਲਕੀਤ ਸਿੰਘ ਬੇਲਾ, 4 ਅਜੈ ਕੁਮਾਰ, 5 ਤੋਂ ਅਵਤਾਰ ਸਿੰਘ ਤਾਰੀ ਅਤੇ 6 ਤੋਂ ਸਤਿਗੁਰ ਸਿੰਘ ਵਿਰਦੀ ਜੋਨ ਇੰਚਾਰਜ਼ ਵਜੋਂ ਦੀ ਚੋਣ ਕੀਤੀ ਗਈ ਹੈ।ਹੁਣ ਜਲਦੀ ਹੀ ਵਾਰਡਾਂ ਮੁਤਾਬਿਕ ਇਕਾਈਆਂ ਤਿਆਰ ਕੀਤੀਆਂ ਜਾਣਗੀਆਂ।
ਇਸ ਮੌਕੇ ਗੁਰਚਰਨ ਸਿੰਘ ਵਿਰਦੀ, ਸੰਜੀਵ ਸਿੰਘ, ਰੂਪ ਸਿੰਘ, ਕਰਨਵੀਰ ਸਿੰਘ, ਰਾਣਾ ਸਿੰਘ, ਜਸਵੀਰ ਸਿੰਘ, ਸ਼ੇਰ ਸਿੰਘ, ਅਮਨ ਸਿੰਘ ਮਨੀ, ਅਮਨਦੀਪ ਢੋਟ ਆਦਿ ਸ਼ਾਮਲ ਸਨ ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …