Wednesday, July 24, 2024

ਪਿੰਡ ਸਮਸ਼ਪੁਰ ਵਿਖੇ ਘੋੜੇ ਤੇ ਘੋੜੀਆਂ ਦੀਆਂ ਦੌੜਾਂ ’ਚ ਜਗਪ੍ਰੀਤ ਭੈਣੀ ਰੋੜਾ ਦੇ ਘੋੜੇ ਨੇ ਪੁੱਟੀਆਂ ਧੂੜਾਂ

ਸਮਰਾਲਾ, 14 ਦਸੰਬਰ (ਇੰਦਰਜੀਤ ਸਿੰਘ ਕੰਗ) – ਇਥੋਂ ਨਜਦੀਕੀ ਪਿੰਡ ਸਮਸ਼ਪੁਰ ਦੇ ਬਾਠ ਹਾਰਸ ਕਲੱਬ ਵਲੋਂ ਪ੍ਰਵਾਸੀ ਭਾਰਤੀਆਂ, ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਘੋੜੇ ਅਤੇ ਘੋੜੀਆਂ (ਸਪੱਟਾ ਦੌੜ ਪਿਓਰ ਦੇਸੀ ਕੰਨ ਜੁੜਵੇਂ) ਦੀਆਂ ਦੌੜਾਂ ਕਰਵਾਈਆਂ ਗਈਆਂ।ਘੋੜਿਆਂ ਦੀ ਸਪਾਟਾ ਦੌੜਾਂ ਵਿੱਚ ਕੁੱਲ 50 ਦੇ ਕਰੀਬ ਘੋੜੇ ਘੋੜੀਆਂ ਨੇ ਭਾਗ ਲਿਆ।ਖੇਡ ਮੇਲੇ ਦੀ ਕੁਮੈਂਟਰੀ ਅਤੇ ਟਾਈਮ ਕੀਪਰ ਦੀ ਭੂਮਿਕਾ ਵਿੱਕੀ ਗੁੱਜਰਵਾਲ ਨੇ ਨਿਭਾਈ।
ਘੋੜਿਆਂ ਦੀ ਦੌੜ ਵਿੱਚ ਪਹਿਲੇ ਨੰਬਰ ‘ਤੇ ਜਗਪ੍ਰੀਤ ਸਿੰਘ ਬਿੱਟੂ ਭੈਣੀ ਰੋੜਾ ਦੇ ਘੋੜੇ ਨੇ 26.19 ਦਾ ਟਾਇਮ ਕੱਢ ਕੇ 21000 ਰੁਪਏ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ।ਦੂਜਾ ਇਨਾਮ ਹੈਪੀ ਦੁਬਰਜੀ, ਜੰਟੀ ਬਾਠ ਅਤੇ ਗਿੱਲ ਸਮਰਾਲਾ ਨੇ ਪ੍ਰਾਪਤ ਕੀਤਾ।ਤੀਜਾ ਇਨਾਮ ਹਰਪ੍ਰੀਤ ਧੂਲਕੋਟ ਤੇ ਜੰਟੀ ਬਾਠ ਨੇ, ਚੌਥਾ ਇਨਾਮ ਗਿੰਦੀ ਮੰਡੇਰ, ਪੰਜਵਾਂ ਇਨਾਮ ਕਾਲਾ ਬਿਜੜਪੁਰ, ਛੇਵਾਂ ਇਨਾਮ ਜਗਪ੍ਰੀਤ ਸਿੰਘ ਭੈਣੀ ਰੋੜਾ ਨੇ ਪ੍ਰਾਪਤ ਕੀਤਾ।
ਇਸ ਘੋੜ ਦੌੜ ਵਿੱਚ ਸੁਖਵਿੰਦਰ ਸਿੰਘ ਸੁੱਖਾ ਪੌਤ, ਗੁਰਸੰਤ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ ਢੀਡਸਾਂ ਉਪ ਚੇਅਰਮੈਨ ਪੀ.ਏ.ਡੀ.ਬੀ, ਮੌਲਾ ਖਮਾਣੋਂ, ਬੌਬੀ ਚਾਹਲ ਸਮਰਾਲਾ, ਇੰਦਰ ਸਿੰਘ ਸਹਿਬਾਣਾ, ਬਾਬਾ ਦਰਸ਼ਨ ਸਿੰਘ ਸਮਸ਼ਪੁਰ, ਜਗਦੀਸ਼ ਸਿੰਘ ਖਾਲਸਾ, ਜਤਿੰਦਰ ਝੱਲੀ ਮਾਣਕੀ, ਜਸਪਾਲ ਸਿੰਘ ਭੱਟੀ, ਹਰਭਜਨ ਸਿੰਘ ਜਟਾਣਾ ਉਚਾ ਆਦਿ ਤੋਂ ਇਲਾਵਾ ਇਲਾਕੇ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਆਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਬਾਠ ਕੈਨੇਡਾ, ਮਨਪ੍ਰੀਤ ਸਿੰਘ ਬਾਠ, ਜਤਿੰਦਰ ਸਿੰਘ ਝੱਲੀ, ਨਰਿੰਦਰ ਬਾਠ ਅਸਟ੍ਰੇਲੀਆ, ਜੰਟਾ ਬਾਠ ਅਤੇ ਸਮੂਹ ਨਗਰ ਨਿਵਾਸੀਆਂ ਨੇ ਇਸ ਘੋੜ ਦੌੜ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਕਾਫੀ ਮਿਹਨਤ ਕੀਤੀ।

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …