ਰਾਜਨੀਤਿਕ ਵਿਅਕਤੀਆਂ ਨੂੰ ਬੁਲਾਉਣ ਤੇ ਸਾਬਕਾ ਫੌਜੀਆ ਵੱਲੋ ਇਤਰਾਜ- ਹੋਇਆ ਹੰਗਾਮਾਂ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਪੁਰਾਣੇ ਬੱਸ ਸਟੈਡ ਚੌਕ ਵਿੱਚ ਲੱਗੇ ਸ਼ਹੀਦ ਨੰਦ ਸਿੰਘ ਦੇ ਬੁੱਤ ‘ਤੇ ਸ਼ਹੀਦੀ ਦਿਹਾੜੇ ਸਮੇ ਸਾਬਕਾ ਫੌਜੀਆਂ ਵੱਲੋ ਸ਼ਰਧਾ ਦੇ ਫੁੱਲ ਭੇਟ ਕਰਨ ਸਮੇ ਹੰਗਾਮਾਂ ਹੋ ਗਿਆ, ਜਦੋ ਕੁੱਝ ਸਾਬਕਾ ਫੌਜੀਆ ਵੱਲੋ ਮੌਜੂਦਾ ਐਮ. ਐਲ. ਏ ਨੂੰ ਬੁਲਾ ਕੇ ਸ਼ਹੀਦੀ ਦਿਹਾੜੇ ਨੂੰ ਰਾਜਨੀਤਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ।ਜਿਕਰਯੋਗ ਹੈ ਕਿ ਸ਼ਹੀਦ ਨਾਇਬ ਸੂਬੇਦਾਰ ਬਾਬਾ ਨੰਦ ਸਿੰਘ ਜੋ ਕਿ ਜਿਲਾ ਮਾਨਸਾ ਦੇ ਪਿੰਡ ਬਹਾਦਪੁਰ ਦੇ ਜੰਮਪਲ ਸਨ ਅਤੇ ਉਹਨਾਂ ਵੱਲੋ ਦੂਸਰੀ ਸੰਸਾਰ ਜੰਗ ਸਮਂੇ ਦਿੱਤੇ ਗਏ ਅਹਿਮ ਯੋਗਦਾਨ ਦੇ ਚਲਦਿਆਂ ਸਰਕਾਰ ਵੱਲੋ ਉਹਨਾਂ ਨੂੰ ਦੋ ਵਾਰ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਮਰਨ ਉਪਰੰਤ ਉਹਨਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ।ਪੰਜਾਬ ਸਰਕਾਰ ਵੱਲੋ ਉਹਨਾਂ ਦਾ ਬੁੱਤ ਬਠਿੰਡਾ ਦੇ ਪੁਰਾਣੇ ਬੱਸ ਸਟੈਡ ਚੌਕ ਵਿੱਚ ਲਗਾਇਆ ਗਿਆ ਸੀ।ਨਾਇਬ ਸੂਬੇਦਾਰ ਸਹੀਦ ਨੰਦ ਸਿੰਘ ਦੇ ਅੱਜ 67ਵਂੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋ ਆਏ ਸਾਬਕਾ ਫੋਜੀਆਂ ਵੱਲੋ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ ਜਾਣੇ ਸਨ, ਇਹ ਸਮਾਗਮ ਹਰ ਸਾਲ ਹੀ ਸਾਬਕਾ ਫੌਜੀਆਂ ਵੱਲੋ ਕਰਵਾਇਆ ਜਾਦਾ ਹੈ ।
ਅੱਜ ਸਵੇਰੇ ਜਦੋ ਇੰਜ: ਗੁਰਜਿੰਦਰ ਸਿੰਘ ਸਿੱਧੂ ਦੁਆਰਾ ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ ਨੂੰ ਲੈ ਕੇ ਸ਼ਹੀਦ ਨੰਦ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਸਨ ਤਾਂ ਮਾਲਵੇ ਦੇ ਸੈਨਿਕ ਭਲਾਈ ਵਿੰਗ ਦੇ ਪ੍ਰਧਾਨ ਅਵਤਾਰ ਸਿੰਘ ਫੱਖਰਸਰ ਨੇ ਸਖ਼ਤ ਇਤਰਾਜ ਕੀਤਾ ਗਿਆ, ਜਿਸ ਨੂੰ ਲੈ ਕੇ ਦੋ ਧਿਰਾਂ ਵਿੱਚ ਕਾਫੀ ਤਿੱਖੀ ਬਹਿਸ ਵੀ ਹੋਈ। ਇਸ ਸਮੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਸ਼ਹੀਦ ਕਿਸੇ ਇੱਕ ਦੇ ਨਹੀ ਹੁੰਦੇ ਤੇ ਨਾ ਹੀ ਉਹਨਾਂ ਦੀ ਕੋਈ ਰਾਜਨੀਤਿਕ ਪਾਰਟੀ ਹੁੰਦੀ ਹੈ, ਪਰ ਕੁੱਝ ਲੋਕ ਆਪਣੇ ਨਿੱਜੀ ਸਵਾਰਥਾਂ ਕਾਰਨ ਦੇਸ਼ ਲਈ ਸ਼ਹੀਦ ਹੋਏ ਵਿਅਕਤੀਆਂ ਦੇ ਨਾਂ ‘ਤੇ ਵੀ ਰਾਜਨੀਤੀ ਕਰਨ ਤੋ ਗੁਰੇਜ ਨਹੀ ਕਰਦੇ, ਉਹਨਾਂ ਕਿਹਾ ਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ ਉਹਨਾਂ ਦੇ ਨਾਂ ਤੇ ਰਾਜਨੀਤੀ ਕਰਨਾ ਗਲਤ ਹੈ ਸ਼ਰਧਾ ਦੇ ਫੁੱਲ ਭੇਟ ਕਰਨ ਸਮੇ ਹੋਏ ਹੰਗਾਮੇਂ ਤੋ ਬਾਅਦ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਤਾਂ ਮੌਕੇ ਤੋ ਚੱਲੇ ਗਏ, ਪਰ ਵੱਖ-ਵੱਖ ਜਿਲਿਆਂ ਤੋ ਆਏ ਸਾਬਕਾਂ ਫੌਜੀ ਆਪਸ ਵਿੱਚ ਕਾਫੀ ਦੇਰ ਤੱਕ ਬਹਿਸ ਕਰਦੇ ਰਹੇ।ਇਸ ਸਮੇ ਸ਼ਹੀਦ ਨੰਦ ਸਿੰਘ ਦੇ ਪਿੰਡ ਤੋ ਆਏ ਉਹਨਾਂ ਦੇ ਪੋਤਰੇ ਗੁਰਪ੍ਰੀਤ ਸਿੰਘ ਨੇ ਕਿਹਾ ਸਰਕਾਰ ਦੁਆਰਾ ਸ਼ਹੀਦ ਨੰਦ ਸਿੰਘ ਦੀ ਯਾਦ ਵਿੱਚ ਇੱਕ ਸੜਕ ਬਣਾਈ ਗਈ, ਜਿਸ ਦੀ ਕਾਫੀ ਸਮੇ ਤੋ ਮੁਰੰਮਤ ਨਾ ਹੋਣ ਕਾਰਨ ਹਾਲਤ ਤਰਸਯੋਗ ਹੈ।ਉਹਨਾਂ ਨੇ ਸਰਕਾਰ ਤੋ ਮੰਗ ਕੀਤੀ ਸ਼ਹੀਦ ਨੰਦ ਸਿੰਘ ਯਾਦ ਵਿਚ ਉਹਨਾ ਦੇ ਪਿੰਡ ਬਹਾਦਪੁਰ ਜਿਲਾ ਮਾਨਸਾ ਵਿੱਚ ਬਣ ਰਹੇ ਸਰਕਾਰੀ ਕਾਲਜ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਜਾਵੇ ਤਾਂ ਕੇ ਇਸ ਸ਼ਹੀਦ ਨੰਦ ਸਿੰਘ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾ ਸਕੇ।
ਇਸ ਸਮੇ ਸਹੀਦ ਨੰਦ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਸਮੇ ਕੈਪਟਨ ਜਰਨੈਲ ਸਿੰਘ, ਕੈਪਟਨ ਬੂਟਾਂ ਸਿੰਘ ਸਹੋਤਾ, ਕਰਨਲ ਬਿਕਰਮ ਸਿੰਘ, ਮੇਜਰ ਕਰਨੈਲ ਸਿੰਘ, ਮੇਜਰ ਨਾਜਰ ਸਿੰਘ ਮਾਨ, ਮੇਜਰ ਪ੍ਰੀਤਮ ਸਿੰਘ ਬਰਾੜ, ਕੈਪਟਨ ਰਣਧੀਰ ਸਿੰਘ ਧਾਲੀਵਾਲ, ਕੈਪਟਨ ਹਰਬਖ਼ਸ਼ ਸਿੰਘ ਬਰਾੜ, ਕੈਪਟਨ ਬਚਿੱਤਰ ਸਿੰਘ, ਕੈਪਟਨ ਗੁਰਤੇਜ ਸਿੰਘ, ਕੈਪਟਨ ਗੁਰਮੇਲ ਸਿੰਘ, ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ, ਕੈਪਟਨ ਹਰਚੰਦ ਸਿੰਘ ਢਿੱਲੋ, ਸੂਬੇਦਾਰ ਮਹਿੰਦਰ ਸਿੰਘ, ਲੈਫਟੀਨੈਟ ਭੋਲਾ ਸਿੰਘ ਸਿੱਧੂ, ਸੂਬੇਦਾਰ ਪ੍ਰੀਤਮ ਸਿੰਘ ਚਹਿਲ, ਸੂਬੇਦਾਰ ਕਰਮ ਸਿੰਘ, ਸੂਬੇਦਾਰ ਮੁਖਤਿਆਰ ਸਿੰਘ, ਸੂਬੇਦਾਰ ਸਰਬਜੀਤ ਸਿੰਘ, ਕੈਪਟਨ ਚਰਨ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਸੂਬੇਦਾਰ ਬਲਵਿੰਦਰ ਸਿੰਘ,ਨਾਇਬ ਸੂਬੇਦਾਰ ਹਰਦਿਆਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਸਾਬਕਾਂ ਫੌਜੀ ਸਾਮਲ ਹੋਏ।