ਅੰਮ੍ਰਿਤਸਰ, 21 ਦਸੰਬਰ (ਸੁਖਭੀਰ ਸਿੰਘ) – ਐਨ.ਐਸ.ਕਿਓੂ.ਐਫ ਅਧਿਆਪਕ ਜਿਨਾਂ ਵਿਧਾਨ ਸਭਾ ਚੋਣਾਂ ਸਮੇ ਆਮ ਆਦਮੀ ਪਾਰਟੀ ਦਾ ਦੱਬ ਕੇ ਸਾਥ ਦਿੱਤਾ ਸੀ, ਸਿੱਖਿਆ ਮੰਤਰੀ ਦੇ ਲਾਰਿਆਂ ਕਾਰਨ ਪਿਛਲੇ ਦਿਨਾਂ ਤੋਂ ਸਰਕਾਰ ਦਾ ਡਟ ਕੇ ਵਿਰੋਧ ਕਰ ਰਹੇ ਹਨ।ਵੋਕੇਸ਼ਨਲ ਅਧਿਆਪਕਾਂ ਦੇ ਹੱਕ ‘ਚ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨੌਜਵਾਨੀ ਪਹਿਲਾਂ ਹੀ ਵਿਦੇਸ਼ਾਂ ਵੱਲ ਰੁਖ ਰਹੀ ਅਤੇ ਜੇਕਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਇਸੇ ਤਰਾਂ 13-14 ਹਜਾਰ ਦਿੰਦੀ ਰਹੇਗੀ ਤਾਂ ਇਹਨਾਂ ਵਿੱਚੋਂ ਵੀ ਨੌਜਵਾਨ ਵਿਦੇਸ਼ਾਂ ‘ਚ ਜਾ ਸਕਦੇ ਹਨ।ਅਗਰ ਪੰਜਾਬ ਦਾ ਪੜਿਆ ਲਿਖਿਆ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਰਦਾ ਰਹੇਗਾ ਤਾਂ ਪੰਜਾਬ ਦੇ ਹਾਲਾਤ ਨਾਜ਼ੁਕ ਹੋ ਜਾਣਗੇ।ਖਹਿਰਾ ਨੇ ਕਿਹਾ ਕਿ ਇਕ ਪਾਸੇ ਭਗਵੰਤ ਮਾਨ ਦੁਹਾਈ ਦਿੰਦਾ ਸੀ ਕਿ ਠੇਕੇਦਾਰੀ ਪ੍ਰਥਾ ਬੰਦ ਕਰਾਂਗਾ ਤੇ ਦੂਜੇ ਪਾਸੇ 364 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ‘ਚ ਨਵੀ ਭਰਤੀ ਠੇਕੇਦਾਰਾਂ ਰਾਹੀ ਕਰਵਾ ਰਿਹਾ ਹੈ।ਸੁਖਪਾਲ ਖਹਿਰਾ ਨੇ ਵੱਖ-ਵੱਖ ਸੂਬਿਆ ਦੇ ਪੱਤਰ ਦਿਖਾ ਕਿ ਦੱਸਿਆ ਕਿ ਬਾਕੀ ਸੂਬਿਆ ‘ਚ ਇਸੇ ਵੋਕੇਸ਼ਨਲ ਸਿੱਖਿਆ ਦੇ ਅਧਿਆਪਕਾਂ ਦੀ ਤਨਖਾਹ ਪੰਜਾਬ ਦੇ ਅਧਿਆਪਕਾਂ ਨਾਲੋਂ ਦੁਗਣੀ ਤਿਗਣੀ ਹੈ।
ਇਸ ਮੌਕੇ ਐਨ.ਐਸ.ਕਿਓੂ.ਐਫ ਅਧਿਆਪਕਾਂ ਨੇ ਕਿਹਾ ਕਿ ਉਹ ਸੁਖਪਾਲ ਸਿੰਘ ਖਹਿਰਾ ਦੇ ਸਦਾ ਰਿਣੀ ਰਹਾਂਗੇ, ਜਿਨਾਂ ਨੇ ਉਨਾਂ ਦੇ ਹੱਕ ਚ ਹਾਅ ਦਾ ਨਾਅਰਾ ਮਾਰਿਆ ਹੈ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …