Friday, February 23, 2024

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਨੇ ਧੂਮ-ਧਾਮ ਨਾਲ ਮਨਾਈ ਲੋਹੜੀ

ਸਮਰਾਲਾ, 14 ਜਨਵਰੀ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ ਦਫਤਰ ਵਿਖੇ ਲੋਹੜੀ ਦਾ ਤਿਉਹਾਰ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਅਗਵਾਈ ਹੇਠ ਬੜੀ ਧੁਮ-ਧਾਮ ਨਾਲ ਮਨਾਇਆ ਗਿਆ।ਇਸ ਵਿੱਚ ਫਰੰਟ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਲੋਹੜੀ ਦੀ ਧੂਣੀ ਦਾ ਅਨੰਦ ਮਾਣਿਆ।ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਡਾ. ਪਰਮਿੰਦਰ ਸਿੰਘ ਬੈਨੀਪਾਲ, ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ, ਪ੍ਰੇਮ ਸਾਗਰ ਸ਼ਰਮਾ, ਅਮਰਜੀਤ ਸਿੰਘ ਬਾਲਿਓਂ ਅਤੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਨੇ ਆਪਣੇ ਸੰਬੋਧਨ ਵਿੱਚ ਲੋਹੜੀ ਦੀ ਮਹੱਤਤਾ ਅਤੇ ਦੁੱਲਾ ਭੱਟੀ ਦੇ ਜੀਵਨ ਸਬੰਧੀ ਸੰਖੇਪ ਰੂਪ ਵਿੱਚ ਜਾਣਕਾਰੀ ਸਾਂਝੀ ਕੀਤੀ ਲੈਕ: ਬਿਹਾਰੀ ਲਾਲ ਸੱਦੀ ਨੇ ਆਪਣੇ ਬੇਟੇ ਰਾਜੇਸ਼ ਕੁਮਾਰ ਸੱਦੀ ਦੇ ਡੀ.ਐਸ.ਪੀ ਬਣਨ ਦੀ ਖੁਸ਼ੀ ਸਭ ਨਾਲ ਸਾਂਝੀ ਕਰਦੇ ਹੋਏ ਮਿਠਾਈ ਵੰਡੀ ਤੇ ਦੁੱਲਾ ਭੱਟੀ ਦੇ ਜੀਵਨ ਗਾਥਾ ਦੇ ਪੋਸਟਰ ਵੀ ਵੰਡੇ।ਉਨਾਂ ਨੇ ਇਲਾਵਾ ਲੱਕੜਾਂ ਦੀ ਧੂਣੀ ਲਗਾ ਕੇ ਪੁਰਾਤਨ ਸਾਜ਼ਾਂ ਨਾਲ ਸੰਗੀਤਮਈ ਮਹਿਫਲ ਦਾ ਵੀ ਅਨੰਦ ਮਾਣਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ: ਜੁਗਲ ਕਿਸ਼ੋਰ ਸਾਹਨੀ, ਪ੍ਰੇਮ ਨਾਥ ਸਮਰਾਲਾ, ਸੁਰਿੰਦਰ ਵਰਮਾ, ਸ਼ਵਿੰਦਰ ਸਿੰਘ, ਸੰਤੋਖ ਸਿੰਘ ਨਾਗਰਾ, ਰਵਿੰਦਰ ਕੌਰ, ਜਸਪ੍ਰੀਤ ਕੌਰ, ਦੇਸ ਰਾਜ ਘੋਲਾ, ਕਾਮਰੇਡ ਬੰਤ ਸਿੰਘ ਸਮਰਾਲਾ, ਤੇਜਾ ਸਿੰਘ ਭਗਵਾਨਪੁਰਾ, ਮੈਨੇਜਰ ਹਰਭਜਨ ਸਿੰਘ, ਅਵਤਾਰ ਸਿੰਘ ਪਾਰੀ ਉਟਾਲਾਂ ਆਦਿ ਸ਼ਾਮਲ ਸਨ।ਅਖੀਰ ‘ਚ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਆਏ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਅਤੇ ਸਭ ਦਾ ਧੰਨਵਾਦ ਕੀਤਾ।

Check Also

ਯੂਨੀਵਰਸਿਟੀ `ਚ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ‘ਤੇ ਵਿਚਾਰ-ਗੋਸ਼ਟੀ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …