Wednesday, January 22, 2025

ਯੂਨੀਵਰਸਿਟੀ ਦੇ ਵੀ.ਸੀ ਪ੍ਰੋ. ਸੰਧੂ ਰਾਇਲ ਕਾਲਜ ਆਫ਼ ਫਿਜ਼ੀਸ਼ੀਅਨਜ਼ ਲੰਡਨ ਦੇ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬਣੇ

ਅੰਮ੍ਰਿਤਸਰ, 20 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਵਲੋਂ ਸਪੋਰਟਸ ਮੈਡੀਸਨ ਦੇ ਖੇਤਰ ਵਿੱਚ ਪਾਏ ਗਏ ਅਹਿਮ ਯੋਗਦਾਨ ਲਈ ਲੰਡਨ ਦੇ ਵੱਕਾਰੀ ਰਾਇਲ ਕਾਲਜ ਆਫ਼ ਫਿਜ਼ੀਸ਼ੀਅਨਜ਼ ਨੇ ਉਨ੍ਹਾਂ ਨੂੰ ਸਨਮਾਨ ਵਜੋਂ ਫੈਲਸ਼ਿਪ ਦੇ ਕੇ ਨਿਵਾਜ਼ਿਆ ਹੈ।ਪ੍ਰੋ. ਸੰਧੂ ਪਹਿਲੇ ਭਾਰਤੀ ਸਿੱਖ ਹਨ ਜਿਨ੍ਹਾਂ ਨੂੰ ਇਹ ਫੈਲਸ਼ਿਪ ਪ੍ਰਦਾਨ ਕੀਤੀ ਗਈ ਹੈ।ਕਿੰਗ ਹੈਨਰੀ ਅੱਠਵੇਂ ਦੇ ਰਾਇਲ ਚਾਰਟਰ ਵੱਲੋਂ 1518 ਵਿੱਚ ਰਾਇਲ ਕਾਲਜ ਆਫ਼ ਫਿਜ਼ੀਸ਼ੀਅਨ ਦੀ ਸਥਾਪਨਾ ਕੀਤੀ ਗਈ ਸੀ।ਰਾਇਲ ਕਾਲਜ ਆਫ਼ ਫਿਜ਼ੀਸ਼ੀਅਨ ਸਭ ਤੋਂ ਪੁਰਾਣਾ ਕਾਲਜ ਹੈ, ਜੋ ਸਿਖਿਆ ਮਿਆਰਾਂ ਨੂੰ ਉਚਾ ਚੁੱਕਣ ਅਤੇ ਜਨਤਕ ਸਿਹਤ ਦੀ ਬਿਹਤਰੀ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆ ਰਿਹਾ ਹੈ।
ਪ੍ਰੋ. ਸੰਧੂ ਨੇ 1994 ਵਿੱਚ ਯੂਨੀਵਰਸਿਟੀ ‘ਚ ਸਪੋਰਟਸ ਮੈਡੀਸਨ ਅਤੇ ਸਪੋਰਟਸ ਸਾਇੰਸਜ਼ ਨੂੰ ਇੱਕ ਅਨੁਸ਼ਾਸਨ ਵਜੋਂ ਸਫਲਤਾਪੂਰਵਕ ਪੇਸ਼ ਕੀਤਾ ਸੀ ਜਿਸ ਨੂੰ ਬਾਅਦ ਭਾਰਤ ਦੇ ਮੈਡੀਕਲ ਕਮਿਸ਼ਨ ਰਾਹੀਂ ਇੱਕ ਸੁਤੰਤਰ ਅਨੁਸਾਸ਼ਨ ਬਣਾ ਦਿੱਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ 2004 ਵਿੱਚ ਉਨ੍ਹਾਂ ਵੱਲੋਂ ਸਥਾਪਿਤ ਸਪੋਰਟਸ ਮੈਡੀਸਨ ਵਿਭਾਗ ਸਪੋਰਟਸ ਮੈਡੀਸਨ ਦਾ ਇੱਕ ਉਤਮ ਉਦਾਹਰਣ ਬਣ ਗਿਆ ਸੀ।ਜਿਸ ਨੂੰ ਹੁਣ ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰਾਲੇ ਭਾਰਤ ਸਰਕਾਰ ਵੱਲੋਂ ਖੇਡ ਵਿਗਿਆਨ ਵਿੱਚ ਸਿੱਖਿਆ ਲਈ ਇੱਕ ਗੋਲਡ ਸਟੈਂਡਰਡ ਵਜੋਂ ਫੰਡ ਮੁਹਈਆ ਕਰਵਾ ਕੇ ਮਾਨਤਾ ਦੇ ਦਿੱਤੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਇਕ ਮਾਣ ਵਾਲੀ ਗੱਲ ਹੈ ਕਿ ਦਸ਼ ਦੀਆਂ 6 ਹੋਰ ਯੂਨੀਵਰਸਿਟੀਆਂ ਵੀ ਇਸ ਨੂੰ ਅਪਣਾ ਰਹੀਆਂ ਹਨ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪ੍ਰੋ. ਸੰਧੂ ਨੇ ਸਪੋਰਟਸ ਮੈਡੀਸਨ ਵਿੱਚ ਐਮਡੀ, ਸਪੋਰਟਸ ਫਿਜ਼ੀਓਥੈਰੇਪੀ ਵਿੱਚ ਮਾਸਟਰ, ਸਪੋਰਟਸ ਨਿਊਟ੍ਰੀਸ਼ਨ ਵਿੱਚ ਮਾਸਟਰ ਅਤੇ ਸਪੋਰਟਸ ਮਨੋਵਿਗਿਆਨ ਵਿੱਚ ਮਾਸਟਰਜ਼ ਆਦਿ ਵਰਗੇ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਕਰਕੇ ਖੇਡ ਅਤੇ ਮੈਡੀਸਨ ਖੇਤਰ ਦਾ ਧਿਆਨ ਆਪਣੇ ਵੱਲ ਖਿਚਿਆ ਹੈ।
ਡਾ. ਸੰਧੂ ਨੂੰ ਦਸ਼ ਵਿੱਚ ਸਪੋਰਟਸ ਮੈਡੀਸਨ ਦੇ ਪਹਿਲੇ ਪ੍ਰੋਫੈਸਰ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਕੱਤਰ ਵਜੋਂ ਦੇਸ਼ ਵਿੱਚ ਪਹਿਲੇ ਪੰਜਾਬੀ ਹੋਣ ਦਾ ਮਾਣ ਪ੍ਰਾਪਤ ਹੈ।ਯੂਨੀਵਰਸਿਟੀ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ) ਵੱਲੋਂ 3.85/4.00 ਸਕੋਰ ਨਾਲ ਏ++ ਗਰੇਡ ਪ੍ਰਦਾਨ ਕਰਕੇ ਆਹਲਾ ਯੂਨੀਵਰਸਿਟੀ ਕਰਾਰ ਦਿੱਤਾ ਗਿਆ ਹੈ।ਇਹਨਾਂ ਮਾਣਮੱਤੀ ਪ੍ਰਾਪਤੀਆਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮੁੱਚੇ ਭਾਈਚਾਰੇ ਵੱਲੋਂ ਪ੍ਰੋ: ਸੰਧੂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ।

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …