ਸਮਰਾਲਾ, 19 ਜਨਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਵਰਕਰ ਅਤੇ ਅਹੁੱਦੇਦਾਰ ਇੱਕ ਵੱਡੇ ਜਥੇ ਦੇ ਰੂਪ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ ਲੱਗੇ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਯੂਨੀਅਨ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਦੀ ਅਗਵਾਈ ਹੇਠ ਰਵਾਨਾ ਹੋਇਆ।ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੇ ਕਿਹਾ ਕਿ ਅੱਜ ਪੰਜਾਬ ਇੱਕ ਗੰਭੀਰ ਸੰਕਟ ਵਿੱਚੋਂ ਗੁਜਰ ਰਿਹਾ ਹੈ।ਪੰਜਾਬੀ ਦੀ ਜਿਆਦਾਤਰ ਨੌਜਵਾਨੀ ਨਸ਼ਿਆਂ ਵੱਲ ਤੁਰ ਪਈ ਹੈ।ਕੁੱਝ ਨੌਜਵਾਨ ਅਜਿਹੇ ਹਨ, ਜਿਨ੍ਹਾਂ ਨੂੰ ਵੱਖ ਵੱਖ ਸਮਿਆਂ ਦੀਆਂ ਸਰਕਾਰਾਂ ਨੇ ਜੇਲ੍ਹਾਂ ਵਿੱਚ ਡੱਕ ਕੇ ਰੱਖਿਆ ਹੋਇਆ ਹੈ ਅਤੇ ਨਿਆਂਪਾਲਿਕਾ ਵਲੋਂ ਮਿਲੀ ਸਜ਼ਾ ਵੀ ਪੂਰੀ ਕਰ ਚੁੱਕੇ ਹਨ, ਪ੍ਰੰਤੂ ਫਿਰ ਵੀ ਅਜੇ ਤੱਕ ਜੇਲ੍ਹਾਂ ‘ਚ ਬੰਦ ਹਨ।ਅਜਿਹੇ ਹੀ ਸਜ਼ਾ ਪੂਰੀ ਕਰ ਚੁੱਕੇ ਨੌਜਵਾਨਾਂ ਨੂੰ ਰਿਹਾਅ ਕਰਾਉਣ ਲਈ ਇਨ੍ਹਾਂ ਨੌਜਵਾਨਾਂ ਦੇ ਹੱਕ ਵਿੱਚ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਇਆ ਗਿਆ ਹੈ।ਇਸ ਮੋਰਚੇ ਨੂੰ ਬੀ.ਕੇ.ਯੂ (ਦੋਆਬਾ) ਵਲੋਂ ਪੂਰਨ ਰੂਪ ਵਿੱਚ ਸਮੱਰਥਨ ਦਿੱਤਾ ਗਿਆ ਹੈ।ਅੱਜ ਇਸੇ ਸੰਦਰਭ ਵਿੱਚ ਇਕਾਈ ਸਮਰਾਲਾ ਤੋਂ ਇੱਕ ਜਥਾ ਚੰਡੀਗੜ੍ਹ ਲਈ ਰਵਾਨਾ ਹੋਇਆ।ਇਸ ਮੋਰਚੇ ਵਿੱਚ ਸ਼ਾਮਲ ਯੂਨੀਅਨ ਦੇ ਵਰਕਰ ਬੰਦੀ ਸਿੰਘਾਂ ਦੀ ਰਿਹਾਈ ਦੇ ਮੰਗ ਕਰਨਗੇ।
ਮੋਰਚੇ ਵਿੱਚ ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਿੱਕਰ ਸਿੰਘ ਪ੍ਰਧਾਨ ਬਲਾਕ ਮਾਛੀਵਾੜਾ, ਜੀਵਨ ਸਿੰਘ ਸਕੱਤਰ ਮੱਲ ਮਾਜਰਾ, ਸੁਖਦੇਵ ਸਿੰਘ ਕਟਾਣਾ ਸਾਹਿਬ, ਗੁਰਦੇਵ ਸਿੰਘ ਕਟਾਣਾ ਸਾਹਿਬ, ਸੂਬੇਦਾਰ ਹਰਜੀਤ ਸਿੰਘ ਕਟਾਣਾ ਸਾਹਿਬ, ਸੁਖਦੀਪ ਸਿੰਘ ਕੋਟਲਾ, ਸਤਿੰਦਰ ਸਿੰਘ ਖੀਰਨੀਆਂ, ਸਤਿੰਦਰ ਸਿੰਘ ਮੁਸ਼ਕਾਬਾਦ, ਦਰਸ਼ਨ ਸਿੰਘ ਮੁਸ਼ਕਾਬਾਦ, ਹਰਪ੍ਰੀਤ ਸਿੰਘ ਮੱਲ ਮਾਜਰਾ, ਜੋਗਿੰਦਰ ਸਿੰਘ ਮੱਲ ਮਾਜਰਾ, ਗੁਰਪ੍ਰੀਤ ਸਿੰਘ ਸੰਗਤਪੁਰਾ ਤੇ ਰਘਵੀਰ ਸਿੰਘ ਮੱਲ ਮਾਜਰਾ ਆਦਿ ਸ਼ਾਮਿਲ ਸਨ।
Check Also
ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ
ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …