ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਸਥਾਨਕ ਤਰਨ ਤਾਰਨ ਰੋਡ ਸਥਿਤ ਗੁਰੂ ਅਰਜਨ ਦੇਵ ਨਗਰ ਵਿਖੇ ਚਾਈਨਾ ਡੋਰ ਦੀ ਲਪੇਟ ਵਿੱਚ ਆਏ ਨੌਜਵਾਨ ਅਕਾਸ਼ਦੀਪ ਸਿੰਘ ਨੇ ਦੱਸਿਆ ਹੈ ਕਿ ਉਹ ਕਿਸੇ ਘਰੇਲੂ ਕੰਮ ਲਈ ਬਜ਼ਾਰ ਗਿਆ ਸੀ ਤਾਂ ਉਸ ਦੀ ਗਰਦਨ ਖੂਨੀ ਡੋਰ ਨਾਲ ਉਸ ਦੇ ਗਲੇ ‘ਤੇ ਕੱਟ ਲੱਗ ਗਿਆ।ਉਹ ਬੜੀ ਮੁਸ਼ਕਲ ਨੇੜਲੇ ਨਿੱਜੀ ਹਸਪਤਾਲ਼ ਵਿਖੇ ਪਹੁੰਚਿਆ ਅਤੇ ਟਾਂਕੇ ਲਗਵਾ ਕੇ ਆਪਣਾ ਇਲਾਜ਼ ਕਰਵਾਇਆ।ਪੀੜ੍ਹਤ ਅਕਾਸ਼ਦੀਪ ਸਿੰਘ ਅਤੇ ਉਸ ਦੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਅਤੇ ਉਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ‘ਤੇ ਜਲਦ ਤੋਂ ਜਲਦ ਸਿਕੰਜ਼ਾ ਕੱਸਿਆ ਜਾਵੇ ਅਤੇ ਗੈਰ ਕਨੂੰਨੀ ਤਰੀਕਿਆਂ ਨਾਲ ਖੂਨੀ ਡੋਰ ਦੀ ਵਿਕਰੀ ਨੂੰ ਬੰਦ ਕੀਤਾ ਜਾਵੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …