ਅੰਮ੍ਰਿਤਸਰ, 19 ਜਨਵਰੀ (ਸੁਖਬੀਰ ਸਿੰਘ) – ਗੈਰ-ਕਾਨੂੰਨੀ ਕਬਜ਼ਿਆਂ ਦੇ ਖਿਲਾਫ ਪਹਿਲਾਂ ਤੋਂ ਚੱਲ ਰਹੀ ਮੁਹਿੰਮ ਤਹਿਤ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟਰੈਫਿਕ ਅੰਮ੍ਰਿਤਸਰ ਸ਼਼੍ਰੀਮਤੀ ਅਮਨਦੀਪ ਕੌਰ ਵਲੋਂ ਸਹਾਇਕ ਕਮਿਸ਼ਨਰ ਪੁਲਿਸ ਟਰੈਫਿਕ ਅੰਮ੍ਰਿਤਸਰ ਤੇ ਰਾਜੇਸ਼ ਕੁਮਾਰ ਕੱਕੜ ਅਤੇ ਚਾਰੇ ਟਰੈਫਿਕ ਜ਼ੋਨ ਇੰਚਾਰਜ ਵਲੋਂ ਹਾਲ ਗੇਟ ਤੋਂ ਹੈਰੀਟੇਜ ਵਾਕ ਸ੍ਰੀ ਦਰਬਾਰ ਸਾਹਿਬ ਤੱਕ ਅਤੇ ਸ਼੍ਰੀ ਦਰਬਾਰ ਸਾਹਿਬ ਤੋ ਭਰਾਵਾਂ ਦੇ ਢਾਬਾ ਤੋਂ ਸਿੰਕਦਰੀ ਗੇਟ ਤੱਕ ਨਜਾਇਜ਼ ਕਬਜ਼ੇ ਹਟਾਏ ਗਏ ਅਤੇ ਸੜਕਾਂ ‘ਤੇ ਗਲਤ ਪਾਰਕ ਕੀਤੇ ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕੀਤਾ ਗਿਆ।ਜਿੰਨਾ ਵਾਹਨਾਂ ਦੇ ਮਾਲਕ ਨਹੀਂ ਸਨ, ਉਨਾਂ ਵਾਹਨਾਂ ਨੂੰ ਟੋਅ ਕਰਾਇਆ ਗਿਆ।ਅਧਿਕਾਰੀਆਂ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਵਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਿਸ ਦਾ ਸਹਿਯੋਗ ਕਰਨ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …